ਟੈੱਕ ਮਹਿੰਦਰਾ ਦੇ ਮਾਲਕ ਆਨੰਦ ਮਹਿੰਦਰਾ ਨੇ ਆਪਣਾ ਵਾਦਾ ਪੂਰਾ ਕਰਦਿਆਂ ਟੋਕੀਓ ਓਲੰਪਿਕ ਦੇ ਗੋਲਡ ਮੈਡਲਿਸਟ ਨੀਰਜ ਚੋਪੜਾ ਨੂੰ ਖ਼ੁਦ ਤਿਆਰ ਕਰਵਾਈ ਹੋਈ ਐਕਸਯੂਵੀ-700 ਕਾਰ ਗਿਫ਼ਟ ਕੀਤੀ ਹੈ। ਟੋਕੀਓ ‘ਚ ਹਿੰਦੁਸਤਾਨ ਦੀ ਸ਼ਾਨ ਵਧਾਉਣ ਵਾਲੇ ਨੀਰਜ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਾਰ ਨਾਲ ਫ਼ੋਟ ਸ਼ੇਅਰ ਕਰਕੇ ਆਨੰਦ ਮਹਿੰਦਰਾ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਉਹ ਜਲਦ ਹੀ ਇਸ ਸ਼ਾਨਦਾਰ ਕਾਰ ਨੂੰ ਚਲਾਉਣਗੇ। ਦੱਸ ਦਈਏ ਕਿ ਮਹਿੰਦਰਾ ਐਂਡ ਮਹਿੰਦਰਾ ਦੇ ਆਨੰਦ ਮਹਿੰਦਰਾ ਨੇ ਵੀ ਨੀਰਜ ਨੂੰ ਨਵੀਂ ਸਪੈਸ਼ਲ ਕਾਰ ਗਿਫ਼ਟ ਕਰਨ ਦਾ ਵਾਦਾ ਕੀਤਾ ਸੀ। ਆਨੰਦ ਮਹਿੰਦਰਾ ਨੇ ਆਪਣਾ ਵਾਦਾ ਨਿਭਾਉਂਦੇ ਹੋਏ ਸ਼ਨੀਵਾਰ ਨੂੰ ਐਕਸਯੂਵੀ-700 ਨੀਰਜ ਚੋਪੜਾ ਦੇ ਖੰਡਰਾ ਪਿੰਡ ਦੇ ਘਰ ਪਹੁੰਚਾ ਦਿੱਤੀ।
ਨੀਰਜ ਚੋਪੜਾ ਨੂੰ ਗਿਫ਼ਟ ਕੀਤੀ ਗਈ ਮਹਿੰਦਾ ਐਕਸਯੂਵੀ-700 ਦਾ ਨੰਬਰ ਵੀ ਬਹੁਤ ਸਪੈਸ਼ਲ ਹੈ। ਇਸ ਗੱਡੀ ਦਾ ਨੰਬਰ 8758 ਹੈ। ਟੋਕੀਓ ਓਲੰਪਿਕ ‘ਚ ਨੀਰਜ ਚੋਪੜਾ ਨੇ 87.58 ਮੀਟਰ ਦੂਰ ਜੈਵੇਲਿਨ ਸੁੱਟ ਕੇ ਗੋਲਡ ਜਿੱਤਿਆ ਸੀ। ਇਸੇ ਕਾਰਨ ਗੱਡੀ ਦਾ ਨੰਬਰ ਵੀ ਇਹੀ ਰਜਿਸਟਰ ਕਰਾਇਆ ਗਿਆ ਹੈ। ਆਨੰਦ ਮਹਿੰਦਰਾ ਨੇ ਇਸ ਸਬੰਧੀ ਟਵੀਟ ਕੀਤਾ ਹੈ। ਉਨ੍ਹਾਂ ਨੇ ਸਚਿਨ ਰਾਏ ਨਾਂਅ ਦੇ ਯੂਜ਼ਰ ਦੇ ਟਵੀਟ ਨੂੰ ਰੀਟਵੀਟ ਕਰਕੇ ਲਿਖਿਆ ਕਿ ਉਹ ਇਸੇ ਗੱਲ ਦਾ ਇੰਤਜ਼ਾਰ ਕਰ ਰਹੇ ਸੀ ਕਿ ਕੌਣ ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਨੋਟਿਸ ਕਰਦਾ ਹੈ। ਇਸ ਦੇ ਨਾਲ ਹੀ ਮਹਿੰਦਰਾ ਨੇ ਲਿਖਿਆ ਕਿ ਤੁਹਾਡੀਆਂ ਅੱਖਾਂ ਬਾਜ਼ ਵਰਗੀਆਂ ਹਨ।
ਦੱਸ ਦਈਏ ਕਿ ਹਰਿਆ ਦੇ ਪਾਣੀਪਤ ਜ਼ਿਲ੍ਹੇ ਦੇ ਪਿੰਡ ਖੰਡਰਾ ਨਿਵਾਸੀ ਜੈਵੇਲਿਨ ਥ੍ਰੋਅਰ ਨੀਰਜ ਚੋਪੜਾ ਨੇ ਟੋਕੀਓ ਓਲੰਪਿਕਸ ‘ਚ ਦੇਸ਼ ਲਈ ਟ੍ਰੈਕ ਐਂਡ ਫ਼ੀਲਡ ਈਵੈਂਟ ‘ਚ ਪਹਿਲਾ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ। ਨੀਰਜ ਦੇ ਗੋਲਡ ਮੈਡਲ ਜਿੱਤਣ ਤੋਂ ਬਾਅਦ ਕੇਂਦਰ ਸਰਕਾਰ ਦੇ ਨਾਲ ਨਾਲ ਹਰਿਆਣਾ ਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਨੀਰਜ ਨੂੰ ਕਰੋੜਾਂ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਸੀ।
ਨੀਰਜ ਚੋਪੜਾ ਲਈ ਗਿਫ਼ਟ ਕੀਤੀ ਗਈ ਐਕਸਯੂਵੀ-700 ਸਪੈਸ਼ਲ ਤਰੀਕੇ ਨਾਲ ਤਿਆਰ ਕੀਤੀ ਗਈ ਅਲੱਗ ਕਾਰ ਹੈ, ਜਿਸ ਦੀ ਖ਼ਾਸੀਅਤਾਂ ਵੀ ਅਲਗੱ ਹਨ। ਕਾਲੇ ਰੰਗ ਦੀ ਐਸਯੂਵੀ ;ਤੇ ਨੀਰਜ ਦਾ ਬੈਸਟ ਥ੍ਰੋ (87.58) ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਨੀਰਜ ਦਾ ਥ੍ਰੋਇੰਗ ਪੋਜ਼ ਵੀ ਬਣਿਆ ਹੋਇਆ ਹੈ। ਉੱਧਰ, ਸੁਮਿਤ ਅੰਤਿਲ ਦੀ ਗੱਡੀ ‘ਤੇ ਵੀ ਉਨ੍ਹਾਂ ਦਾ ਬੈਸਟ ਥ੍ਰੋ (68.55) ਥ੍ਰੋਇੰਗ ਪੋਜ਼ ਦੇ ਨਾਲ ਕਸਟਮਾਈਜ਼ ਕੀਤਾ ਗਿਆ ਹੈ।
ਅਨੰਦ ਮਹਿੰਦਰਾ ਵੱਲੋਂ ਸੁਮਿਤ ਅੰਤਿਲ ਨੂੰ ਐਕਸਯੂਵੀ-700 ਤੋਹਫ਼ੇ ‘ਚ ਦਿੱਤੀ ਗਈ। ਕੰਪਨੀ ਨੇ ਆਪਣੇ ਟਵਿੱਟਰ ਖਾਤੇ ‘ਤੇ ਗੱਡੀ ਦੀ ਚਾਬੀ ਦਿੰਦੇ ਹੋਏ ਤਸਵੀਰ ਸ਼ੇਅਰ ਕੀਤੀ ਹੈ। ਜੈਵੇਲਿਨ ਥ੍ਰੋ ‘ਚ ਸੁਮਿਤ ਨੇ ਐਫ਼64 ਕਲਾਸ ਦਾ ਗੋਲਡ ਮੈਡਲ ਆਪਣੇ ਨਾਂਅ ਕੀਤਾ ਸੀ। ਮਹਿੰਦਰਾ ਨੇ ਵਾਦਾ ਕੀਤਾ ਸੀ ਕਿ ਉਹ ਗੋਲਡ ਮੈਡਲਿਸਟਾਂ ਨੂੰ ਕਾਰਾਂ ਗਿਫ਼ਟ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anand mahindra, Car, Gold, Instagram, Japan, Neeraj Chopra, Social media, Tokyo Olympics 2021, Twitter, Xuv