Home /News /sports /

Bathinda : 6ਵੀਂ ਦੇ ਵਿਦਿਆਰਥੀ ਜੋਏ ਦੀਪ ਨੇ ਸਕੇਟਿੰਗ 'ਚ ਜਿੱਤਿਆ ਸੋਨ ਤਗਮਾ  

Bathinda : 6ਵੀਂ ਦੇ ਵਿਦਿਆਰਥੀ ਜੋਏ ਦੀਪ ਨੇ ਸਕੇਟਿੰਗ 'ਚ ਜਿੱਤਿਆ ਸੋਨ ਤਗਮਾ  

ਬਠਿੰਡਾ ਦੇ ਜੋਏ ਦੀਪ ਨੇ ਛੋਟੀ ਉਮਰ ਵਿੱਚ ਕੀਤਾ ਵੱਡਾ ਕਮਾਲ  ਸਕੇਟਿੰਗ ਵਿੱਚ ਜਿੱਤਿਆ ਸੋਨ ਤਗਮਾ  

ਬਠਿੰਡਾ ਦੇ ਜੋਏ ਦੀਪ ਨੇ ਛੋਟੀ ਉਮਰ ਵਿੱਚ ਕੀਤਾ ਵੱਡਾ ਕਮਾਲ  ਸਕੇਟਿੰਗ ਵਿੱਚ ਜਿੱਤਿਆ ਸੋਨ ਤਗਮਾ  

ਬਠਿੰਡਾ ਦੇ ਜੋਏ ਦੀਪ ਨੇ ਛੋਟੀ ਉਮਰ ਵਿੱਚ ਕੀਤਾ ਵੱਡਾ ਕਮਾਲ  ਸਕੇਟਿੰਗ ਵਿੱਚ ਜਿੱਤਿਆ ਸੋਨ ਤਗਮਾ  

  • Share this:

ਬਠਿੰਡਾ ਵਿੱਚ ਛੇਵੀਂ ਕਲਾਸ ਦੇ ਵਿਦਿਆਰਥੀ ਜੋਏਦੀਪ ਨੇ ਛੋਟੀ ਉਮਰੇ ਵੱਡੇ ਕਾਰਨਾਮੇ ਕਰਕੇ ਦਿਖਾਏ ਹਨ  ਜਿਨ੍ਹਾਂ ਨੇ ਸਕੇਟਿੰਗ ਵਿੱਚ  ਸੋਨ ਤਗਮਾ ਹਾਸਿਲ ਕੀਤਾ ਹੈ।  ਪਿਛਲੇ ਦਿਨੀਂ ਆਲ ਇੰਡੀਆ ਨੈਸ਼ਨਲ ਯੂਥ ਗੇਮਸ ਜੈਪੁਰ ਵੱਲੋਂ 12 ਮਾਰਚ 2022 ਤੋਂ 14 ਮਾਰਚ 2022 ਤੱਕ ਰਾਜਸਥਾਨ  ਯੂਨੀਵਰਸਿਟੀ ਜੈਪੁਰ ਵਿੱਚ‌ ਖੇਡਾਂ  ਕਰਵਾਈਆਂ ਗਈਆਂ। ਜਿਸ ਵਿਚ ਸੇਂਟ ਜੇਵੀਅਰ ਵਰਲਡ ਸਕੂਲ ਐਨ ਐਫ ਐਲ ਟਾਊਨਸ਼ਿਪ ਬਠਿੰਡਾ ਦੇ ਛੇਂਵੀ ਕਲਾਸ ਦੇ ਵਿਦਿਆਰਥੀ ਜੋਏਦੀਪ ਸਿੰਘ ਨੇ ਸਕੇਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਮਾਪਿਆਂ ,ਸਕੂਲ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ।  ਜੋਏਦੀਪ ਅੱਜ ਬਠਿੰਡਾ ਪਹੁੰਚਦੇ ਹੀ ਸਟੇਸ਼ਨ ਤੇ ਜ਼ੋਰਦਾਰ ਢੰਗ ਦੇ ਨਾਲ ਸਵਾਗਤ ਕੀਤਾ ਗਿਆ । ਜਿੱਥੇ ਸਕੂਲ ਮੈਨੇਜਮੈਂਟ ਅਤੇ ਜੋਇਦੀਪ ਦੇ ਰਿਸ਼ਤੇਦਾਰਾਂ ਵੱਲੋਂ ਬਠਿੰਡਾ ਪਹੁੰਚਣ ਤੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।

ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਜੋਏਦੀਪ ਦੇ ਕੋਚ  ਸੰਜੀਵ ਕੁਮਾਰ ਨੇ ਦੱਸਿਆ ਕਿ  ਜੋਏਦੀਪ ਨੇ ਛੋਟੀ ਉਮਰ ਵਿੱਚ ਵੱਡੇ ਕਮਾਲ ਕੀਤੇ ਹਨ ਅਤੇ ਦੋ ਮਿੰਟਾਂ ਵਿੱਚ ਚਾਰ ਸੌ ਮੀਟਰ ਰੇਸ ਪੂਰੀ ਕੀਤੀ ਹੈ  ਹੁਣ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਜੋਇਦੀਪ  ਫਰਾਂਸ ਵਿਚ ਮੈਡਲ ਜਿੱਤਣ ਦੇ ਲਈ ਖੇਡੇਗਾ।  ਜੋਇਦੀਪ ਦੇ ਮਾਤਾ ਅਤੇ ਪਿਤਾ ਆਪਣੇ ਪੁੱਤਰ ਦੀ ਇਸ ਵਡਿਆਈ ਤੇ ਫੁੱਲੇ ਨਹੀਂ ਸਮਾ ਰਹੇ, ਉਨ੍ਹਾਂ ਦਾ ਕਹਿਣਾ ਹੈ ਕਿ ਬੇਟੇ ਨੇ ਸੋਨ ਤਗ਼ਮਾ ਜਿੱਤਿਆ ਹੈ ਅਤੇ ਉਮੀਦ ਹੈ ਕਿ  ਫਰਾਂਸ ਵਿੱਚੋਂ ਵੀ ਉਹ ਗੋਲਡ ਮੈਡਲ ਹੀ ਲੈ ਕੇ ਆਉਣਗੇ ।

ਇਸ ਮੌਕੇ ਤੇ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕਰਦਿਆਂ ਅਨਾਮਿਕਾ ਸੰਧੂ ਨੇ ਕਿਹਾ ਕਿ  ਜੈਦੀਪ ਦੀ ਇਸ ਜਿੱਤ ਦਾ ਸਿਹਰਾ ਜਿੱਥੇ ਮਾਪਿਆਂ ਅਤੇ ਕੋਚ ਨੂੰ ਜਾਂਦਾ ਹੈ। ਉਥੇ ਹੀ  ਸੇਂਟ ਜੇਵੀਅਰ ਵਰਲਡ ਸਕੂਲ ਦਾ ਸਿਰ ਵੀ ਮਾਣ ਨਾਲ ਉੱਚਾ ਹੁੰਦਾ ਹੈ।  ਹੁਣ ਅਸੀਂ ਉਮੀਦ ਕਰਦੇ ਹਾਂ ਕਿ ਸੋਨ ਤਗਮੇ ਤੋਂ ਬਾਅਦ  ਫਰਾਂਸ ਦੇ ਵਿੱਚੋਂ ਵੀ ਸਾਡਾ ਗੋਲਡ ਹੀ ਹੋਵੇਗਾ।  ਇਸ ਖ਼ੁਸ਼ੀ ਦੇ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮਾਨਯੋਗ ਗੁਣਵੰਤ ਕੌਰ ਦੁਆਰਾ ਵਿਦਿਆਰਥੀ ਦੇ  ਮਾਪਿਆਂ, ਸਟਾਫ ਅਤੇ ਬੱਚੇ ਦਾ ਸੁਆਗਤ ਕਰਦਿਆਂ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਟਾਫ ਨੂੰ ਵਧਾਈਆਂ ਦਿੱਤੀਆਂ ਗਈਆਂ।

Published by:Ashish Sharma
First published:

Tags: Bathinda, Sports