ਕਬੱਡੀ 'ਚ ਦੇਸ਼ ਭਰ ਵਿਚ ਨਾਮ ਕਮਾਉਣ ਵਾਲੀ ਖਿਡਾਰਨ ਅੱਜ ਚੁੱਲ੍ਹਾ ਚੌਂਕਾਂ ਤੇ ਡੰਗਰ ਚਾਰਨ ਤੱਕ ਸੀਮਤ

News18 Punjabi | News18 Punjab
Updated: December 14, 2020, 2:23 PM IST
share image
ਕਬੱਡੀ 'ਚ ਦੇਸ਼ ਭਰ ਵਿਚ ਨਾਮ ਕਮਾਉਣ ਵਾਲੀ ਖਿਡਾਰਨ ਅੱਜ ਚੁੱਲ੍ਹਾ ਚੌਂਕਾਂ ਤੇ ਡੰਗਰ ਚਾਰਨ ਤੱਕ ਸੀਮਤ
ਕਬੱਡੀ 'ਚ ਦੇਸ਼ ਭਰ ਵਿਚ ਨਾਮ ਕਮਾਉਣ ਵਾਲੀ ਖਿਡਾਰਨ ਅੱਜ ਚੁੱਲ੍ਹਾ ਚੌਂਕਾਂ ਤੇ ਡੰਗਰ ਚਾਰਨ ਤੱਕ ਸੀਮਤ

  • Share this:
  • Facebook share img
  • Twitter share img
  • Linkedin share img
ਬਾੜਮੇਰ ਜਿਲ੍ਹੇ ਵਿਚ 20 ਤੋਂ ਵੱਧ ਵਾਰ ਅਤੇ ਪੂਰੇ ਰਾਜਸਥਾਨ ਦੀ ਦੋ ਵਾਰ ਅਗਵਾਈ ਕਰਕੇ ਪੂਰੇ ਦੇਸ਼ ਵਿਚ ਆਪਣੀ ਖੇਡ ਪ੍ਰਤਿਭਾ ਦਿਖਾਉਣ ਵਾਲੀ ਕਬੱਡੀ ਦੀ ਹੋਣਹਾਰ ਖਿਡਾਰਨ ਅੱਜ ਚੁੱਲ੍ਹਾ ਚੌਂਕਾਂ ਅਤੇ ਪਸ਼ੂਆਂ ਦੀ ਦੇਖਭਾਲ ਤੱਕ ਸੀਮਤ ਹੋ ਗਈ ਹੈ।

ਖੇਡ ਦੇ ਮੈਦਾਨ ਵਿਚ ਸਫਲਤਾ ਦਾ ਝੰਡਾ ਗੱਡਣ ਵਾਲੀ ਇਸ ਪੇਂਡੂ ਖਿਡਾਰਨ ਨੇ ਹੁਣ ਘਰ ਦੇ ਕੰਮਾਂ ਨੂੰ ਹੀ ਆਪਣੀ ਕਿਸਮਤ ਚੁਣ ਲਿਆ ਹੈ। ਪੂਰੇ ਦੇਸ਼ ਵਿਚ ਕਬੱਡੀ ਵਿਚ ਨਾਮ ਕਮਾਉਣ ਤੋਂ ਬਾਅਦ, ਬਾੜਮੇਰ ਦੇ ਮਾਂਗੀ ਚੌਧਰੀ (Mangi Chaudhary) ਅੱਜ ਖੇਤਾਂ ਵਿਚ ਪਸ਼ੂਆਂ ਨੂੰ ਚਰਾਉਣ ਵਰਗੇ ਕੰਮ ਕਰਕੇ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੀ ਹੈ।

ਪੱਛਮੀ ਰਾਜਸਥਾਨ 'ਚ ਭਾਰਤ-ਪਾਕਿਸਤਾਨ ਸਰਹੱਦ ਦੇ ਕੰਢੇ 'ਤੇ ਸਥਿਤ ਰੇਤਲੇ ਬਾੜਮੇਰ ਜ਼ਿਲ੍ਹੇ ਦੇ ਸੋੜੀਯਾਰ ਪਿੰਡ ਦੀ ਮਾਂਗੀ ਚੌਧਰੀ ਨੇ ਸ਼ੁਰੂਆਤ ਤੋਂ ਹੀ ਕਬੱਡੀ ਖੇਡ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮਾਂਗੀ ਚੌਧਰੀ ਨੇ ਪ੍ਰਾਇਮਰੀ ਤੋਂ ਸੀਨੀਅਰ ਤੱਕ ਦੀ ਪੜ੍ਹਾਈ ਦੌਰਾਨ ਕਬੱਡੀ ਖੇਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ।
ਉਸ ਨੂੰ ਦੋ ਵਾਰ ਰਾਜਸਥਾਨ ਦੀ ਟੀਮ ਦੀ ਅਗਵਾਈ ਕਰਨ ਦਾ ਮਾਣ ਪ੍ਰਾਪਤ ਹੋਇਆ। ਪਰ ਸਰਕਾਰ ਵੱਲੋਂ ਕੋਈ ਹੌਸਲਾ ਅਫਜਾਈ ਨਾ ਮਿਲਣ ਕਾਰਨ ਅੱਜ ਉਹ ਸਿਰਫ ਚੁੱਲ੍ਹੇ ਚੌਥੇ ਤੱਕ ਸੀਮਤ ਹੈ। ਇਨ੍ਹੀਂ ਦਿਨੀਂ ਮਾਂਗੀ ਆਪਣੇ ਖੇਤਾਂ ਵਿੱਚ ਜਾਨਵਰਾਂ ਨੂੰ ਚਰਾ ਕੇ ਅਤੇ ਘਰ ਦੇ ਕੰਮਾਂ ਤੱਕ ਸੀਮਤ ਹੈ।

