8 ਸਾਲਾਂ ਬਾਅਦ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੀ ਮੈਰੀ ਕਾੱਮ

ਮੈਰੀ ਕਾੱਮ ਨੇ ਵੀਰਵਾਰ ਨੂੰ ਖੇਡੇ ਗਏ ਇੱਕ ਮੈਚ ਵਿੱਚ ਨਾੱਰਥ ਕੋਰੀਆ ਦੀ ਕਿਮ ਹਿਆਂਗ ਮੀ ਨੂੰ 48 ਕਿਗਰਾ ਕੈਟੇਗਰੀ ਵਿੱਚ 5-0 ਤੋਂ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ।


Updated: November 22, 2018, 9:05 PM IST
8 ਸਾਲਾਂ ਬਾਅਦ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੀ ਮੈਰੀ ਕਾੱਮ
8 ਸਾਲਾਂ ਬਾਅਦ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੀ ਮੈਰੀ ਕਾੱਮ

Updated: November 22, 2018, 9:05 PM IST
ਮੁੱਕੇਬਾਜ਼ ਮੈਰੀ ਕਾੱਮ 8 ਸਾਲਾਂ ਬਾਅਦ ਇੱਕ ਵਾਰ ਫਿਰ ਵਿਸ਼ਵ ਕੱਪ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਦਿਖਾਈ ਦੇਵੇਗੀ। ਮੈਰੀ ਕਾੱਮ ਨੇ ਵੀਰਵਾਰ ਨੂੰ ਖੇਡੇ ਗਏ ਇੱਕ ਮੈਚ ਵਿੱਚ ਨਾੱਰਥ ਕੋਰੀਆ ਦੀ ਕਿਮ ਹਿਆਂਗ ਮੀ ਨੂੰ 48 ਕਿਗਰਾ ਕੈਟੇਗਰੀ ਵਿੱਚ 5-0 ਤੋਂ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ।

ਮੈਰੀ ਕਾੱਮ ਨੇ ਅੱਠ ਸਾਲ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ। ਮੈਰੀ ਕਾੱਮ ਦਾ ਸਾਹਮਣਾ ਹੁਣ ਸ਼ਨਿੱਚਰਵਾਰ ਨੂੰ ਯੁਕ੍ਰੇਨ ਦੀ ਹਨਾ ਓਖੋਟਾ ਨਾਲ ਹੋਵੇਗਾ। ਗੌਰਤਲਬ ਹੈ ਕਿ ਮੈਰੀ ਕਾੱਮ ਹੁਣ ਤੱਕ ਪੰਜ ਗੋਲਡ ਤੇ ਇੱਕ ਸਿਲਵਰ ਮੈਡਲ ਜਿੱਤ ਚੁੱਕੀ ਹੈ। ਅਗਰ ਮੈਰੀ ਕਾੱਮ ਇਹ ਮੁਕਾਬਲਾ ਜਿੱਤ ਜਾਂਦੀ ਹੈ ਤਾਂ ਇਹ ਉਨ੍ਹਾਂ ਦਾ 6ਵਾਂ ਗੋਲਡ ਮੈਡਲ ਹੋਵੇਗਾ।

ਮੈਰੀ ਕਾੱਮ ਭਾਰਤ ਦੀ ਸਭ ਤੋਂ ਬਿਹਤਰੀਨ ਮੁੱਕੇਬਾਜ਼ ਹੈ। ਉਨ੍ਹਾਂ ਨੇ ਸਾਲ 2012 ਵਿੱਚ ਓਲੰਪਿਕ ਬ੍ਰਾਂਜ਼ ਮੈਡਲ ਜਿੱਤਦੇ ਹੋਏ ਤਹਿਲਕਾ ਮਚਾ ਦਿੱਤਾ ਸੀ। ਇਹ ਕਾਰਨਾਮਾ ਕਰਨ ਵਾਲੀ ਉਹ ਇਕਲੌਤੀ ਭਾਰਤੀ ਮਹਿਲਾ ਮੁੱਕੇਬਾਜ਼ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 2014 ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਗੋਲਡ ਜਿੱਤਿਆ ਸੀ ਤੇ । ਇਸ ਤੋਂ ਬਾਅਦ ਉਨ੍ਹਾਂ ਨੇ 2018 ਕਾੱਮਨਵੈਲਥ ਖੇਡਾਂ ਵਿੱਚ ਗੋਲਡ ਜਿੱਤਣ ਜੇ ਨਾਲ ਹੀ ਉਨ੍ਹਾਂ ਨੇ ਇਸ ਟੂਰਨਾਮੈਂਟ ਵਿੱਚ ਗੋਲਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਬਣਨ ਦਾ ਕੀਰਤੀਮਾਨ ਆਪਣੇ ਨਾਮ ਕੀਤਾ ਸੀ।

ਸਾਲ 2016 ਵਿੱਚ ਮੈਰੀ ਕਾੱਮ ਨੂੰ ਭਾਰਤੀ ਰਾਸ਼ਟਰਪਤੀ ਨੇ ਰਾਜ ਸਭਾ ਦੇ ਮੈਂਬਰ ਦੇ ਤੌਰ ਤੇ ਨਾਮਜ਼ਦ ਕੀਤਾ ਸੀ। ਇਸ ਤੋਂ ਬਾਅਦ 2017 ਵਿੱਚ ਮਾਰਚ ਵਿੱਚ ਯੂਥ ਮਾਮਲਿਆਂ ਅਤੇ ਖੇਡ ਮੰਤਰਾਲੇ ਨੇ ਮੈਰੀ ਕਾੱਮ ਨੂੰ ਅਖਿਲ ਕੁਮਾਰ ਦੇ ਨਾਲ ਮੁੱਕੇਬਾਜ਼ੀ ਦੇ ਨੈਸ਼ਨਲ ਆੱਬਜ਼ਰਵਰ ਦੇ ਤੌਰ ਤੇ ਨਿਯੁਕਤ ਕੀਤਾ ਸੀ।

First published: November 22, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