Home /News /sports /

ਐਮਐਸ ਧੋਨੀ ਦੇ ਟਵਿੱਟਰ ਅਕਾਉਂਟ ਤੋਂ ਬਲੂ ਟਿਕ ਹਟਿਆ, ਰਿਟਾਇਰਮੈਂਟ ਤੋਂ ਬਾਅਦ ਕੀਤੇ ਹਨ ਸਿਰਫ 4 ਟਵੀਟ

ਐਮਐਸ ਧੋਨੀ ਦੇ ਟਵਿੱਟਰ ਅਕਾਉਂਟ ਤੋਂ ਬਲੂ ਟਿਕ ਹਟਿਆ, ਰਿਟਾਇਰਮੈਂਟ ਤੋਂ ਬਾਅਦ ਕੀਤੇ ਹਨ ਸਿਰਫ 4 ਟਵੀਟ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (ਐਮਐਸ ਧੋਨੀ) ਦੇ ਅਧਿਕਾਰਕ ਟਵਿੱਟਰ ਅਕਾਉਂਟ ਤੋਂ ਬਲੁ ਟਿੱਕ ਹਟਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਲੰਮੇ ਸਮੇਂ ਤੋਂ ਆਪਣੇ ਟਵਿੱਟਰ ਦੀ ਵਰਤੋਂ ਨਹੀਂ ਕੀਤੀ ਹੈ।

  • Share this:

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (ਐਮਐਸ ਧੋਨੀ) ਦੇ ਅਧਿਕਾਰਕ ਟਵਿੱਟਰ ਅਕਾਉਂਟ ਤੋਂ ਬਲੁ ਟਿੱਕ ਹਟਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਲੰਮੇ ਸਮੇਂ ਤੋਂ ਆਪਣੇ ਟਵਿੱਟਰ ਦੀ ਵਰਤੋਂ ਨਹੀਂ ਕੀਤੀ ਹੈ। ਇਸ ਕਾਰਨ, ਉਸ ਦੇ ਟਵਿੱਟਰ ਅਕਾਂਟ ਤੋਂ ਬਲੁ ਟਿੱਕ ਹਟਾ ਦਿੱਤੀ ਗਈ ਹੈ। ਧੋਨੀ ਦੇ ਟਵਿੱਟਰ 'ਤੇ ਕਰੀਬ 8.2 ਮਿਲੀਅਨ ਫਾਲੋਅਰਜ਼ ਹਨ। ਧੋਨੀ ਨੇ ਆਖਰੀ ਵਾਰ 8 ਜਨਵਰੀ 2021 ਨੂੰ ਟਵੀਟ ਕੀਤਾ ਸੀ।

ਉਹ 2018 ਤੋਂ ਟਵਿੱਟਰ 'ਤੇ ਬਹੁਤ ਘੱਟ ਟਵੀਟ ਕਰ ਰਿਹਾ ਹੈ। ਧੋਨੀ 2019 ਵਿੱਚ ਇੰਗਲੈਂਡ ਵਿੱਚ ਵਿਸ਼ਵ ਕੱਪ ਵਿੱਚ ਨਿਉਜ਼ੀਲੈਂਡ ਦੇ ਹੱਥੋਂ ਸੈਮੀਫਾਈਨਲ ਹਾਰ ਤੋਂ ਬਾਅਦ ਕ੍ਰਿਕਟ ਤੋਂ ਦੂਰ ਹੋ ਗਿਆ ਸੀ। ਉਸਨੇ ਉਸ ਸਮੇਂ ਦੌਰਾਨ ਘਰੇਲੂ ਮੈਚ ਵੀ ਨਹੀਂ ਖੇਡੇ ਅਤੇ ਫੌਜ ਦੇ ਨਾਲ ਟ੍ਰੇਨਿੰਗ ਲਈ ਚਲਾ ਗਿਆ। ਉਸਨੂੰ ਆਈਪੀਐਲ 2020 ਵਿੱਚ ਖੇਡਦੇ ਹੋਏ ਵੇਖਿਆ ਗਿਆ ਸੀ, ਪਰ ਇਸ ਤੋਂ ਪਹਿਲਾਂ ਉਸਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।

ਮਹਿੰਦਰ ਸਿੰਘ ਧੋਨੀ ਨੇ ਪਿਛਲੇ ਸਾਲ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਉਸ ਨੇ ਆਪਣੇ ਫੈਸਲੇ ਦਾ ਐਲਾਨ ਇੰਸਟਾਗ੍ਰਾਮ 'ਤੇ ਕੀਤਾ ਸੀ। ਹਾਲਾਂਕਿ, ਉਸਨੇ 20 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੰਨਵਾਦ ਪੱਤਰ ਦਾ ਸਿਰਫ ਟਵਿੱਟਰ ਰਾਹੀਂ ਜਵਾਬ ਦਿੱਤਾ। ਇਸ ਤੋਂ ਬਾਅਦ, ਉਸਨੇ ਸਤੰਬਰ ਵਿੱਚ ਭਾਰਤੀ ਹਵਾਈ ਸੈਨਾ ਬਾਰੇ ਸਿਰਫ ਦੋ ਟਵੀਟ ਕੀਤੇ ਹਨ।

ਧੋਨੀ ਨੇ 2019 ਵਿੱਚ ਕੁੱਲ ਸੱਤ ਟਵੀਟ ਕੀਤੇ ਸਨ। ਇਸ ਤੋਂ ਪਹਿਲਾਂ, 2018 ਤੱਕ ਉਹ ਟਵਿੱਟਰ 'ਤੇ ਕਾਫੀ ਸਰਗਰਮ ਸੀ। ਉਸਨੇ 2018 ਵਿੱਚ 20 ਤੋਂ ਵੱਧ ਟਵੀਟ ਕੀਤੇ ਹਨ। 2019 ਦੇ ਵਿਸ਼ਵ ਕੱਪ ਤੋਂ ਬਾਅਦ, ਧੋਨੀ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵੀ ਘੱਟ ਸਰਗਰਮ ਹੈ। ਹਾਲਾਂਕਿ, ਪਿਛਲੇ ਸਾਲ 15 ਅਗਸਤ ਨੂੰ ਇੰਸਟਾਗ੍ਰਾਮ 'ਤੇ ਵੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ, ਉਸਨੇ ਇਸ ਸਾਲ 8 ਜਨਵਰੀ ਨੂੰ ਇੱਕ ਹੋਰ ਪੋਸਟ ਕੀਤੀ ਸੀ। ਇਹ ਪੋਸਟ ਉਸਦੇ ਫਾਰਮ ਅਤੇ ਜੈਵਿਕ ਖੇਤੀ ਬਾਰੇ ਸੀ।

ਐਮਐਸ ਧੋਨੀ ਨੇ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ 2004 ਵਿੱਚ ਬੰਗਲਾਦੇਸ਼ ਦੇ ਖਿਲਾਫ ਇੱਕ ਦਿਨਾ ਮੈਚ ਨਾਲ ਕੀਤੀ ਸੀ। ਉਸਨੇ 2014 ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਧੋਨੀ ਨੇ ਭਾਰਤ ਲਈ 90 ਟੈਸਟ, 350 ਵਨਡੇ ਅਤੇ 98 ਟੀ -20 ਮੈਚ ਖੇਡੇ। ਉਨ੍ਹਾਂ ਨੇ 350 ਵਨਡੇ ਮੈਚਾਂ ਵਿੱਚ 10 ਹਜ਼ਾਰ 773 ਦੌੜਾਂ ਬਣਾਈਆਂ, ਜਿਸ ਵਿੱਚ ਉਨ੍ਹਾਂ ਦਾ ਸਰਬੋਤਮ ਨਾਬਾਦ 183 ਦੌੜਾਂ ਸੀ। ਉਸ ਨੇ ਵਨਡੇ ਕ੍ਰਿਕਟ ਵਿੱਚ 10 ਸੈਂਕੜੇ ਅਤੇ 73 ਅਰਧ ਸੈਂਕੜੇ ਲਗਾਏ, ਜਦੋਂ ਕਿ 98 ਟੀ -20 ਮੈਚਾਂ ਵਿੱਚ ਉਸਨੇ 1617 ਦੌੜਾਂ ਬਣਾਈਆਂ ਅਤੇ ਦੋ ਅਰਧ ਸੈਂਕੜੇ ਲਗਾਏ। ਧੋਨੀ ਨੇ ਪਿਛਲੇ ਸਾਲ 9 ਤੋਂ 10 ਜੁਲਾਈ ਤਕ ਨਿਉਜ਼ੀਲੈਂਡ ਦੇ ਖਿਲਾਫ ਵਿਸ਼ਵ ਦੇ ਸੈਮੀਫਾਈਨਲ ਵਿੱਚ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ।

Published by:Ramanpreet Kaur
First published:

Tags: MS Dhoni, Twitter