ਕਬੱਡੀ 'ਚ ਦੇਸ਼ ਭਰ ਵਿਚ ਨਾਮ ਕਮਾਉਣ ਵਾਲੀ ਖਿਡਾਰਨ ਅੱਜ ਚੁੱਲ੍ਹਾ ਚੌਂਕਾਂ ਤੇ ਡੰਗਰ ਚਾਰਨ ਤੱਕ ਸੀਮਤ


ਬਾੜਮੇਰ ਦੀ ਮਾਂਗੀ ਚੌਧਰੀ ਨੇ 20 ਵਾਰ ਰਾਜ ਪੱਧਰ 'ਤੇ ਆਪਣਾ ਦਬਦਬਾ ਦਿਖਾਇਆ। ਮਾਂਗੀ ਸਾਲ 2010 ਵਿਚ ਬਾੜਮੇਰ ਜ਼ਿਲ੍ਹੇ ਦੀ ਪਹਿਲੀ ਵਿਦਿਆਰਥਣ ਸੀ ਜਿਸ ਨੂੰ ਰਾਜਸਥਾਨ ਕਬੱਡੀ ਟੀਮ ਦੀ ਅਗਵਾਈ ਕਰਨ ਦਾ ਮਾਣ ਪ੍ਰਾਪਤ ਹੋਇਆ। ਇਸੇ ਤਰ੍ਹਾਂ  2012 ਵਿਚ ਉਸ ਨੇ ਫਿਰ ਰਾਜਸਥਾਨ ਦੀ ਟੀਮ ਦੀ ਅਗਵਾਈ ਕੀਤੀ। ਖੇਡ ਸਰੋਤਾਂ ਦੀ ਘਾਟ ਦੇ ਬਾਵਜੂਦ ਮਾਂਗੀ ਨੇ ਆਪਣੀ ਪ੍ਰਤਿਭਾ ਦਾ ਝੰਡਾ ਬੁਲੰਦ ਕੀਤਾ। ਮਾਂਗੀ ਦਾ ਕਹਿਣਾ ਹੈ ਕਿ ਕਬੱਡੀ ਹਮੇਸ਼ਾਂ ਉਸ ਦੀ ਮਨਪਸੰਦ ਖੇਡ ਰਹੀ ਹੈ।

ਇਕ ਪਾਸੇ ਜਿੱਥੇ ਰਾਜ ਅਤੇ ਕੇਂਦਰ ਸਰਕਾਰ ਧੀਆਂ ਨੂੰ ਅੱਗੇ ਵਧਾਉਣ ਦੀ ਗੱਲ ਕਰਦੀ ਹੈ, ਉਥੇ ਦੂਜੇ ਪਾਸੇ ਮਾਂਗੀ ਚੌਧਰੀ ਵੱਲ ਵੇਖੀਏ ਤਾਂ ਲੱਗਦਾ ਹੈ ਕਿ ਸਰਕਾਰ ਸਿਰਫ ਗੱਲਾਂ ਤੇ ਐਲਾਨਾਂ ਨਾਲ ਹੀ ਬੁੱਤਾ ਸਾਰਦੀ ਰਹੀ ਹੈ। ਜੇ ਮਾਂਗੀ ਚੌਧਰੀ ਵਰਗੀਆਂ ਪ੍ਰਤਿਭਾਵਾਂ ਨੂੰ ਸਰਕਾਰੀ ਪ੍ਰੋਤਸਾਹਨ ਦਿੱਤੇ ਜਾਂਦੇ ਹਨ, ਤਾਂ ਧੀਆਂ ਨੂੰ ਸਹੀ ਅਰਥਾਂ ਵਿਚ ਅੱਗੇ ਵਧਾਉਣ ਦੇ ਨਾਅਰੇ ਸਾਰਥਕ ਦਿਖਾਈ ਦੇਣਗੇ।
Published by: Gurwinder Singh
First published: December 14, 2020, 2:23 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading