ਯੁਵਰਾਜ ਸਿੰਘ ਨੂੰ ਜਾਰੀ ਕੀਤਾ ਜਾਵੇਗਾ ਨੋਟਿਸ, ਗ੍ਰਿਫਤਾਰ ਕਰ ਸਕਦੀ ਹੈ ਹਰਿਆਣਾ ਪੁਲਿਸ, ਪਰ…

News18 Punjabi | News18 Punjab
Updated: February 15, 2021, 3:34 PM IST
share image
ਯੁਵਰਾਜ ਸਿੰਘ ਨੂੰ ਜਾਰੀ ਕੀਤਾ ਜਾਵੇਗਾ ਨੋਟਿਸ, ਗ੍ਰਿਫਤਾਰ ਕਰ ਸਕਦੀ ਹੈ ਹਰਿਆਣਾ ਪੁਲਿਸ, ਪਰ…
ਯੁਵਰਾਜ ਸਿੰਘ ਨੂੰ ਜਾਰੀ ਕੀਤਾ ਜਾਵੇਗਾ ਨੋਟਿਸ, ਗ੍ਰਿਫਤਾਰ ਕਰ ਸਕਦੀ ਹੈ ਹਰਿਆਣਾ ਪੁਲਿਸ, ਪਰ… (Yuvraj Singh/Instagram)

  • Share this:
  • Facebook share img
  • Twitter share img
  • Linkedin share img
ਕ੍ਰਿਕਟਰ ਯੁਵਰਾਜ ਸਿੰਘ (Yuvraj Singh) ਵੱਲੋਂ ਪਿਛਲੇ ਸਾਲ ਅਪਮਾਨਜਨਕ ਜਾਤੀਸੂਚਕ ਟਿੱਪਣੀ ਕੀਤੇ ਜਾਣ ਦੇ ਮਾਮਲੇ ਵਿਚ ਹਰਿਆਣਾ ਪੁਲਿਸ ਨੇ ਆਈਪੀਸੀ ਅਤੇ ਐਸਸੀ / ਐਸਟੀ ਐਕਟ (SC/ST Act) ਤਹਿਤ ਐਫਆਈਆਰ ਦਰਜ ਕੀਤੀ ਸੀ, ਜਿਸ ਤੋਂ ਬਾਅਦ ਹੁਣ ਸਾਬਕਾ ਕ੍ਰਿਕਟਰ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ।

ਐਫਆਈਆਰ ਦਰਜ ਹੋਣ ਤੋਂ ਬਾਅਦ ਹੁਣ ਯੁਵਰਾਜ ਨੂੰ ਜਲਦੀ ਹੀ ਜਾਂਚ ਵਿਚ ਸ਼ਾਮਲ ਹੋਣ ਲਈ ਇਕ ਨੋਟਿਸ ਜਾਰੀ ਕੀਤਾ ਜਾਵੇਗਾ। ਕਾਨੂੰਨੀ ਮਾਹਰਾਂ ਦੀ ਰਾਏ ਵਿੱਚ ਯੁਵਰਾਜ ਨੂੰ ਐਸਸੀ / ਐਸਟੀ ਐਕਟ ਤਹਿਤ ਕੇਸ ਹੋਣ ਕਰਕੇ ਜਾਂਚ ਅਧਿਕਾਰੀ ਵੱਲੋਂ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ।

ਪੁਲਿਸ ਸੁਪਰਡੈਂਟ (ਹਾਂਸੀ) ਨਿਕਿਤਾ ਗਹਿਲੋਤ ਨੇ ਨਿਊਜ਼ 18 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਿਕਾਇਤ ਦੇ ਅਧਾਰ ਉਤੇ ਐਤਵਾਰ ਨੂੰ ਹੀ ਐਫਆਈਆਰ ਦਰਜ ਕੀਤੀ ਗਈ ਹੈ। ਜੋ ਵੀ ਆਮ ਕਾਨੂੰਨੀ ਪ੍ਰਕਿਰਿਆ ਹੈ, ਅਸੀਂ ਉਸ ਦੀ ਪਾਲਣਾ ਕਰਾਂਗੇ।
ਯੁਵਰਾਜ ਸਿੰਘ ਨੂੰ ਇਕ ਨੋਟਿਸ ਜਾਰੀ ਕਰਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਜਾਵੇਗਾ। ਇਕ ਸਵਾਲ-ਕਿ ਕੀ ਯੁਵਰਾਜ ਸਿੰਘ ਨੂੰ ਇਸ ਕੇਸ ਵਿਚ ਗੈਰ ਜ਼ਮਾਨਤੀ ਧਾਰਾਵਾਂ ਕਾਰਨ ਗ੍ਰਿਫਤਾਰ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਇਹ ਅੱਗੇ ਜਾਂਚ ਦਾ ਵਿਸ਼ਾ ਹੈ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਾਂ ਨਹੀਂ।

ਗ੍ਰਿਫਤਾਰੀ ਦੀ ਮੰਗ ਕਰ ਰਹੇ ਸ਼ਿਕਾਇਤਕਰਤਾ
ਇਸ ਦੇ ਨਾਲ ਹੀ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਦੇ ਵਕੀਲ ਰਜਤ ਕਲਸਨ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਯੁਵਰਾਜ ਸਿੰਘ ਖ਼ਿਲਾਫ਼ ਕੇਸ ਦਰਜ ਕਰਨ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਾਂ। ਪੁਲਿਸ ਨੇ ਅਦਾਲਤ ਦਾ ਰੁਖ ਕਰਨ ਤੋਂ ਬਾਅਦ ਹੀ ਕੇਸ ਦਰਜ ਕੀਤਾ ਹੈ। ਜੇ ਪੁਲਿਸ ਅਜੇ ਵੀ ਯੁਵਰਾਜ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਅਸੀਂ ਅਗਲੀ ਕਾਨੂੰਨੀ ਕਾਰਵਾਈ ਕਰਾਂਗੇ।
Published by: Gurwinder Singh
First published: February 15, 2021, 1:58 PM IST
ਹੋਰ ਪੜ੍ਹੋ
ਅਗਲੀ ਖ਼ਬਰ