• Home
  • »
  • News
  • »
  • sports
  • »
  • BREAKING THE KABADDI LEAGUE WOULD START FROM NOVEMBER 13 AT VILLAGE HARSH CHHINA IN AMRITSAR

ਕਬੱਡੀ ਲੀਗ ਕਰਵਾਉਣ ਦਾ ਐਲਾਨ, ਖਿਡਾਰੀਆਂ ਨੂੰ ਮਿਲੇਗੀ 2500000 ਰੁਪਏ ਦੀ ਇਨਾਮੀ ਰਾਸ਼ੀ

ਕੱਬਡੀ ਲੀਗ 13 ਨਵੰਬਰ ਤੋਂ ਅੰਮ੍ਰਿਤਸਰ ਦੇ ਪਿੰਡ ਪਿੰਡ ਹਰਸ਼ ਛੀਨਾ ਤੋਂ ਸ਼ੁਰੂ ਹੋਵੇਗੀ। ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ।

ਕਬੱਡੀ ਲੀਗ ਕਰਵਾਉਣ ਦਾ ਐਲਾਨ, ਖਿਡਾਰੀਆਂ ਨੂੰ ਮਿਲੇਗੀ 2500000 ਰੁਪਏ ਦੀ ਇਨਾਮੀ ਰਾਸ਼ੀ (Representational image. AFP)

ਕਬੱਡੀ ਲੀਗ ਕਰਵਾਉਣ ਦਾ ਐਲਾਨ, ਖਿਡਾਰੀਆਂ ਨੂੰ ਮਿਲੇਗੀ 2500000 ਰੁਪਏ ਦੀ ਇਨਾਮੀ ਰਾਸ਼ੀ (Representational image. AFP)

  • Share this:
    ਚੰਡੀਗੜ੍ਹ : ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਕਬੱਡੀ ਲੀਗ ਕਰਵਾਈ ਜਾ ਰਹੀ ਹੈ। ਇਸ ਵਿੱਚ ਖਿਡਾਰੀਆਂ ਨੂੰ 2500000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। 13 ਨਵੰਬਰ ਤੋਂ ਅੰਮ੍ਰਿਤਸਰ ਦੇ ਪਿੰਡ ਪਿੰਡ ਹਰਸ਼ ਛੀਨਾ ਤੋਂ ਸ਼ੁਰੂ ਹੋਵੇਗੀ। ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ।

    ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਕਬੱਡੀ ਲਈ ਕੀਤੇ ਗਏ ਉਪਰਾਲਿਆਂ ਸਦਕਾ ਪੰਜਾਬੀਆਂ ਦੀ ਮਾਂ ਖੇਡ ਕੱਬਡੀ ਨੂੰ ਪੂਰੇ ਸੰਸਾਰ ਵਿੱਚ ਪਹਿਚਾਣ ਮਿਲੀ ਸੀ ਤੇ ਕਬੱਡੀ ਦੇ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਇਨਾਮ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਸਨ। ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕਬੱਡੀ ਪਹਿਲਾਂ ਵਾਂਗ ਪਿੰਡਾਂ ਵਿੱਚ ਛੋਟੇ ਛੋਟੇ ਮੁਕਾਬਲਿਆਂ ਤੱਕ ਸੀਮਤ ਹੋ ਕੇ ਰਹਿ ਗਈ।

    ਮਲੂਕਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਦੱਖਣੀ ਭਾਰਤ ਦੀ ਤਰਜ਼ ਤੇ ਪੰਜਾਬ ਪ੍ਰੋ ਕਬੱਡੀ ਲੀਗ ਕਰਵਾਈ ਜਾ ਰਹੀ ਹੈ। 13 ਨਵੰਬਰ ਤੋ 27 ਨਵੰਬਰ ਤੱਕ ਚੱਲਣ ਵਾਲੇ ਕਬੱਡੀ ਮੁਕਾਬਲਿਆਂ ਵਿੱਚ ਸੂਬੇ ਦੀਆਂ 8 ਚੋਟੀ ਦੀਆਂ ਟੀਮਾਂ ਅੰਮ੍ਰਿਤਸਰ ਅਵੈਂਜਰਜ਼ ਬਰਨਾਲਾ ਬੁਲਸ ਪਠਾਨਕੋਟ ਪੈਂਥਰਜ਼ ਫ਼ਾਜ਼ਿਲਕਾ ਫਾਰਚੂਨਰਸ ਫਤਹਿਗਡ਼੍ਹ ਸਾਹਿਬ ਫਾਈਟਰਜ਼ ਮੁਕਤਸਰ ਮੋਨੈਸਟਰ ਰੋਪੜ ਰੇਂਜਰਜ਼ ਅਤੇ ਕਪੂਰਥਲਾ ਕਿੰਗਜ਼ ਹਿੱਸਾ ਲੈਣਗੀਆਂ।

    ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਅਤੇ ਸੀਨੀਅਰ ਮੀਤ ਪ੍ਰਧਾਨ ਤਜਿੰਦਰ ਸਿੰਘ ਮਿੱਡੂ ਖੇੜਾ ਵੱਲੋਂ ਅੱਜ ਬਠਿੰਡਾ ਵਿਖੇ ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਪ੍ਰੋ ਕਬੱਡੀ ਲੀਗ ਦੇ ਵੇਰਵੇ ਦਿੱਤੇ। ਇਕ ਪੂਲ ਰਾਹੀਂ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿੱਚ 18 ਤੋਂ 23 ਸਾਲ ਦੀ ਉਮਰ ਦੇ ਕੁੱਲ 120 ਖਿਡਾਰੀ ਹਿੱਸਾ ਲੈਣਗੇ। ਸਾਰੀਆਂ ਹੀ ਟੀਮਾਂ ਦੇ ਇੱਕ ਦੂਜੇ ਨਾਲ ਮੁਕਾਬਲੇ ਹੋਣਗੇ ਤੇ ਕੁੱਲ 31 ਮੁਕਾਬਲੇ ਖੇਡੇ ਜਾਣਗੇ। ਹਰ ਟੀਮ 7 ਮੈਚ ਖੇਡੇਗੀ 13 ਨਵੰਬਰ ਨੂੰ ਅੰਮ੍ਰਿਤਸਰ ਸਾਹਿਬ ਦੇ ਹਰਸ਼ਾ ਛੀਨਾ ਵਿਖੇ 19 ਨਵੰਬਰ ਨੂੰ ਮਾਨਸਾ 20 ਨਵੰਬਰ ਫਤਹਿਗੜ੍ਹ ਸਾਹਿਬ 21 ਨੂੰ ਭਦੌੜ ਅਤੇ ਫਾਈਨਲ ਮੁਕਾਬਲੇ 27 ਨਵੰਬਰ ਨੂੰ ਮਲੂਕਾ ਵਿਖੇ ਸਵੇਰ 11 ਵਜੇ ਤੋਂ ਸ਼ਾਮ 4 ਵਜੇ ਤੱਕ ਖੇਡੇ ਜਾਣਗੇ।
    Published by:Sukhwinder Singh
    First published: