Home /News /sports /

IPL 2020: ਹੁਣ ਆਖ਼ਰੀ ਓਵਰ ਵਿੱਚ ਜਿੱਤ ਨਹੀਂ, ਹਾਰ ਦੀ ਗਾਰੰਟੀ ਦਿੰਦਾ ਹੈ ਧੋਨੀ?

IPL 2020: ਹੁਣ ਆਖ਼ਰੀ ਓਵਰ ਵਿੱਚ ਜਿੱਤ ਨਹੀਂ, ਹਾਰ ਦੀ ਗਾਰੰਟੀ ਦਿੰਦਾ ਹੈ ਧੋਨੀ?

  • Share this:

ਦਬਾਅ ਵਿੱਚ ਕਿਸੇ ਮੈਚ ਨੂੰ ਜਿੱਤਣਾ ਮਹਿੰਦਰ ਸਿੰਘ ਧੋਨੀ (MS Dhoni) ਦੀ ਪਹਿਚਾਣ ਸੀ। ਆਖ਼ਰੀ ਓਵਰ ਵਿੱਚ ਹਾਰੀ ਬਾਜ਼ੀ ਨੂੰ ਜਿੱਤ ਧੋਨੀ ਦੀ ਫ਼ਿਤਰਤ ਸੀ। ਟੀਮ ਚਾਹੇ ਲੱਖ ਮੁਸ਼ਕਿਲ ਵਿੱਚ ਹੋਵੇ ਲੋਕ ਕਹਿੰਦੇ ਸਨ ਜੇਕਰ ਮਾਹੀ ਹੈ ਤਾਂ ਜਿੱਤ ਦੀ ਗਾਰੰਟੀ ਹੈ ਪਰ ਅਜਿਹਾ ਲੱਗ ਰਿਹਾ ਹੈ ਕਿ ਡੇਢ ਦਹਾਕਿਆਂ ਤੋਂ ਬਾਅਦ ਇਹ ਸਾਰੀ ਉਮੀਦ ਹੁਣ ਖ਼ਤਮ ਹੋ ਰਹੀ ਹੈ। 39 ਸਾਲ ਦੇ ਮਾਹੀ ਦਾ ਜਾਦੂ ਹੁਣ ਬੇ ਅਸਰ ਪੈ ਰਿਹਾ ਹੈ।ਸ਼ੁੱਕਰਵਾਰ ਨੂੰ ਆਖ਼ਰੀ ਓਵਰ ਵਿੱਚ ਧੋਨੀ ਦੇ ਨਾਟ ਆਊਟ ਰਹਿਣ ਤੋਂ ਬਾਅਦ ਵੀ ਚੇਨਈ ਸੁਪਰ ਕਿੰਗਜ਼ ਨੂੰ ਸਨਰਾਇਜਰਸ ਹੈਦਰਾਬਾਦ (CSK Vs SRH)  ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ।

ਫੇਲ ਹੋ ਗਿਆ ਧੋਨੀ ਦਾ ਫ਼ਾਰਮੂਲਾ!

ਵਿਕਟ ਬਚਾ ਕੇ ਰੱਖਣਾ ਅਤੇ ਆਖ਼ਰੀ ਦੇ ਕੁੱਝ ਓਵਰਾਂ ਵਿੱਚ ਹਮਲਾ ਕਰਨਾ ਇਹ ਸਾਲਾਂ ਤੋਂ ਧੋਨੀ ਲਈ ਜਿੱਤ ਦਾ ਫ਼ਾਰਮੂਲਾ ਰਿਹਾ ਹੈ। ਸ਼ੁੱਕਰਵਾਰ ਨੂੰ ਵੀ ਅਜਿਹਾ ਹੀ ਹੋਇਆ।ਛੇਵੇਂ ਅਤੇ ਸੱਤਵੇਂ ਨੰਬਰ ਉੱਤੇ ਬੈਟਿੰਗ ਕਰਨ ਵਾਲੇ ਧੋਨੀ ਸਨਰਾਇਜਰਸ  ਦੇ ਖ਼ਿਲਾਫ਼ ਪੰਜਵੇਂ ਨੰਬਰ ਉੱਤੇ ਖੇਡਣ ਲਈ ਆਏ।ਲੱਗਿਆ ਕਿ ਅੱਜ ਚੇਨਈ ਲਈ ਹਾਰ ਦਾ ਸਿਲਸਿਲਾ ਖ਼ਤਮ ਹੋ ਜਾਵੇਗਾ।ਲਕਸ਼ ਵੀ ਬਹੁਤ ਵੱਡਾ ਨਹੀਂ 165 ਰਨਾਂ ਦਾ ਸੀ। ਧੋਨੀ ਦੇ ਕਰੀਜ਼ ਉੱਤੇ ਆਉਣ ਦੇ ਵਕਤ ਚੇਨਈ ਨੂੰ ਜਿੱਤ ਲਈ ਹਰ ਓਵਰ ਵਿੱਚ 9.21 ਦੀ ਔਸਤ ਨਾਲ ਰਨਾਂ ਦੀ ਲੋੜ ਸੀ।ਆਖ਼ਰੀ ਚਾਰ ਓਵਰ ਵਿੱਚ 78 ਰਨ ਬਣਾਉਣੇ ਸਨ। ਇਸ ਤੋਂ ਬਾਅਦ ਆਖ਼ਰੀ ਓਵਰ ਵਿੱਚ ਜਿੱਤ ਲਈ ਚੇਨਈ ਨੂੰ 28 ਰਨਾਂ ਦੀ ਜ਼ਰੂਰਤ ਸੀ ਪਰ ਧੋਨੀ ਦੇ ਰਹਿੰਦੇ ਹੋਏ ਵੀ ਚੇਨਈ ਦੀ ਟੀਮ ਇਹ ਮੈਚ ਨਹੀਂ ਜਿੱਤ ਸਕੀ।

ਖ਼ਤਮ ਹੋ ਗਿਆ ਜਾਦੂ!

ਧੋਨੀ ਨੇ ਇਸ ਸਾਲ 15 ਅਗਸਤ ਨੂੰ ਅੰਤਰ ਰਾਸ਼ਟਰੀ ਕ੍ਰਿਕੇਟ ਵਿਚੋਂ ਸੰਨਿਆਸ ਦਾ ਐਲਾਨ ਕੀਤਾ ਸੀ।ਪਿਛਲੇ ਸਾਲ ਵਰਲਡ ਕੱਪ ਦਾ ਸੈਮੀਫਾਈਨਲ ਖੇਡਣ ਤੋਂ ਬਾਅਦ ਤੋਂ ਉਹ ਮੈਦਾਨ ਵਿਚੋਂ ਬਾਹਰ ਸਨ।ਜੇਕਰ ਧੋਨੀ ਨੇ ਆਪਣੀ ਰਣਨੀਤੀ ਨਹੀਂ ਬਦਲੀ ਤਾਂ ਤਿੰਨ ਵਾਰ ਦੀ ਚੈਂਪੀਅਨ ਚੇਨਈ ਦੀ ਟੀਮ ਮੁਸ਼ਕਿਲ ਵਿੱਚ ਫਸ ਸਕਦੀ ਹੈ।

Published by:Anuradha Shukla
First published:

Tags: IPL 2020, MS Dhoni