Olympian Ace Shooter SP ਅਵਨੀਤ ਸਿੱਧੂ ਨੇ ਫੇਸਬੁੱਕ ਅਕਾਉਟ ਉਤੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਨਸੀਹਤ

News18 Punjabi | News18 Punjab
Updated: July 19, 2020, 5:21 PM IST
share image
Olympian Ace Shooter SP ਅਵਨੀਤ ਸਿੱਧੂ ਨੇ ਫੇਸਬੁੱਕ ਅਕਾਉਟ ਉਤੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਨਸੀਹਤ

  • Share this:
  • Facebook share img
  • Twitter share img
  • Linkedin share img
ਪੰਜਾਬ ਪੁਲਿਸ ਵਿਚ ਐਸ ਪੀ ਅਤੇ ਓਲੰਪੀਅਨ ਸ਼ੂਟਰ ਅਵਨੀਤ ਸਿੱਧੂ ਨੇ ਵਿਵਾਦਾਂ ਵਿਚ ਰਹਿਣ ਵਾਲੇ ਗਾਇਕ ਸਿੱਧੂ ਮੂਸੇ ਵਾਲਾ ਉੱਤੇ ਨਿਸ਼ਾਨੇ ਸਾਧੇ ਹਨ।ਮਹਿਲਾ ਅਧਿਕਾਰੀ ਮੂਸੇ ਵਾਲੇ ਦੇ ਨਵੇਂ ਗਾਣੇ ਸੰਜੂ ਨੂੰ ਲੈ ਕੇ ਕਾਫ਼ੀ ਨਾਰਾਜ਼ ਹੈ।ਮਹਿਲਾ ਪੁਲਿਸ ਅਧਿਕਾਰੀ ਅਵਨੀਤ ਨੇ ਆਪਣੇ ਫੇਸ ਬੁੱਕ ਪੇਜ ਉੱਤੇ ਲਿਖਿਆ ਹੈ ਕਿ ਗੰਨ ਕਲਚਰ ਵਾਲੇ ਗਾਣਿਆਂ ਨੂੰ ਕਿਉਂ ਪਰਮੋਟ ਕੀਤਾ ਜਾ ਰਿਹਾ ਹੈ ਅਤੇ ਕਿ ਹਥਿਆਰਾਂ ਤੋਂ ਬਿਨਾਂ ਗਾਣੇ ਨਹੀਂ ਬਣ ਸਕਦੇ ਹਨ। ਮੂਸੇ ਵਾਲੇ ਦੇ ਇੰਨੇ ਫੈਨਸ ਹਨ ਅਤੇ ਪੰਜਾਬ ਦੇ ਜਵਾਨ ਉਸ ਨੂੰ ਆਪਣਾ ਆਦਰਸ਼ ਮੰਨਦੇ ਹਨ।ਜਦੋ ਕਿ ਮੂਸੇ ਵਾਲਾ ਆਪਣੇ ਗਾਣਿਆਂ ਵਿਚ ਗੰਨ ਕਲਚਰ ਨੂੰ ਪਰਮੋਟ ਕਰਦਾ ਹੈ ਅਤੇ ਇਸ ਦਾ ਸਿੱਧਾ ਅਸਰ ਨੌਜਵਾਨ ਪੀੜੀ ਉੱਤੇ ਪੈਦਾ ਹੈ ਅਤੇ ਇਹ ਠੀਕ ਨਹੀਂ ਹੈ।ਅਵਨੀਤ ਨੇ ਲਿਖਿਆ ਹੈ ਕਿ ਅਸੀਂ ਵੀ ਗੰਨ ਚਲਾਈ ਪਰ ਆਪਣੇ ਦੇਸ਼ ਲਈ ਚਲਾਈ ਹੈ।
ਅਵਨੀਤ ਨੇ ਕਿਹਾ ਕਿ ਕਾਫ਼ੀ ਸਮਾਂ ਪੰਜਾਬ ਦੇ ਸਿੰਗਰ ਆਪਣੇ ਗਾਣਿਆਂ ਵਿੱਚ ਹਥਿਆਰ ਨੂੰ ਵਿਖਾ ਕਰ ਆਪਣੀ ਸ਼ਾਨ ਸਮਝਦੇ ਹਨ। ਅਖੀਰ ਇਸ ਤੋਂ ਉਹ ਸਾਬਤ ਕੀ ਕਰਨਾ ਚਾਹੁੰਦੇ ਹਨ ਪਰ ਮੂਸੇ ਵਾਲਾ ਨੂੰ ਲੋਕ ਜ਼ਿਆਦਾ ਫਾਲੋ ਕਰਦੇ ਹੈ ਲਿਹਾਜ਼ਾ ਉਸ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਹੈ। ਹਾਲਾਂਕਿ ਫ਼ਿਲਮਾਂ ਵਿੱਚ ਵੀ ਹਥਿਆਰ ਇਸਤੇਮਾਲ ਕੀਤੇ ਜਾਂਦੇ ਹਨ ਪਰ ਇੱਕ ਹੱਦ ਤੱਕ।
ਜਿਸ ਤਰ੍ਹਾਂ ਨਾਲ ਫਿਲਮਾਂ ਵਿੱਚ ਸੈਂਸਰ ਬੋਰਡ ਹੁੰਦਾ ਹੈ ਉਸੀ ਤਰ੍ਹਾਂ ਗਾਣਿਆਂ ਲਈ ਵੀ ਸੈਂਸਰ ਹੋਣਾ ਚਾਹੀਦਾ ਹੈ। ਪਤਾ ਲੱਗ ਸਕੇ ਕਿ ਗਾਣਿਆਂ ਦਾ ਮੂਲ ਭਾਵ ਕੀ ਹੈ।ਬਿਨਾਂ ਕਿਸੇ ਵਜ੍ਹਾ ਦੇ ਗਾਣਿਆਂ ਵਿੱਚ ਹਥਿਆਰਾਂ ਨੂੰ ਸਿਰਫ ਆਪਣੀ ਤੜਕ ਲਈ ਇਸਤੇਮਾਲ ਨਹੀ ਕਰਨਾ ਚਾਹੀਦਾ ਹੈ।
Published by: Anuradha Shukla
First published: July 19, 2020, 5:12 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading