ਭਾਰਤੀ ਟੀਮ ਦੇ ਚਹਿਲ ਨੇ ਚਲਾਇਆ ਆਪਣਾ ਨਿਊਜ਼ ਚੈਨਲ, ਕ੍ਰਿਕਟ ਟੀਮ ਨਾਲ ਕੀਤੀ ਮਸਤੀ- ਦੇਖੋ ਵੀਡੀਓ

Updated: November 13, 2018, 12:01 PM IST

ਭਾਰਤ ਨੇ ਵੈਸਟ ਇੰਡੀਜ਼ ਨੂੰ 3-0 ਨਾਲ ਕਲੀਨ ਸਵੀਪ ਕਰ ਦਿੱਤਾ ਹੈ। ਅਜਿਹੇ ਵਿੱਚ ਚੇਨੱਈ ਦੇ ਮੈਦਾਨ ਤੋਂ ਜਿੱਤਣ ਤੋਂ ਬਾਅਦ ਹੋਟਲ ਜਾਂਦੀ ਭਾਰਤੀ ਕ੍ਰਿਕਟ ਟੀਮ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਉਕਤ ਮੀਡੀਆ ਵਿੱਚ ਭਾਰਤੀ ਸਪਿਨਰ ਯੁਜਵੇਂਦਰ ਚਹਿਲ, ਰੋਹਿਤ ਸ਼ਰਮਾ,  ਸ਼ਿਖਰ ਧਵਨ ਦਾ ਇੱਕ ਪੱਤਰਕਾਰ ਦੀ ਤਰ੍ਹਾਂ ਇੰਟਰਵਿਊ ਲੈਂਦੇ ਦਿਖਾਈ ਦੇ ਰਹੇ ਹਨ। ਵੀਡੀਓ ਦੀ ਸ਼ੁਰੂਆਤ ਦੌਰਾਨ ਹੱਥ ਵਿੱਚ ਮਾਈਕ ਫੜੇ ਚਹਿਲ ਕਹਿੰਦੇ ਹਨ। ਮੈਂ ਯੁਜਵੇਂਦਰ ਚਹਿਲ ਤੇ ਚਹਿਲ ਟੀਵੀ ਮੇਂ ਆਪਕਾ ਸਵਾਗਤ ਕਰਤਾ ਹੂੰ, ਹਮਾਰੇ ਸਾਥ ਹੈ ਇੰਡੀਅੰਸ ਕੇ ਕਪਤਾਨ, ਇੰਡੀਅਨ ਟੀਮ ਕੇ ਕਪਤਾਨ ਰੋਹਿਤ ਸ਼ਰਮਾ (ਇਸ 'ਤੇ ਰੋਹਿਤ ਚਹਿਰੇ ਉੱਤੇ ਹੱਥ ਰੱਖ ਹੱਸਣ ਲੱਗਦੇ ਹਨ)।

ਇਸ ਤੋਂ ਬਾਅਦ ਪੰਤ ਤੇ ਧਵਨ ਨੂੰ ਸਤਾਉਣ ਦੇ ਇਰਾਦੇ ਨਾਲ ਕੁੱਝ ਸਵਾਲ ਪੁੱਛਦੇ ਦਿਖਾਈ ਦਿੰਦੇ ਹਨ। ਅੰਤ ਵਿੱਚ ਚਹਿਲ ਭਾਰਤੀ ਕ੍ਰਿਕਟ ਟੀਮ ਦੇ ਫਿਜ਼ੀਓ ਪੈਟਰਿਕ ਫਰਹਾਤ ਦੇ ਕੋਲ ਗਏ। ਬੋਲੇ- ਸਾਡੇ ਸਰ ਦਾ ਸਿਰ ਬਹੁਤ ਓਏਲੀ ਹੈ। ਇੰਨਾ ਓਏਲੀ ਕਿ ਚੁੰਮਣ ਨੂੰ ਦਿਲ ਕਰਦਾ ਹੈ। ਇਸ ਤੋਂ ਬਾਅਦ ਚਹਿਲ ਫਿਜ਼ੀਓ ਪੈਟਰਿਕ ਦੇ ਸਿਰ ਨੂੰ ਚੁੰਮ ਲੈਂਦੇ ਹਨ। ਕਰੀਬ 22 ਸੈਕਿੰਡ ਦੇ ਉਕਤ ਵੀਡੀਓ ਦੌਰਾਨ ਬੱਸ ਵਿੱਚ ਬੈਠੀ ਪੂਰੀ ਭਾਰਤੀ ਟੀਮ ਚਹਿਕਦੀ ਨਜ਼ਰ ਆਉਂਦੀ ਹੈ। ਉਕਤ ਵੀਡੀਓ ਬੀਸੀਸੀਆਈ ਦੀ ਆੱਫੀਸ਼ੀਅਲ ਵੈੱਬਸਾਈਟ ਉੱਤੇ ਅਪਲੋਡ ਹੋਇਆ ਹੈ।
First published: November 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