ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (Mahendra Singh Dhoni) ਨੇ ਹਾਲ ਹੀ ਵਿੱਚ 2021 ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) (2021 Indian Premier League (IPL)) ਦੇ ਸੀਜ਼ਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਰਾਂਚੀ ਵਿੱਚ ਦੇਵੜੀ ਮੰਦਿਰ (Dewri Temple) ਦਾ ਦੌਰਾ ਕੀਤਾ। ਧੋਨੀ ਇਸ ਐਡੀਸ਼ਨ ਲਈ ਚੇਨਈ ਸੁਪਰ ਕਿੰਗਜ਼ (Chennai Super Kings) ਦੀ ਅਗਵਾਈ ਵੀ ਕਰਨਗੇ। ਉਨ੍ਹਾਂ ਦੇ ਮੰਦਰ ਦੇ ਦੌਰੇ ਦੀਆਂ ਫੋਟੋਆਂ/ਤਸਵੀਰਾਂ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ, ਮੰਦਰ ਵਿੱਚ ਉਨ੍ਹਾਂ ਦੀ ਆਮਦ ਨੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਨੂੰ ਆਕਰਸ਼ਿਤ ਕੀਤਾ। ਤਸਵੀਰਾਂ 'ਚ ਧੋਨੀ ਸਾਧਾਰਣ ਕਾਲੇ ਰੰਗ ਦੀ ਰਾਊਂਡ ਨੈੱਕ ਟੀ-ਸ਼ਰਟ ਪਹਿਨੇ ਹੋਏ ਨਜ਼ਰ ਆਏ ਜਿਸ ਨੂੰ ਉਨ੍ਹਾਂ ਨੇ ਮਿਲਟਰੀ ਪ੍ਰਿੰਟ ਪੈਂਟ ਦੇ ਨਾਲ ਮੈਚ ਕਰਕੇ ਪਹਿਨਿਆ ਹੋਇਆ ਸੀ।
View this post on Instagram
ਆਈ.ਪੀ.ਐੱਲ. ਦੀ ਸ਼ੁਰੂਆਤ ਤੋਂ ਹੀ ਧੋਨੀ ਚੇਨਈ ਸੁਪਰ ਕਿੰਗਜ਼ ਟੀਮ ਦੀ ਅਗਵਾਈ ਕਰ ਰਹੇ ਹਨ। ਮਾਹੀ ਦੀ ਕਪਤਾਨੀ ਹੇਠ ਟੀਮ ਨੇ ਤਿੰਨ ਵਾਰ ਆਈ.ਪੀ.ਐੱਲ. ਟਰਾਫੀ ਜਿੱਤੀ/ਹਾਸਿਲ ਕੀਤੀ, ਪਰ ਸੰਯੁਕਤ ਅਰਬ ਅਮੀਰਾਤ (United Arab Emirates) ਵਿੱਚ ਪਿਛਲੇ ਸੀਜ਼ਨ ਦੌਰਾਨ ਇਹ ਟੀਮ ਸੱਤਵੇਂ ਸਥਾਨ 'ਤੇ ਰਹੀ। ਦੁਬਈ (Dubai), ਅਬੂ ਧਾਬੀ (Abu Dhabi) ਅਤੇ ਸ਼ਾਰਜਾਹ (Sharjah) ਵਿਖੇ ਹੋਏ 13ਵੇਂ ਆਈ.ਪੀ.ਐੱਲ. ਸੀਜ਼ਨ 'ਚ ਟੀਮ ਪ੍ਰਦਰਸ਼ਨ ਕਰਨ 'ਚ ਅਸਮਰਥ ਰਹੀ ਅਤੇ 14 ਮੈਚਾਂ 'ਚੋਂ ਸਿਰਫ਼ 'ਛੇ' ਜਿੱਤਾਂ ਹਾਸਿਲ ਕਰਨ ਵਿੱਚ ਕਾਮਯਾਬ ਰਹੀ। ਦਰਅਸਲ ਮਾਹੀ ਖ਼ੁਦ ਵੀ 12 ਮੈਚਾਂ ਵਿੱਚ 200 ਰਨ (Runs) ਹੀ ਬਣਾਉਣ 'ਚ ਸਫ਼ਲ ਰਹੇ ਸਨ।
ਇਸ ਸੀਜ਼ਨ ਵਿੱਚ ਟੀਮ ਵੱਲੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਕੋਲ ਹੁਣ ਮੋਇਨ ਅਲੀ (Moeen Ali), ਚੇਤੇਸ਼ਵਰ ਪੁਜਾਰਾ (Cheteshwar Pujara), ਐੱਮ. ਹਰੀਸ਼ੰਕਰ ਰੈਡੀ (M Harisankar Reddy), ਕੇ. ਭਗਤ ਵਰਮਾ (K Bhagath Varma), ਕ੍ਰਿਸ਼ਨਾੱਪਾ ਗੌਤਮ (Krishnappa Gowtham) ਅਤੇ ਸੀ. ਹਰੀ ਨਿਸ਼ਾਂਤ (C Hari Nishaanth) ਵਰਗੇ ਕੁੱਝ ਮਜ਼ਬੂਤ ਖਿਡਾਰੀ ਹਨ। ਹਮੇਸ਼ਾ ਦੀ ਤਰ੍ਹਾਂ, ਰਾਇਲ ਚੈਲੇਂਜਰਜ਼ ਬੰਗਲੌਰ (Royal Challengers Bangalore), ਰਾਜਸਥਾਨ ਰਾਇਲਜ਼ (Rajasthan Royals), ਮੁੰਬਈ ਇੰਡੀਅਨਜ਼ (Mumbai Indians), ਦਿੱਲੀ ਕੈਪੀਟਲਸ (Delhi Capitals), ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad), ਪੰਜਾਬ ਕਿੰਗਜ਼ (Punjab Kings), ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਅਤੇ ਚੇਨਈ ਸੁਪਰ ਕਿੰਗਜ਼ (Chennai Super Kings) ਸਮੇਤ ਅੱਠ ਟੀਮਾਂ ਆਈ.ਪੀ.ਐੱਲ. ਦੀ ਟਰਾਫੀ ਲਈ ਮੁਕਾਬਲਾ ਕਰਨਗੀਆਂ।
ਇਸ ਦੌਰਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) (Board of Cricket Control in India (BCCI)) ਨੇ ਮਹਾਰਾਸ਼ਟਰ (Maharashtra) ਤੋਂ ਬਾਹਰ ਸਟੇਡੀਅਮ ਵਿਕਲਪਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਰਾਜ ਵਿੱਚ ਕੋਰੋਨਾ ਵਾਇਰਸ (Corona Virus) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਤਾਜ਼ਾ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਬੋਰਡ ਕੋਲਕਾਤਾ, ਚੇਨਈ, ਬੰਗਲੁਰੂ, ਅਹਿਮਦਾਬਾਦ ਅਤੇ ਹੈਦਰਾਬਾਦ ਸਣੇ ਸ਼ਹਿਰਾਂ ਨੂੰ ਵਿਕਲਪਾਂ ਵਜੋਂ ਦੇਖ ਰਿਹਾ ਹੈ। ਇਸ ਤੋਂ ਇਲਾਵਾ ਸੰਭਾਵਨਾਵਾਂ ਹਨ ਕਿ ਨਾਕਆਊਟਸ ਅਤੇ ਆਈ.ਪੀ.ਐੱਲ. 2021 ਦਾ ਫਾਈਨਲ ਮੈਚ ਅਹਿਮਦਾਬਾਦ (Ahmedabad) ਦੇ ਨਰਿੰਦਰ ਮੋਦੀ ਸਟੇਡੀਅਮ (Narendra Modi Stadium) ਵਿੱਚ ਹੋਵੇਗਾ। ਇਹ ਧਿਆਨ ਦੇਣ ਯੋਗ ਗੱਲ ਹੈ ਕਿ ਟੂਰਨਾਮੈਂਟ ਦੀਆਂ ਤਰੀਕਾਂ ਅਜੇ ਤੱਕ ਜਾਰੀ ਨਹੀਂ ਕੀਤੀਆਂ ਗਈਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।