ਨਵੀਂ ਦਿੱਲੀ: ਏਸ਼ੀਆ ਕੱਪ 'ਚ ਪਾਕਿਸਤਾਨ ਅਤੇ ਅਫਗਾਨਿਸਤਾਨ ਦਾ ਮੈਚ ਬੇਹੱਦ ਦਿਲਚਸਪ ਸੀ। ਇਸ ਮੈਚ 'ਚ ਰੋਮਾਂਚ, ਐਕਸ਼ਨ ਅਤੇ ਡਰਾਮਾ ਸਭ ਕੁਝ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 6 ਵਿਕਟਾਂ ਦੇ ਨੁਕਸਾਨ 'ਤੇ 129 ਦੌੜਾਂ ਬਣਾਈਆਂ ਤਾਂ ਸਾਰਿਆਂ ਨੂੰ ਲੱਗਾ ਕਿ ਪਾਕਿਸਤਾਨ ਆਸਾਨੀ ਨਾਲ ਇਹ ਟੀਚਾ ਹਾਸਲ ਕਰਕੇ ਫਾਈਨਲ 'ਚ ਪਹੁੰਚ ਜਾਵੇਗਾ। ਪਰ ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਇਸ ਨੂੰ ਇੰਨਾ ਮੁਸ਼ਕਿਲ ਕਰ ਦਿੱਤਾ ਕਿ ਆਖਰੀ ਓਵਰਾਂ 'ਚ ਅਜਿਹਾ ਲੱਗ ਰਿਹਾ ਸੀ ਕਿ ਪਾਕਿਸਤਾਨ ਹਾਰ ਜਾਵੇਗਾ। ਉਸ ਦੀਆਂ 119 ਦੌੜਾਂ 'ਤੇ 9 ਵਿਕਟਾਂ ਡਿੱਗ ਗਈਆਂ ਸਨ। ਪਰ, ਨਸੀਮ ਸ਼ਾਹ ਨੇ 20ਵੇਂ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਦੋ ਛੱਕੇ ਲਗਾ ਕੇ ਪਾਕਿਸਤਾਨ ਨੂੰ 1 ਵਿਕਟ ਨਾਲ ਰੋਮਾਂਚਕ ਜਿੱਤ ਦਿਵਾਈ।
ਇਸ ਮੈਚ ਦੌਰਾਨ ਜਦੋਂ ਪਾਕਿਸਤਾਨੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਤਾਂ ਮੈਦਾਨ 'ਤੇ ਇਕ ਘਟਨਾ ਵਾਪਰੀ। ਮੈਚ ਦੇ 19ਵੇਂ ਓਵਰ 'ਚ ਪਾਕਿਸਤਾਨੀ ਬੱਲੇਬਾਜ਼ ਆਸਿਫ ਅਲੀ ਅਤੇ ਅਫਗਾਨਿਸਤਾਨ ਦੇ ਗੇਂਦਬਾਜ਼ ਫਰੀਦ ਅਹਿਮਦ ਵਿਚਾਲੇ ਟੱਕਰ ਹੋ ਗਈ। ਦੋਵਾਂ ਵਿਚਕਾਰ ਲੜਾਈ ਹੋ ਗਈ। ਆਸਿਫ ਅਲੀ ਨੇ ਫਰੀਦ ਨੂੰ ਮਾਰਨ ਲਈ ਬੱਲਾ ਵੀ ਚੁੱਕਿਆ ਪਰ ਅਫਗਾਨਿਸਤਾਨ ਦੇ ਅੰਪਾਇਰ ਅਤੇ ਖਿਡਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਨੂੰ ਵੱਖ ਕਰ ਦਿੱਤਾ। ਨਹੀਂ ਤਾਂ ਇਹ ਮੈਚ ਕਿਸੇ ਹੋਰ ਕਾਰਨ ਕਰਕੇ ਯਾਦ ਰਹਿ ਜਾਣਾ ਸੀ।
ਆਸਿਫ਼ ਨੇ ਫ਼ਰੀਦ ਨੂੰ ਮਾਰਨ ਲਈ ਚੁੱਕਿਆ ਬੱਲਾ
ਦਰਅਸਲ 130 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀਆਂ ਵਿਕਟਾਂ ਲਗਾਤਾਰ ਡਿੱਗ ਰਹੀਆਂ ਸਨ। ਪਾਕਿਸਤਾਨ ਦਾ ਸਕੋਰ 18 ਓਵਰਾਂ ਤੋਂ ਬਾਅਦ 7 ਵਿਕਟਾਂ ਦੇ ਨੁਕਸਾਨ 'ਤੇ 109 ਦੌੜਾਂ ਸੀ। ਪਾਕਿਸਤਾਨ ਦੀਆਂ ਸਾਰੀਆਂ ਉਮੀਦਾਂ ਆਸਿਫ਼ ਅਲੀ 'ਤੇ ਟਿਕੀਆਂ ਹੋਈਆਂ ਹਨ। ਉਸ ਨੇ 5 ਗੇਂਦਾਂ 'ਚ ਇਕ ਛੱਕੇ ਦੀ ਮਦਦ ਨਾਲ 9 ਦੌੜਾਂ ਬਣਾਈਆਂ ਸਨ।
— pant shirt fc (@shirt_fc) September 7, 2022
ਪਾਕਿਸਤਾਨ ਦੀ ਪਾਰੀ ਦਾ 19ਵਾਂ ਓਵਰ ਫਰੀਦ ਅਹਿਮਦ ਸੁੱਟਣ ਆਏ। ਉਸ ਨੇ ਆਪਣੀ ਦੂਜੀ ਗੇਂਦ 'ਤੇ ਹੈਰਿਸ ਰਾਊਫ ਨੂੰ ਆਊਟ ਕੀਤਾ। ਉਹ ਖਾਤਾ ਵੀ ਨਹੀਂ ਖੋਲ੍ਹ ਸਕੇ। ਹੁਣ ਸਾਰਾ ਬੋਝ ਆਸਿਫ਼ ਅਲੀ ਦੇ ਮੋਢਿਆਂ 'ਤੇ ਆ ਗਿਆ ਸੀ। ਉਨ੍ਹਾਂ ਨੇ ਇਕ ਗੇਂਦ ਦੇ ਬਾਅਦ ਛੱਕਾ ਲਗਾਇਆ। ਇਹ ਫਰੀਦ ਕੋਲ ਗਿਆ ਅਤੇ ਅਗਲੀ ਹੀ ਗੇਂਦ 'ਤੇ ਅਫਗਾਨਿਸਤਾਨ ਦੇ ਇਸ ਤੇਜ਼ ਗੇਂਦਬਾਜ਼ ਨੇ ਆਸਿਫ ਅਲੀ ਨੂੰ ਹੌਲੀ ਬਾਊਂਸਰ 'ਤੇ ਵਿਕਟ ਦੇ ਪਿੱਛੇ ਕੈਚ ਕਰਵਾ ਦਿੱਤਾ।
ਫਰੀਦ ਨੇ ਆਸਿਫ ਨੂੰ ਕੀਤਾ ਆਊਟ
ਆਸਿਫ ਦਾ ਵਿਕਟ ਮਿਲਣ 'ਤੇ ਫਰੀਦ ਖੁਸ਼ੀ ਨਾਲ ਝੂਮਣ ਲੱਗਾ ਅਤੇ ਉਸ ਨੇ ਪਿੱਛੇ ਤੋਂ ਪੈਵੇਲੀਅਨ ਪਰਤਦੇ ਆਸਿਫ ਨੂੰ ਕੁਝ ਕਿਹਾ। ਇਸ ਤੋਂ ਆਸਿਫ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਫਰੀਦ ਨੂੰ ਮਾਰਨ ਲਈ ਬੱਲਾ ਚੁੱਕ ਲਿਆ। ਇਹ ਦੇਖ ਕੇ ਅੰਪਾਇਰ ਅਤੇ ਅਫਗਾਨਿਸਤਾਨ ਦੇ ਖਿਡਾਰੀ ਉਸ ਵੱਲ ਭੱਜੇ ਅਤੇ ਉਨ੍ਹਾਂ ਨੂੰ ਰੋਕਿਆ, ਨਹੀਂ ਤਾਂ ਕੁਝ ਵੀ ਹੋ ਸਕਦਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Asia Cup Cricket 2022, Cricket News, Cricketer, Match, Pakistan, Sports