ਨਵੀਂ ਦਿੱਲੀ: ਖੇਡ ਪੱਤਰਕਾਰ ਬੋਰੀਆ ਮਜੂਮਦਾਰ (Boria Majumdar) 'ਤੇ ਬੀਸੀਸੀਆਈ (BCCI) ਨੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਮਜੂਮਦਾਰ 'ਤੇ ਭਾਰਤ ਦੇ ਸੀਨੀਅਰ ਵਿਕਟਕੀਪਰ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਰਿਧੀਮਾਨ ਸਾਹਾ (Ridhiman Saha) ਨੂੰ ਧਮਕੀ ਦੇਣ ਦਾ ਦੋਸ਼ ਹੈ।
ਰਿਧੀਮਾਨ ਸਾਹਾ ਨੇ ਪਿਛਲੇ ਮਹੀਨੇ ਸੋਸ਼ਲ ਮੀਡੀਆ 'ਤੇ ਇੱਕ ਸੰਦੇਸ਼ ਦੇ ਸਕਰੀਨਸ਼ਾਟ ਸ਼ੇਅਰ ਕੀਤੇ ਸਨ। ਇਸ ਵਿੱਚ ਸਾਹਾ ਨੂੰ ਇੱਕ ਪੱਤਰਕਾਰ ਵੱਲੋਂ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਸਾਹਾ ਨੂੰ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਅਤੇ ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਸਮੇਤ ਕਈ ਖਿਡਾਰੀਆਂ ਨੇ ਉਸ ਪੱਤਰਕਾਰ ਦਾ ਨਾਂਅ ਸਾਰਿਆਂ ਦੇ ਸਾਹਮਣੇ ਦੱਸਣ ਲਈ ਕਿਹਾ। ਰਵੀ ਸ਼ਾਸਤਰੀ ਨੇ ਇਸ ਮਾਮਲੇ ਵਿੱਚ ਬੀਸੀਸੀਆਈ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਬੀਸੀਸੀਆਈ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਪਿਆ।
ਬੀਸੀਸੀਆਈ ਨੇ ਸਾਹਾ ਨਾਲ ਸੰਪਰਕ ਕੀਤਾ ਜਿੱਥੇ ਉਨ੍ਹਾਂ ਨੇ ਸਾਰਾ ਮਾਮਲਾ ਬੋਰਡ ਨੂੰ ਦੱਸਿਆ। ਬੋਰਡ ਨੇ ਫਿਰ 3 ਮੈਂਬਰੀ ਕਮੇਟੀ ਦਾ ਗਠਨ ਕੀਤਾ। ਕਮੇਟੀ ਵਿੱਚ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ, ਖਜ਼ਾਨਚੀ ਅਰੁਣ ਧੂਮਲ ਅਤੇ ਬੋਰਡ ਦੇ ਸਿਖਰ ਕੌਂਸਲ ਮੈਂਬਰ ਪ੍ਰਭਤੇਜ ਸਿੰਘ ਭਾਟੀਆ ਸ਼ਾਮਲ ਸਨ। ਉਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ।
ਰਿਧੀਮਾਨ ਸਾਹਾ ਨੇ ਇਹ ਦੋਸ਼ ਲਾਇਆ ਸੀ
ਦੋ ਮਹੀਨੇ ਬਾਅਦ ਸਾਹਾ ਨੇ ਇੱਕ ਟਵੀਟ ਰਾਹੀਂ ਕਿਹਾ ਸੀ ਕਿ ਉਨ੍ਹਾਂ ਨੂੰ ਇੱਕ ਪੱਤਰਕਾਰ ਨੇ ਧਮਕੀ ਦਿੱਤੀ ਸੀ। ਸਾਹਾ ਨੇ ਪੱਤਰਕਾਰ ਬੋਰੀਆ ਮਜੂਮਦਾਰ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਸੰਦੇਸ਼ ਵਿੱਚ ਮਜੂਮਦਾਰ ਨੇ ਧਮਕੀ ਭਰੇ ਲਹਿਜੇ ਵਿੱਚ ਕਿਹਾ ਸੀ, “ਤੁਸੀਂ ਫੋਨ ਨਹੀਂ ਕੀਤਾ। ਮੈਂ ਤੁਹਾਡੀ ਇੰਟਰਵਿਊ ਕਦੇ ਨਹੀਂ ਕਰਾਂਗਾ। ਮੈਂ ਅਪਮਾਨ ਨੂੰ ਹਲਕੇ ਵਿੱਚ ਨਹੀਂ ਲੈਂਦਾ ਅਤੇ ਇਸਨੂੰ ਯਾਦ ਰੱਖਾਂਗਾ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ban, BCCI, Cricket News, Crime news