• Home
  • »
  • News
  • »
  • sports
  • »
  • BCCI SHARED A PICTURE OF RAHUL DRAVID AND SOURAV GANGULY RUP AS

BCCI ਨੇ ਰਾਹੁਲ ਦ੍ਰਾਵਿੜ 'ਤੇ ਸੌਰਵ ਗਾਂਗੁਲੀ ਦੀ ਤਸਵੀਰ ਕੀਤੀ ਸਾਂਝੀ, ਕਹੀ ਇਹ ਗੱਲ

Kolkata Eden Garden: ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਕੋਲਕਾਤਾ ਦੇ ਈਡਨ ਗਾਰਡਨ 'ਤੇ ਟੀ-20 ਸੀਰੀਜ਼ (IND ਬਨਾਮ WI T20 ਸੀਰੀਜ਼) ਲਈ ਆਹਮੋ-ਸਾਹਮਣੇ ਹੋਣਗੀਆਂ। ਸੀਰੀਜ਼ ਦਾ ਪਹਿਲਾ ਟੀ-20 ਮੈਚ 16 ਫਰਵਰੀ ਨੂੰ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਅਤੇ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਆਹਮੋ-ਸਾਹਮਣੇ ਖੜ੍ਹੇ ਦੇਖਿਆ ਗਿਆ।

Rahul Dravid, Sourav Ganguly (ਸੰਕੇਤਕ ਫੋਟੋ)

  • Share this:
    Kolkata Eden Garden: ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਕੋਲਕਾਤਾ ਦੇ ਈਡਨ ਗਾਰਡਨ 'ਤੇ ਟੀ-20 ਸੀਰੀਜ਼ (IND ਬਨਾਮ WI T20 ਸੀਰੀਜ਼) ਲਈ ਆਹਮੋ-ਸਾਹਮਣੇ ਹੋਣਗੀਆਂ। ਸੀਰੀਜ਼ ਦਾ ਪਹਿਲਾ ਟੀ-20 ਮੈਚ 16 ਫਰਵਰੀ ਨੂੰ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਅਤੇ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਆਹਮੋ-ਸਾਹਮਣੇ ਖੜ੍ਹੇ ਦੇਖਿਆ ਗਿਆ। ਦਰਅਸਲ, ਗਾਂਗੁਲੀ ਅਤੇ ਦ੍ਰਾਵਿੜ ਮੰਗਲਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ 'ਚ ਮਿਲੇ ਸਨ।

    ਬੀ.ਸੀ.ਸੀ.ਆਈ. (BCCI) ਨੇ ਆਪਣੇ ਟਵਿਟਰ ਖਾਤੇ ਤੋਂ ਇੱਕ ਤਸਵੀਰ ਪੋਸਟ ਕੀਤੀ ਹੈ। ‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍ਇਸ 'ਚ ਸੌਰਵ ਗਾਂਗੁਲੀ ਅਤੇ ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਆਹਮੋ-ਸਾਹਮਣੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਚ ਰੱਖਦੇ ਹੋਏ ਦੋਵਾਂ ਨੇ ਇੱਕ ਦੂਜੇ ਤੋਂ ਦੂਰੀ ਬਣਾਈ ਹੋਈ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਅਜੇ ਤੱਕ 36 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਇਸ ਦੇ ਨਾਲ ਕਰੀਬ 2000 ਵਾਰ ਰਿਟਵੀਟ ਕੀਤਾ ਗਿਆ ਹੈ। ਕ੍ਰਿਕੇਟ ਕੰਟਰੋਲ ਬੋਰਡ ਨੇ ਇਸਦੇ ਨਾਲ ਇੱਕ ਕੈਪਸ਼ਨ ਸ਼ੇਅਰ ਕੀਤਾ ਹੈ।

    ਤਸਵੀਰ ਦੇ ਕੈਪਸ਼ਨ ਵਿੱਚ ਬੀਸੀਸੀਆਈ ਨੇ ਲਿਖਿਆ, ‘ਜਦੋਂ ਭਾਰਤੀ ਕ੍ਰਿਕਟ ਦੇ ਦੋ ਮਹਾਨ ਖਿਡਾਰੀ ਈਡਨ ਗਾਰਡਨ ਵਿੱਚ ਮਿਲੇ।’ ਦੋਵਾਂ ਦਿੱਗਜਾਂ ਦੀ ਇਹ ਮੁਲਾਕਾਤ ਕਾਫੀ ਵੱਖਰੀ ਸੀ। ਦੋਵਾੇਂ ਹੀ ਭਾਰਤ ਦੀ ਕਪਤਾਨੀ ਸੰਭਾਲ ਚੁੱਕੇ ਹਨ। ਗਾਂਗੁਲੀ ਨੂੰ ਦੇਸ਼ ਦੇ ਸਭ ਤੋਂ ਸਫਲ ਕ੍ਰਿਕਟ ਕਪਤਾਨਾਂ 'ਚ ਗਿਣਿਆ ਜਾਂਦਾ ਹੈ, ਜਦਕਿ ਰਾਹੁਲ ਦ੍ਰਾਵਿੜ ਨੂੰ 'ਭਾਰਤੀ ਕ੍ਰਿਕਟ ਦੀ ਕੰਧ' ਕਿਹਾ ਜਾਂਦਾ ਹੈ।

    ਰਾਹੁਲ ਦ੍ਰਾਵਿੜ ਨੇ ਰਵੀ ਸ਼ਾਸਤਰੀ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕੋਚ ਦਾ ਅਹੁਦਾ ਸੰਭਾਲਿਆ ਸੀ। ਪਿਛਲੇ ਸਾਲ ਰਵੀ ਸ਼ਾਸਤਰੀ ਦਾ ਕਾਰਜਕਾਲ ਟੀ-20 ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਗਿਆ ਸੀ। ਇਸ ਦੇ ਨਾਲ ਹੀ ਗਾਂਗੁਲੀ ਦਾ ਇਸ ਮੈਦਾਨ ਨਾਲ ਖਾਸ ਰਿਸ਼ਤਾ ਹੈ ਕਿਉਂਕਿ ਇਹ ਉਨ੍ਹਾਂ ਦਾ ਘਰੇਲੂ ਮੈਦਾਨ ਰਿਹਾ ਹੈ। ਦ੍ਰਾਵਿੜ ਅਤੇ ਗਾਂਗੁਲੀ ਨੇ ਇੱਕੋ ਟੈਸਟ ਮੈਚ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਅਸਲ 'ਚ ਦੋਵਾਂ ਨੇ ਜੂਨ 1994 ਵਿੱਚ ਇੰਗਲੈਂਡ ਦੇ ਖਿਲਾਫ ਲਾਰਡਸ ਦੇ ਮੈਦਾਨ ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਉਸ ਮੈਚ 'ਚ ਗਾਂਗੁਲੀ ਨੇ ਸੈਂਕੜਾ ਲਗਾਇਆ ਸੀ ਅਤੇ ਰਾਹੁਲ ਦ੍ਰਾਵਿੜ ਨੇ 95 ਦੌੜਾਂ ਦੀ ਪਾਰੀ ਖੇਡੀ ਸੀ।
    Published by:rupinderkaursab
    First published: