3 ਦਿਨ ਪਹਿਲਾਂ ਏਸ਼ੀਅਨ ਗੇਮਜ਼ ਤੋਂ ਮੈਡਲ ਜਿੱਤ ਕੇ ਆਇਆ, ਹੁਣ ਚਲਾ ਰਿਹਾ ਚਾਹ ਦੀ ਦੁਕਾਨ

News18 Punjab
Updated: September 4, 2018, 1:43 PM IST
3 ਦਿਨ ਪਹਿਲਾਂ ਏਸ਼ੀਅਨ ਗੇਮਜ਼ ਤੋਂ ਮੈਡਲ ਜਿੱਤ ਕੇ ਆਇਆ, ਹੁਣ ਚਲਾ ਰਿਹਾ ਚਾਹ ਦੀ ਦੁਕਾਨ
3 ਦਿਨ ਪਹਿਲਾਂ ਏਸ਼ੀਅਨ ਗੇਮਜ਼ ਤੋਂ ਮੈਡਲ ਜਿੱਤ ਕੇ ਆਇਆ, ਹੁਣ ਚਲਾ ਰਿਹਾ ਚਾਹ ਦੀ ਦੁਕਾਨ
News18 Punjab
Updated: September 4, 2018, 1:43 PM IST
ਇੰਡੋਨੇਸ਼ੀਆ ਵਿੱਚ ਖੇਡੇ ਗਏ 18ਵੇਂ ਏਸ਼ੀਅਨ ਖੇਡਾਂ ਵਿੱਚ ਭਾਰਤ ਨੇ ਹੁਣ ਤੱਕ ਸਰਵੋਤਮ ਪ੍ਰਦਰਸ਼ਨ ਕੀਤਾ ਹੈ। ਦੇਸ਼ ਦੇ ਲਈ ਜਦੋਂ 15 ਗੋਲਡ, 24 ਸਿਲਵਰ ਤੇ 30 ਬਰਾਉਂਜ ਮੈਡਲ ਜਿੱਤ ਕੇ ਪਲੇਅਰ ਵਾਪਸ ਆਏ ਤਾਂ ਜ਼ੋਰਦਾਰ ਸੁਆਗਤ ਕੀਤਾ ਗਿਆ। ਪਰ ਕਹਿੰਦੇ ਨੇ ਚੰਗਾ ਵਕਤ ਜਲਦ ਹੀ ਗੁਜ਼ਰ ਜਾਂਦਾ ਹੈ। ਦਿੱਲੀ ਦੇ ਹਰੀਸ਼ ਕੁਮਾਰ ਨਾਲ ਕੁੱਝ ਅਜਿਹਾ ਹੀ ਵਾਪਰਿਆ। ਹਰੀਸ਼ ਨੇ ਬਰਾਉਂਜ ਮੈਡਲ ਜਿੱਤਣ ਵਾਲੀ ਸੇਪਕਟਕਰਾ ਟੀਮ ਦਾ ਹਿੱਸਾ ਸਨ। ਹਾਲਾਂਕਿ ਇੰਡੋਨੇਸ਼ੀਆ ਤੋਂ ਵਾਪਸ ਪਰਤਣ ਦੇ ਦੋ ਦਿਨ ਬਾਅਦ ਹੀ ਉਹ ਚਾਹ ਵੇਚ ਰਿਹਾ ਹੈ।

ਹਰੀਸ਼ ਦੱਸਦੇ ਹਨ ਕਿ ਉਨ੍ਹਾਂ ਦੀ ਕਮਾਈ ਦਾ ਸਾਧਨ ਚਾਹ ਦੀ ਦੁਕਾਨ ਹੈ। ਇਹ ਦੁਕਾਨ ਉਨ੍ਹਾਂ ਦੇ ਪਿਤਾ ਜੀ ਚਲਾਉਂਦੇ ਹਨ। ਪਰਿਵਾਰ ਵੱਡਾ ਹੈ ਤੇ ਦੋਨੋਂ ਭੈਣਾਂ ਨੇਤਰਹੀਣ ਹਨ। ਇਸ ਲਈ ਖੇਡ ਕੇ ਵਾਪਸ ਆਉਣ ਤੋਂ ਬਾਅਦ ਫਿਰ ਤੋਂ ਦੁਕਾਨ ਸੰਭਾਲ ਰਿਹਾ ਹਾਂ ਤਾਂ ਪਿਤਾ ਦੀ ਮਦਦ ਕਰ ਸਕਾਂ ਤੇ ਕਮਾਈ ਵਧ ਸਕੇ।

