Home /News /sports /

World Athletics Championship 2022: ਨੀਰਜ ਚੋਪੜਾ ਦੀ ਜਿੱਤ 'ਤੇ ਬਾਲੀਵੁੱਡ ਸਿਤਾਰਿਆਂ ਨੇ ਜਤਾਈ ਖੁਸ਼ੀ, ਪੋਸਟ ਸ਼ੇਅਰ ਕਰ ਦਿੱਤੀ ਵਧਾਈ

World Athletics Championship 2022: ਨੀਰਜ ਚੋਪੜਾ ਦੀ ਜਿੱਤ 'ਤੇ ਬਾਲੀਵੁੱਡ ਸਿਤਾਰਿਆਂ ਨੇ ਜਤਾਈ ਖੁਸ਼ੀ, ਪੋਸਟ ਸ਼ੇਅਰ ਕਰ ਦਿੱਤੀ ਵਧਾਈ

World Athletics Championship 2022: ਨੀਰਜ ਚੋਪੜਾ ਦੀ ਜਿੱਤ 'ਤੇ ਬਾਲੀਵੁੱਡ ਸਿਤਾਰਿਆਂ ਨੇ ਜਤਾਈ ਖੁਸ਼ੀ, ਪੋਸਟ ਸ਼ੇਅਰ ਕਰ ਦਿੱਤੀ ਵਧਾਈ

World Athletics Championship 2022: ਨੀਰਜ ਚੋਪੜਾ ਦੀ ਜਿੱਤ 'ਤੇ ਬਾਲੀਵੁੱਡ ਸਿਤਾਰਿਆਂ ਨੇ ਜਤਾਈ ਖੁਸ਼ੀ, ਪੋਸਟ ਸ਼ੇਅਰ ਕਰ ਦਿੱਤੀ ਵਧਾਈ

Bollywood celebs congratulate to Neeraj Chopra: ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣੇ ਨੀਰਜ ਚੋਪੜਾ (Neeraj Chopra) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ(Narendra Modi)  ਸਮੇਤ ਬਾਲੀਵੁੱਡ ਸਿਤਾਰਿਆਂ ਨੇ ਵੀ ਵਧਾਈ ਦਿੱਤੀ। ਹਰ ਕੋਈ ਉਸਦੀ ਜਿੱਤ ਤੋਂ ਖੁਸ਼ ਹੈ ਅਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ।

ਹੋਰ ਪੜ੍ਹੋ ...
  • Share this:

sportsWorld Athletics Championship 2022: ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣੇ ਨੀਰਜ ਚੋਪੜਾ (Neeraj Chopra) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ(Narendra Modi)  ਸਮੇਤ ਬਾਲੀਵੁੱਡ ਸਿਤਾਰਿਆਂ ਨੇ ਵੀ ਵਧਾਈ ਦਿੱਤੀ। ਹਰ ਕੋਈ ਉਸਦੀ ਜਿੱਤ ਤੋਂ ਖੁਸ਼ ਹੈ ਅਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਦੀ ਇਸ ਜਿੱਤ 'ਤੇ ਬਾਲੀਵੁੱਡ ਸਿਤਾਰੇ ਕਾਫੀ ਖੁਸ਼ ਹਨ।

ਅਨੁਪਮ ਖੇਰ(Anupam Kher) ਤੋਂ ਲੈ ਕੇ ਅਭਿਨੇਤਰੀਆਂ ਕੰਗਨਾ ਰਣੌਤ(Kangana Ranaut), ਕਰੀਨਾ ਕਪੂਰ (Kareena Kapoor) , ਰਾਜਕੁਮਾਰ ਰਾਓ(Rajkummar Rao) ਅਤੇ ਭੂਮੀ ਪੇਡਨੇਕਰ(Bhumi Pednekar ) ਨੇ ਆਪਣੇ ਸੋਸ਼ਲ ਹੈਂਡਲ ਤੋਂ ਪੋਸਟ ਸ਼ੇਅਰ ਕਰਕੇ ਨੀਰਜ ਚੋਪੜਾ ਨੂੰ ਵਧਾਈ ਦਿੱਤੀ। ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ।

ਅਨੁਪਮ ਖੇਰ

ਬਾਲੀਵੁੱਡ ਸੁਪਰਸਟਾਰ ਅਨੁਪਮ ਖੇਰ ਨੇ ਆਪਣੇ ਅਧਿਕਾਰਤ ਟਵੀਟ 'ਚ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਵਧਾਈ ਸੰਦੇਸ਼ ਵਿੱਚ ਲਿਖਿਆ, "ਉਹ ਆਇਆ, ਅਸੀਂ ਦੇਖਿਆ, ਉਹ ਇੱਕ ਵਾਰ ਫਿਰ ਜਿੱਤ ਗਿਆ, ਜੈ ਹਿੰਦ।"

Twitter Printshot

ਕੰਗਨਾ ਰਣੌਤ ਦੀ ਪੋਸਟ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਨੀਰਜ ਚੋਪੜਾ ਦੀ ਜਿੱਤ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਨੀਰਜ ਦੀ ਤਸਵੀਰ ਦੇ ਨਾਲ ਆਪਣੀ ਪੋਸਟ 'ਚ ਲਿਖਿਆ, 'ਕਦੇ ਨਾ ਰੁਕਣ ਵਾਲਾ ਨੀਰਜ ਚੋਪੜਾ, ਤੁਸੀਂ ਭਾਰਤ ਦਾ ਮਾਣ ਹੋ।'

Instagram Printshot

ਅਨੁਸ਼ਕਾ-ਕਰੀਨਾ ਨੇ ਵੀ ਦਿੱਤੀਵਧਾਈ

ਅਨੁਸ਼ਕਾ ਸ਼ਰਮਾ ਅਤੇ ਕਰੀਨਾ ਕਪੂਰ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਨੀਰਜ ਦੀ ਭਾਰਤੀ ਝੰਡਾ ਫੜੀ ਹੋਈ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ- ਵਧਾਈ ਹੋ ਨੀਰਜ।

Instagram Printshot

ਰਾਜਕੁਮਾਰ -ਭੂਮੀ ਦੀ ਪੋਸਟ

ਕੰਗਨਾ, ਕਰੀਨਾ ਅਤੇ ਅਨੁਸ਼ਕਾ ਤੋਂ ਇਲਾਵਾ ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਨੇ ਵੀ ਆਪਣੇ-ਆਪਣੇ ਅੰਦਾਜ਼ 'ਚ ਨੀਰਜ ਨੂੰ ਵਧਾਈ ਦਿੱਤੀ ਹੈ।

Instagram Printshot

ਇਸ ਤੋਂ ਇਲਾਵਾ ਫਿਲਮਸਾਜ਼ ਅਸ਼ੋਕ ਪੰਡਿਤ ਨੇ ਵੀ ਨੀਰਜ ਚੋਪੜਾ ਦੀ ਜਿੱਤ 'ਤੇ ਲਿਖਿਆ, ''ਨੀਰਜ ਚੋਪੜਾ ਤੁਹਾਨੂੰ ਦਿਲੋਂ ਵਧਾਈਆਂ, ਜਿਸ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ 88.13 ਮੀਟਰ ਜੈਵਲਿਨ ਥਰੋਅ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ। ਇਹ ਭਾਰਤ ਲਈ ਮਾਣ ਵਾਲਾ ਪਲ ਹੈ।" ਇਨ੍ਹਾਂ ਸਾਰੇ ਸਿਤਾਰਿਆਂ ਦੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਸਿਤਾਰਿਆਂ ਦੀਆਂ ਪੋਸਟਾਂ 'ਤੇ ਫੈਨਜ਼ ਕਾਫੀ ਪਿਆਰ ਦੇ ਰਹੇ ਹਨ।

Twitter Printshotਦੱਸ ਦੇਈਏ ਕਿ ਇਸ ਤੋਂ ਪਹਿਲਾਂ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 2020 'ਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ। ਇਸ ਦੇ ਨਾਲ ਹੀ ਨੀਰਜ ਨੇ ਪਿਛਲੇ ਮਹੀਨੇ ਫਿਨਲੈਂਡ 'ਚ ਹੋਈਆਂ ਕੁਆਰਟਾਨੇ ਖੇਡਾਂ(Kuortane Games) 'ਚ ਸੋਨ ਤਗਮਾ ਜਿੱਤਿਆ ਸੀ। ਇਹ ਸਿਰਫ਼ ਕੁਝ ਮੈਡਲ ਹਨ। ਨੀਰਜ ਚੋਪੜਾ ਨੇ ਕਈ ਮੈਡਲ ਆਪਣੇ ਨਾਂ ਕੀਤੇ ਹਨ।

Published by:Drishti Gupta
First published:

Tags: Actress, Kangana Ranaut, Kareena kapoor, Neeraj Chopra, Silver, Sports