ਕੁਸ਼ਤੀ ‘ਚ ਫਾਇਨਲ ਮੈਚ ਹਾਰ ਜਾਣ ਤੋਂ ਬਾਅਦ ਮਹਿਲਾ ਪਹਿਲਵਾਨ ਨੇ ਕੀਤੀ ਸੁਸਾਇਡ

News18 Punjabi | News18 Punjab
Updated: March 17, 2021, 1:13 PM IST
share image
ਕੁਸ਼ਤੀ ‘ਚ ਫਾਇਨਲ ਮੈਚ ਹਾਰ ਜਾਣ ਤੋਂ ਬਾਅਦ ਮਹਿਲਾ ਪਹਿਲਵਾਨ ਨੇ ਕੀਤੀ ਸੁਸਾਇਡ
ਕੁਸ਼ਤੀ ‘ਚ ਫਾਇਨਲ ਮੈਚ ਹਾਰ ਜਾਣ ਤੋਂ ਬਾਅਦ ਮਹਿਲਾ ਪਹਿਲਵਾਨ ਨੇ ਕੀਤੀ ਸੁਸਾਇਡ (ਸੰਕੇਤਿਕ ਤਸਵੀਰ)

ਰਾਜਸਥਾਨ ਦੇ ਝੰਝਨੂ ਜ਼ਿਲੇ ਦੇ ਜੈਤਪੁਰ ਪਿੰਡ ਦੀ ਰਹਿਣ ਵਾਲੀ 17 ਸਾਲਾ ਰੀਤਿਕਾ ਆਪਣੇ ਫੁੱਫੜ  ਕੁਸ਼ਤੀ ਦ੍ਰੋਣਾਚਾਰੀਆ ਐਵਾਰਡੀ ਮਹਾਬੀਰ ਪਹਿਲਵਾਨ ਦੀ ਕੁਸ਼ਤੀ ਅਕੈਡਮੀ ਵਿੱਚ ਪ੍ਰੈਕਟਿਸ ਕਰਦੀ ਸੀ।

  • Share this:
  • Facebook share img
  • Twitter share img
  • Linkedin share img
ਚਰਖੀ ਦਾਦਰੀ- ਦੰਗਲ ਗਰਲ ਗੀਤਾ ਅਤੇ ਬਬੀਤਾ ਫੋਗਟ ਦੀ ਮਮੇਰੀ ਭੈਣ ਮਹਿਲਾ ਪਹਿਲਵਾਨ ਕੁਸ਼ਤੀ ਦੇ ਫਾਈਨਲ ਵਿੱਚ ਹਾਰ ਨਹੀਂ ਝੱਲ ਸਕੀ। ਉਸਨੇ ਸੋਮਵਾਰ ਦੀ ਰਾਤ ਨੂੰ ਆਪਣੇ ਫੁਫੜ ਮਹਾਬੀਰ ਫੋਗਾਟ ਦੇ ਪਿੰਡ ਬਾਲੀਲੀ ਵਿੱਚ ਉਨ੍ਹਾਂ ਦੇ ਘਰ ਵਿੱਚ ਆਪਣੀ ਜਾਨ ਦੇ ਦਿੱਤੀ। ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇਹ ਨੂੰ ਰਿਸ਼ਤੇਦਾਰ ਦੇ ਹਵਾਲੇ ਕਰ ਦਿੱਤਾ। ਮ੍ਰਿਤਕ ਪਿਛਲੇ ਕਈ ਸਾਲਾਂ ਤੋਂ ਮਹਾਬੀਰ ਪਹਿਲਵਾਨ ਦੇ ਘਰ ਕੁਸ਼ਤੀ ਦਾ ਅਭਿਆਸ ਕਰ ਰਹੀ ਸੀ।

ਦੱਸ ਦੇਈਏ ਕਿ ਰਾਜਸਥਾਨ ਦੇ ਝੰਝਨੂ ਜ਼ਿਲੇ ਦੇ ਜੈਤਪੁਰ ਪਿੰਡ ਦੀ ਰਹਿਣ ਵਾਲੀ 17 ਸਾਲਾ ਰੀਤਿਕਾ ਆਪਣੇ ਫੁੱਫੜ  ਕੁਸ਼ਤੀ ਦ੍ਰੋਣਾਚਾਰੀਆ ਐਵਾਰਡੀ ਮਹਾਬੀਰ ਪਹਿਲਵਾਨ ਦੀ ਕੁਸ਼ਤੀ ਅਕੈਡਮੀ ਵਿੱਚ ਪ੍ਰੈਕਟਿਸ ਕਰਦੀ ਸੀ। ਰੀਤਿਕਾ ਨੇ ਹਾਲ ਹੀ ਵਿਚ ਭਰਤਪੁਰ ਦੇ ਲੋਹਾਗੜ ਸਟੇਡੀਅਮ ਵਿਚ ਆਯੋਜਿਤ ਰਾਜ ਪੱਧਰੀ ਸਬ ਜੂਨੀਅਰ, ਜੂਨੀਅਰ ਮਹਿਲਾ ਅਤੇ ਮਰਦ ਕੁਸ਼ਤੀ ਮੁਕਾਬਲੇ ਵਿਚ ਹਿੱਸਾ ਲਿਆ ਸੀ। ਇਸ ਸਮੇਂ ਦੌਰਾਨ, ਰਿਤਿਕ ਫਾਈਨਲ ਮੈਚ ਵਿੱਚ ਇੱਕ ਅੰਕ ਨਾਲ ਹਾਰ ਗਈ ਸੀ। ਦੱਸਿਆ ਜਾਂਦਾ ਹੈ ਕਿ ਇਸ ਮੈਚ ਦੌਰਾਨ ਮਹਾਬੀਰ ਫੋਗਾਟ ਵੀ ਉਥੇ ਮੌਜੂਦ ਸਨ। ਮੈਚ 'ਚ ਮਿਲੀ ਹਾਰ ਤੋਂ ਬਾਅਦ ਰੀਤਿਕਾ ਸਦਮੇ 'ਚ ਸੀ। 15 ਮਾਰਚ ਦੀ ਰਾਤ ਨੂੰ ਤਕਰੀਬਨ 11 ਵਜੇ ਮਹਾਬੀਰ ਫੋਗਾਟ ਦੇ ਪਿੰਡ ਬਲਾਲੀ ਦੇ ਘਰ ਦੇ ਕਮਰੇ ਵਿਚ ਪੱਖੇ 'ਤੇ ਦੁਪੱਟਾ ਪਾ ਕੇ ਆਪਣੀ ਜਾਨ ਦੇ ਦਿੱਤੀ। ਡੀਐਸਪੀ ਰਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ।
Published by: Ashish Sharma
First published: March 17, 2021, 1:13 PM IST
ਹੋਰ ਪੜ੍ਹੋ
ਅਗਲੀ ਖ਼ਬਰ