ਏਸ਼ੀਆ ਤੋਂ ਬਰਾਉਂਜ ਮੈਡਲ ਜਿੱਤੇ ਕੇ ਸੇਪਕ ਟਕਰਾ ਟੀਮ ਸ਼ੁੱਕਰਵਾਰ ਨੂੰ ਵਾਪਸ ਆਈ ਸੀ। ਦਿੱਲੀ ਵਿੱਚ ਇਨ੍ਹਾਂ ਖਿਡਾਰੀਆਂ ਦਾ ਸੁਆਗਤ ਕਰਨ ਦਿੱਲੀ ਸਰਕਾਰ ਵੱਲੋਂ ਕੋਈ ਨਾ ਪਹੁੰਚਿਆ। ਇੰਨਾ ਹੀ ਨਹੀਂ ਇਨ੍ਹਾਂ ਨੂੰ ਏਅਰਪੋਰਟ ਤੋਂ ਲਿਆਉਣ ਦੇ ਲਈ ਵੀ ਬੱਸ ਤੱਕ ਦਾ ਇੰਤਜ਼ਾਮ ਨਹੀਂ ਸੀ। ਲੋਕਾਂ ਨੇ ਖ਼ੁਦ ਬੱਸ ਦਾ ਇੰਤਜ਼ਾਮ ਕੀਤਾ। ਬੱਸ ਸਟਾਰਟ ਹੁੰਦੇ ਹੀ ਬੰਦ ਹੋ ਗਈ, ਫਿਰ ਖਿਡਾਰੀਆਂ ਨੇ ਹੀ ਇਸ ਨੂੰ ਧੱਕੇ ਮਾਰ ਕੇ ਸਟਾਰਟ ਕੀਤਾ ਸੀ।ਦਿੱਲੀ ਦੇ ਚਾਰੇ ਖਿਡਾਰੀ( ਹਰੀਸ਼, ਸੰਦੀਪ, ਧੀਰਜ, ਲਲਿਤ) ਦੀ ਆਰਥਿਕ ਸਥਿਤੀ ਚੰਗੀ ਨਹੀਂ ਹੈ। ਇਹ ਚਾਰੋ ਮਜਨੂੰ ਦਾ ਟੀਲਾ ਦੇ ਕੋਲ ਸਥਿਤ ਕਾਲੋਨੀ ਵਿੱਚ ਰਹਿੰਦੇ ਹਨ। ਇਨ੍ਹਾਂ ਖਿਡਾਰੀਆਂ ਨੂੰ ਲਿਆਉਣ ਲਈ ਕਾਲੋਨੀ ਵਾਸੀਆਂ ਨੇ ਚੰਦਾ ਇਕੱਠਾ ਕਰ ਕੇ ਮਿੰਨੀ ਬੱਸ ਦਾ ਇੰਤਜ਼ਾਮ ਕੀਤਾ ਸੀ।

ਸੇਪਕ ਟਕਰਾ ਭਾਰਤ ਦੇ ਨਾਰਥ ਈਸਟ ਦਾ ਮਸ਼ਹੂਰ ਖੇਡ ਹੈ। ਇਸ ਖੇਡ ਵਾਲੀਬਾਲ, ਫੁੱਟਬਾਲ ਅਤੇ ਜਿਗਨਾਸਟਿ ਦਾ ਮਿਸ਼ਰਨ ਹੈ। ਇਸ ਖੇਡ ਨੂੰ ਇੰਦੌਰ ਹਾਲ ਵਿੱਚ 20 ਗੁਣਾਂ 44 ਦੇ ਆਕਾਰ ਦੀ ਜਗ੍ਹਾ ਵਿੱਚ ਸਿੰਥੇਟਿਕ ਫਾਈਬਰ ਦੀ ਗੇਂਦ ਤੋਂ ਇਸ ਖੇਡ ਖੇਡਿਆ ਜਾਂਦਾ ਹੈ। ਇਹ ਖੇਡ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲਾਂ ਟੀਮ ਈਵੈਂਟ ਹੁੰਦਾ ਹੈ, ਜਿਸ ਵਿੱਚ 15 ਖਿਡਾਰੀ ਹੁੰਦੇ ਹਨ। ਦੂਸਰਾ ਰੇਗੁ ਈਵੈਂਟ ਹੁੰਦਾ ਹੈ। ਇਸ ਵਿੱਚ 5 ਖਿਡਾਰੀ ਇਸ ਖੇਡ ਵਿੱਚ ਸ਼ਾਮਲ ਹੁੰਦੇ ਹਨ। ਏਸ਼ੀਆ ਖੇਡਾਂ ਵਿੱਚ ਭਾਰਤ 2006 ਤੋਂ ਇਸ ਖੇਡ ਵਿੱਚ ਹਿੱਸਾ ਲੈ ਰਹੇ ਹਨ ਪਰ ਪਹਿਲੀ ਵਾਰ ਕੋਈ ਤਗਮਾ ਹੱਥ ਵਿੱਚ ਆਇਆ ਹੈ।
First published: September 4, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...