Home /News /sports /

Athiya Shetty-KL Rahul Wedding: ਆਥੀਆ ਸ਼ੈੱਟੀ-KL ਰਾਹੁਲ ਅਗਲੇ ਸਾਲ ਰਚਾਉਣਗੇ ਵਿਆਹ! ਜਾਣੋ ਕਿਸ ਮਹੀਨੇ ਵੱਜੇਗੀ ਸ਼ਹਿਨਾਈ

Athiya Shetty-KL Rahul Wedding: ਆਥੀਆ ਸ਼ੈੱਟੀ-KL ਰਾਹੁਲ ਅਗਲੇ ਸਾਲ ਰਚਾਉਣਗੇ ਵਿਆਹ! ਜਾਣੋ ਕਿਸ ਮਹੀਨੇ ਵੱਜੇਗੀ ਸ਼ਹਿਨਾਈ

Athiya Shetty-KL Rahul Wedding: ਆਥੀਆ ਸ਼ੈੱਟੀ-KL ਰਾਹੁਲ ਅਗਲੇ ਸਾਲ ਰਚਾਉਣਗੇ ਵਿਆਹ! ਜਾਣੋ ਕਿਸ ਮਹੀਨੇ ਵੱਜੇਗੀ ਸ਼ਹਿਨਾਈ

Athiya Shetty-KL Rahul Wedding: ਆਥੀਆ ਸ਼ੈੱਟੀ-KL ਰਾਹੁਲ ਅਗਲੇ ਸਾਲ ਰਚਾਉਣਗੇ ਵਿਆਹ! ਜਾਣੋ ਕਿਸ ਮਹੀਨੇ ਵੱਜੇਗੀ ਸ਼ਹਿਨਾਈ

Athiya Shetty-KL Rahul Wedding: ਆਥੀਆ ਸ਼ੈੱਟੀ(Athia Shetty) ਅਤੇ ਕ੍ਰਿਕਟਰ ਕੇ ਐਲ ਰਾਹੁਲ (K L Rahul) ਦੇ ਵਿਆਹ ਨੂੰ ਲੈ ਕੇ ਸ਼ੁਰੂ ਹੋਈਆਂ ਖਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲ ਹੀ 'ਚ ਖਬਰ ਆਈ ਸੀ ਕਿ ਆਥੀਆ ਅਤੇ ਰਾਹੁਲ ਅਗਲੇ ਤਿੰਨ ਮਹੀਨਿਆਂ 'ਚ ਵਿਆਹ ਕਰਨ ਜਾ ਰਹੇ ਹਨ ਅਤੇ ਇਸ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ।

ਹੋਰ ਪੜ੍ਹੋ ...
  • Share this:
    Athiya Shetty-KL Rahul Wedding: ਆਥੀਆ ਸ਼ੈੱਟੀ(Athia Shetty) ਅਤੇ ਕ੍ਰਿਕਟਰ ਕੇ ਐਲ ਰਾਹੁਲ (K L Rahul) ਦੇ ਵਿਆਹ ਨੂੰ ਲੈ ਕੇ ਸ਼ੁਰੂ ਹੋਈਆਂ ਖਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲ ਹੀ 'ਚ ਖਬਰ ਆਈ ਸੀ ਕਿ ਆਥੀਆ ਅਤੇ ਰਾਹੁਲ ਅਗਲੇ ਤਿੰਨ ਮਹੀਨਿਆਂ 'ਚ ਵਿਆਹ ਕਰਨ ਜਾ ਰਹੇ ਹਨ ਅਤੇ ਇਸ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ। ਪਰ ਆਪਣੇ ਵਿਆਹ ਦੀ ਇਸ ਖਬਰ 'ਤੇ ਆਥੀਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਦਾ ਖੰਡਨ ਕੀਤਾ ਸੀ। ਇਸ ਦੇ ਬਾਵਜੂਦ ਇਕ ਵਾਰ ਫਿਰ ਖਬਰਾਂ ਆ ਰਹੀਆਂ ਹਨ ਕਿ ਦੋਵੇਂ ਇਸ ਸਾਲ ਨਹੀਂ ਸਗੋਂ ਅਗਲੇ ਸਾਲ ਵਿਆਹ ਕਰਨ ਜਾ ਰਹੇ ਹਨ।

    ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ(Sunil Shetty) ਦੀ ਬੇਟੀ ਅਤੇ ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇਐੱਲ ਰਾਹੁਲ ਦੇ ਰਿਸ਼ਤੇ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਦੋਵਾਂ ਨੂੰ ਅਕਸਰ ਮੁੰਬਈ 'ਚ ਇਕੱਠੇ ਦੇਖਿਆ ਜਾਂਦਾ ਹੈ। ਆਥੀਆ-ਰਾਹੁਲ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ETimes ਦੀ ਰਿਪੋਰਟ ਦੇ ਅਨੁਸਾਰ, ਜੇਕਰ ਆਥੀਆ ਜਾਂ ਰਾਹੁਲ ਦੇ ਪਰਿਵਾਰ ਨੇ ਇਸ ਯੋਜਨਾ ਨੂੰ ਨਹੀਂ ਬਦਲਿਆ, ਤਾਂ ਇਹ ਪੁਸ਼ਟੀ ਕੀਤੀ ਜਾਂਦੀ ਹੈ ਕਿ ਆਥੀਆ ਅਤੇ ਰਾਹੁਲ 2023 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਜਨਵਰੀ ਜਾਂ ਫਰਵਰੀ ਵਿੱਚ ਵਿਆਹ ਕਰਨਗੇ।

    ਆਥੀਆ ਸ਼ੈੱਟੀ-ਕੇਐਲ ਰਾਹੁਲ ਦਾ ਵਿਆਹ
    ਹਾਲ ਹੀ 'ਚ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ.ਐੱਲ ਰਾਹੁਲ ਅਗਲੇ ਤਿੰਨ 'ਚ ਵਿਆਹ ਕਰਨ ਜਾ ਰਹੇ ਹਨ। ਇਸ ਖਬਰ ਕਾਰਨ ਆਥੀਆ ਕਾਫੀ ਸੁਰਖੀਆਂ 'ਚ ਬਣੀ ਸੀ। ਇਸ ਖਬਰ ਨੂੰ ਲੈ ਕੇ ਅਦਾਕਾਰਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਮਜ਼ਾਕੀਆ ਪੋਸਟ ਲਿਖਿਆ, 'ਮੈਨੂੰ ਉਮੀਦ ਹੈ ਕਿ ਅਗਲੇ 3 ਮਹੀਨਿਆਂ 'ਚ ਹੋਣ ਵਾਲੇ ਵਿਆਹ 'ਚ ਬੁਲਾਇਆ ਜਾਵੇਗਾ। Lol’

    ਮਈ ਮਹੀਨੇ 'ਚ ਆਥੀਆ ਸ਼ੈੱਟੀ ਦੇ ਭਰਾ ਅਹਾਨ ਸ਼ੈੱਟੀ ਨੇ ਵਿਆਹ ਦੀਆਂ ਅਫਵਾਹਾਂ 'ਤੇ ਦੈਨਿਕ ਭਾਸਕਰ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ 'ਜਿੱਥੋਂ ਤੱਕ ਵਿਆਹ ਦੀ ਗੱਲ ਹੈ, ਕੋਈ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ ਹੈ। ਅਜਿਹਾ ਕੁਝ ਨਹੀਂ ਹੋਣ ਵਾਲਾ, ਇਹ ਸਭ ਅਫਵਾਹ ਹੈ। ਹੁਣ ਜਦੋਂ ਵਿਆਹ ਨਹੀਂ ਹੋ ਰਿਹਾ ਤਾਂ ਕੋਈ ਡੇਟ ਕਿਵੇਂ ਦੇ ਸਕਦਾ ਹੈ। ਆਥੀਆ-ਰਾਹੁਲ ਕਰੀਬ 3 ਸਾਲ ਤੋਂ ਡੇਟ ਕਰ ਰਹੇ ਹਨ। ਆਥੀਆ ਨੂੰ ਰਾਹੁਲ ਦੇ ਨਾਲ ਆਪਣੇ ਭਰਾ ਅਹਾਨ ਸ਼ੈੱਟੀ ਦੀ ਫਿਲਮ 'ਟਡਾਪ' ਦੀ ਸਕ੍ਰੀਨਿੰਗ 'ਤੇ ਦੇਖਿਆ ਗਿਆ ਸੀ। ਬਤੌਰ ਜੋੜੀ ਪਹਿਲੀ ਵਾਰ ਦੋਵੇਂ ਇਕੱਠੇ ਨਜ਼ਰ ਆਏ ਸਨ। ਦੂਜੇ ਪਾਸੇ ਆਥੀਆ ਸ਼ੈੱਟੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਨਵਾਜ਼ੂਦੀਨ ਸਿੱਦੀਕੀ ਨਾਲ ਫਿਲਮ 'ਮੋਤੀਚੂਰ ਚਕਨਾਚੂਰ' 'ਚ ਨਜ਼ਰ ਆਈ ਸੀ।
    Published by:Drishti Gupta
    First published:

    Tags: Bollywood, Hindi Films, KL Rahul

    ਅਗਲੀ ਖਬਰ