Home /News /sports /

ਕ੍ਰਿਕਟਰ ਰਿਸ਼ਭ ਪੰਤ ਨਾਲ ਸੜਕ ਹਾਦਸੇ ਦੀ CCTV ਫੁਟੇਜ ਆਈ ਸਾਹਮਣੇ, ਵੇਖੋ ਕਿਵੇਂ ਵਾਪਰਿਆ ਹਾਦਸਾ

ਕ੍ਰਿਕਟਰ ਰਿਸ਼ਭ ਪੰਤ ਨਾਲ ਸੜਕ ਹਾਦਸੇ ਦੀ CCTV ਫੁਟੇਜ ਆਈ ਸਾਹਮਣੇ, ਵੇਖੋ ਕਿਵੇਂ ਵਾਪਰਿਆ ਹਾਦਸਾ

ਕ੍ਰਿਕਟਰ ਰਿਸ਼ਭ ਪੰਤ ਨਾਲ ਸੜਕ ਹਾਦਸੇ ਦੀ CCTV ਫੁਟੇਜ ਆਈ ਸਾਹਮਣੇ (Photo Video Grab)

ਕ੍ਰਿਕਟਰ ਰਿਸ਼ਭ ਪੰਤ ਨਾਲ ਸੜਕ ਹਾਦਸੇ ਦੀ CCTV ਫੁਟੇਜ ਆਈ ਸਾਹਮਣੇ (Photo Video Grab)

Rishabh Pant met with an Accident: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਸ਼ੁੱਕਰਵਾਰ ਸਵੇਰੇ ਦਿੱਲੀ ਤੋਂ ਰੁੜਕੀ ਸਥਿਤ ਆਪਣੇ ਘਰ ਆਉਂਦੇ ਸਮੇਂ ਪੰਤ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਉਸ ਨੂੰ ਦੇਹਰਾਦੂਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਹੋਰ ਪੜ੍ਹੋ ...
  • Share this:

Rishabh Pant met with an Accident: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਸ਼ੁੱਕਰਵਾਰ ਸਵੇਰੇ ਦਿੱਲੀ ਤੋਂ ਰੁੜਕੀ ਸਥਿਤ ਆਪਣੇ ਘਰ ਆਉਂਦੇ ਸਮੇਂ ਪੰਤ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਉਸ ਨੂੰ ਦੇਹਰਾਦੂਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਮੰਗਲੌਰ ਥਾਣਾ ਖੇਤਰ 'ਚ ਵਾਪਰਿਆ। ਰਿਸ਼ਭ ਪੰਤ ਦੀ ਪਿੱਠ ਅਤੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਮੀਡੀਆ ਰਿਪੋਰਟਾਂ ਮੁਤਾਬਕ ਪੰਤ ਦੀ ਪਲਾਸਟਿਕ ਸਰਜਰੀ ਕਰਵਾਉਣ ਦੀ ਸੰਭਾਵਨਾ ਹੈ। ਅਜਿਹੇ 'ਚ ਉਹ ਲੰਬੇ ਸਮੇਂ ਤੱਕ ਮੈਦਾਨ ਤੋਂ ਦੂਰ ਰਹਿ ਸਕਦੇ ਹਨ।

ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹਾਲ ਹੀ 'ਚ ਟੀਮ ਇੰਡੀਆ ਨਾਲ ਬੰਗਲਾਦੇਸ਼ ਦੇ ਦੌਰੇ 'ਤੇ ਸਨ। ਉਸ ਨੇ ਟੈਸਟ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਟੀਮ ਨੂੰ ਸੀਰੀਜ਼ 2-0 ਨਾਲ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਹੁਣ ਉਨ੍ਹਾਂ ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ। ਇਸ ਕਾਰਨ ਉਸ ਨੂੰ ਸ਼੍ਰੀਲੰਕਾ ਦੇ ਖਿਲਾਫ ਟੀ-20 ਅਤੇ ਵਨਡੇ ਸੀਰੀਜ਼ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਰਿਸ਼ਭ ਪੰਤ ਆਪਣੀ ਮਾਂ ਨੂੰ ਸਰਪ੍ਰਾਈਜ਼ ਕਰਨਾ ਚਾਹੁੰਦੇ ਸਨ ਅਤੇ ਇਸ ਲਈ ਉਹ ਦੇਰ ਰਾਤ ਦਿੱਲੀ ਤੋਂ ਰੁੜਕੀ ਵੱਲ ਆਪਣੀ ਕਾਰ ਵਿਚ ਇਕੱਲੇ ਹੀ ਰਵਾਨਾ ਹੋਏ। ਪੁਲਸ ਮੁਤਾਬਕ ਉਸ ਨੂੰ ਅਚਾਨਕ ਝਪਕੀ ਆ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਸ ਦੀ ਹਾਲਤ ਹੁਣ ਠੀਕ ਹੈ।

Published by:Gurwinder Singh
First published:

Tags: Accident, CCTV, Rishabh Pant, Road accident