ਰਿਓ ਓਲੰਪਿਕ ਵਿੱਚ ਸਿਲਵਰ ਮੈਡਲ ਜੇਤੂ ਅਤੇ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਕਾਮਨਵੈਲਥ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਤਿਰੰਗਾ ਲੈ ਕੇ ਭਾਰਤ ਦੀ ਅਗਵਾਈ ਕਰੇਗੀ। ਇਸ ਵਾਰ ਕਾਮਨਵੈਲਥ ਖੇਡਾਂ 2018 ਗੋਲਡ ਕੋਸਟ ਵਿੱਚ ਆਯੋਜਿਤ ਹੋਣਗੀਆਂ। ਭਾਰਤੀ ਓਲੰਪਿਕ ਸਿੰਘ (ਆਈ.ਓ.ਏ.) ਨੇ ਇਸ ਸਬੰਧ ਵਿੱਚ ਬੈਠਕ ਕੀਤੀ ਸੀ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਕਾਮਨਵੈਲਥ ਖੇਡਾਂ ਵਿੱਚ ਤਿਰੰਗਾ ਲੈ ਕੇ ਭਾਰਤੀ ਦਲ ਦੀ ਅਗਵਾਈ ਪੀ.ਵੀ. ਸਿੰਧੂ ਕਰੇਗੀ। ਸਿੰਧੂ ਪਿੱਛਲੇ ਹਫ਼ਤੇ ਆਲ ਇੰਡੀਆ ਚੈਂਪੀਅਨਸ਼ਿਪ ਦੇ ਸੈਮੀ-ਫਾਈਨਲ ਵਿੱਚ ਪਹੁੰਚੀ ਸੀ।
ਹੈਦਰਾਬਾਦ ਦੀ ਇਸ ਸਟਾਰ ਸ਼ਟਲਰ ਨੂੰ ਉਹਨਾਂ ਦੀ ਨਵੀਂ ਭੂਮਿਕਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਵਾਰ ਦੀਆਂ ਕਾਮਨਵੈਲਥ ਖੇਡਾਂ ਵਿੱਚ ਸਿੰਧੂ ਤੋਂ ਮੈਡਲ ਜਿੱਤਣ ਦੀਆਂ ਬਹੁਤ ਉਮੀਦਾਂ ਹਨ। ਦੇਸ਼ ਵਾਸੀਆਂ ਨੂੰ ਸਿੰਧੂ ਤੋਂ ਉਮੀਦ ਹੈ ਕਿ ਉਹ ਇਸ ਵਾਰ ਕਾਮਨਵੈਲਥ ਖੇਡਾਂ ਵਿੱਚ ਪਹਿਲਾਂ ਦੇ ਪ੍ਰਦਰਸ਼ਨ ਨਾਲੋਂ ਹੋਰ ਵਧੀਆ ਪ੍ਰਦਰਸ਼ਨ ਕਰੇਗੀ ਤੇ ਭਾਰਤ ਦੇ ਹਿੱਸੇ ਸੋਨੇ ਦਾ ਤਮਗਾ ਲਿਆਏਗੀ। ਇਸ ਨਾਲ ਸਾਲ 2014 ਵਿੱਚ ਗਲਾਸਗੋ ਵਿੱਚ ਆਯੋਜਿਤ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਉਹਨਾਂ ਨੇ ਬ੍ਰਾਂਜ਼ ਮੈਡਲ ਆਪਣੇ ਨਾਮ ਕੀਤਾ ਸੀ।
ਕਾਮਨਵੈਲਥ ਖੇਡਾਂ ਦੇ ਪਿੱਛਲੇ 3 ਐਡੀਸ਼ਨਾਂ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਬੈਡਮਿੰਟਨ ਖਿਡਾਰੀ ਇਹਨਾਂ ਖੇਡਾਂ ਵਿੱਚ ਭਾਰਤੀ ਦਲ ਦੀ ਅਗਵਾਈ ਕਰੇਗਾ। ਇਸ ਤੋਂ ਪਹਿਲਾਂ ਸਾਲ 2006 ਵਿੱਚ ਮੈਲਬਰਨ ਵਿੱਚ ਆਯੋਜਿਤ ਕਾਮਨਵੈਲਥ ਖੇਡਾਂ ਵਿੱਚ ਏਥੇਂਸ ਓਲੰਪਿਕ ਵਿੱਚ ਸਿਲਵਰ ਮੈਡਲ ਜੇਤੀ ਸ਼ੂਟਰ ਰਾਜਿਆਵਰਧਨ ਸਿੰਘ ਰਾਠੌਰ ਨੇ ਤਿਰੰਗਾ ਲੈ ਕੇ ਭਾਰਤੀ ਦਲ ਦੀ ਅਗਵਾਈ ਕੀਤੀ ਸੀ। ਰਾਠੌਰ ਮੌਜੂਦਾ ਸਮੇਂ ਵਿੱਚ ਖੇਡ ਮੰਤਰੀ ਦੀ ਜ਼ਿੰਮੇਦਾਰੀ ਸੰਭਾਲ ਰਹੇ ਹਨ।
2010 ਵਿੱਚ ਦਿੱਲੀ ਕਾਮਨਵੈਲਥ ਖੇਡਾਂ ਦੌਰਾਨ ਬੀਜਿੰਗ ਓਲੰਪਿਕ ਵਿੱਚ ਗੋਲ੍ਡ ਮੈਡਲ ਆਪਣੇ ਨਾਮ ਕਰਨ ਵਾਲੇ ਸ਼ੂਟਰ ਅਭਿਨਵ ਬਿੰਦ੍ਰਾ ਨੇ ਭਾਰਤੀ ਦਲ ਦੀ ਅਗਵਾਈ ਕੀਤੀ ਸੀ। ਇਸ ਤੋਂ ਬਾਅਦ ਸਾਲ 2014 ਵਿੱਚ ਗਲਾਸਗੋ ਕਾਮਨਵੈਲਥ ਖੇਡਾਂ ਦੌਰਾਨ ਲੰਡਨ ਓਲੰਪਿਕ ਵਿੱਚ ਸ਼ੂਟਿੰਗ ਵਿੱਚ ਸਿਲਵਰ ਮੈਡਲ ਆਪਣੇ ਨਾਮ ਕਰਨ ਵਾਲੇ ਵਿਜੇ ਕੁਮਾਰ ਨੇ ਇਹ ਜ਼ਿੰਮੇਦਾਰੀ ਨਿਭਾਈ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: PV Sindhu