ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਈਪੀੈਲ ਦੇ ਇਸ ਸੀਜ਼ਨ ਵਿੱਚ ਆਪਣੇ ਆਖਰੀ ਟੂਰਨਾਮੈਂਟ ਵਿੱਚ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹਨ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਸਾਲ 2020 ਵਿੱਚ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਹੁਣ ਉਹ ਆਈਪੀਐਲ ਨੂੰ ਵੀ ਅਲਵਿਦਾ ਕਹਿ ਦੇਣਗੇ। ਸੀਐਸਕੇ ਦੇ ਇੱਕ ਅਧਿਕਾਰੀ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ।ਚੇਨਈ ਸੁਪਰ ਕਿੰਗਜ਼ ਦੇ ਸਾਰੇ ਪ੍ਰਸ਼ੰਸਕਾਂ ਲਈ ਇਹ ਖਾਸ ਮੌਕਾ ਹੈ ਕਿਉਂਕਿ ਆਈਪੀਐਲ ਚੇਨਈ ਵਿੱਚ ਵਾਪਸੀ ਕਰ ਰਿਹਾ ਹੈ। ਪਰ ਜੇ ਧੋਨੀ ਆਪਣਾ ਆਖਰੀ ਸੀਜ਼ਨ ਖੇਡਦੇ ਹਨ ਤਾਂ ਇਹ ਚੇਨਈ ਸੁਪਰ ਕਿੰਗਜ਼ ਦੇ ਪ੍ਰਸ਼ੰਸਕਾਂ ਲਈ ਵੀ ਦੁਖਦਾਈ ਪਲ ਹੋਵੇਗਾ।
ਮਹਿੰਦਰ ਸਿੰਘ ਧੋਨੀ ਨੇ 2008 ਦੇ ਸ਼ੁਰੂਆਤੀ ਸੀਜ਼ਨ ਤੋਂ ਚੇਨਈ ਸੁਪਰ ਕਿੰਗਜ਼ ਦੀ ਅਗਵਾਈ ਕੀਤੀ ਹੈ। ਆਈਪੀਐਲ 2022 ਵਿੱਚ ਧੋਨੀ ਨੇ ਕਪਤਾਨੀ ਦੀ ਵਾਗਡੋਰ ਰਵਿੰਦਰ ਜਡੇਜਾ ਨੂੰ ਸੌਂਪੀ ਪਰ ਜਡੇਜਾ ਦੀ ਕਪਤਾਨੀ ਵਿੱਚ ਸੀਐਸਕੇ ਲਈ ਮੁਸ਼ਕਲ ਸਮਾਂ ਆਉਣ ਕਾਰਨ ਇੱਕ ਵਾਰ ਫਿਰ ਮਾਹੀ ਫਰੰਟ ਫੁੱਟ ਤੋਂ ਟੀਮ ਦੀ ਅਗਵਾਈ ਕਰਨ ਲਈ ਅੱਗੇ ਆਏ।
ਮਾਹੀ ਚੇਪੌਕ 'ਚ ਖੇਡ ਸਕਦੇ ਹਨ ਆਪਣਾ ਆਖਰੀ ਮੈਚ
ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਖਬਰਾਂ ਦੀ ਮੰਨੀਏ ਤਾਂ ਆਈਪੀਐਲ 2023 'ਚ ਧੋਨੀ ਆਖਰੀ ਵਾਰ ਖਿਡਾਰੀ ਦੇ ਰੂਪ 'ਚ ਮੈਦਾਨ 'ਤੇ ਉਤਰ ਸਕਦੇ ਹਨ। ਜੇਕਰ ਚੇਨਈ ਸੁਪਰ ਕਿੰਗਜ਼ ਦੇ ਪਲੇਆਫ ਲਈ ਕੁਆਲੀਫਾਈ ਨਹੀਂ ਕਰਦੀ ਹੈ ਤਾਂ 14 ਮਈ ਨੂੰ ਧੋਨੀ ਆਪਣਾ ਆਖਰੀ ਮੈਚ ਖੇਡ ਸਕਦੇ ਹਨ। ਚੇਪੌਕ 'ਚ ਹੋਣ ਵਾਲੇ ਇਸ ਮੈਚ 'ਚ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ।
ਆਈਪੀਐਲ ਦੇ 16ਵੇਂ ਸੀਜ਼ਨ ਦੇ ਵਿੱਚ ਸੀਐਸਕੇ ਇੱਕ ਵਾਰ ਫਿਰ ਸ਼ਾਨਦਾਰ ਸ਼ੁਰੂਆਤ ਕਰਨਾ ਚਾਹੇਗੀ। ਕਿਉਂਕਿ ਧੋਨੀ ਚੇਨਈ ਸੁਪਰ ਕਿੰਗਜ਼ ਦੇ ਨੂੰ ਆਪਣਾ ਪੰਜਵਾਂ ਆਈਪੀਐਲ ਖਿਤਾਬ ਦਿਵਾ ਕੇ ਆਪਣੇ ਕਰੀਅਰ ਦਾ ਅੰਤ ਕਰਨ ਦਾ ਟੀਚਾ ਰੱਖਣਗੇ।
ਆਈਪੀਐਲ ਵਿੱਚ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ
ਸੀਐਸਕੇ ਨੇ ਧੋਨੀ ਦੀ ਕਪਤਾਨੀ ਵਿੱਚ 4 ਆਈਪੀਐਲ ਅਤੇ 2 ਚੈਂਪੀਅਨਜ਼ ਲੀਗ ਜਿੱਤੀ ਹੈ।
ਆਈਪੀਐਲ 'ਚ 100+ ਮੈਚ ਜਿੱਤਣ ਵਾਲੇ ਧੋਨੀ ਇਕਲੌਤੇ ਕਪਤਾਨ ਹਨ। ਟੀਮ ਨੇ 204 ਵਿੱਚੋਂ 121 ਮੈਚ ਜਿੱਤੇ ਹਨ।
ਧੋਨੀ ਨੂੰ ਆਈਪੀਐਲ ਵਿੱਚ 20ਵੇਂ ਓਵਰ ਦਾ ਸਰਵੋਤਮ ਬੱਲੇਬਾਜ਼ ਮੰਨਿਆ ਜਾਂਦਾ ਹੈ।
ਆਈਪੀਐਲ ਦੇ 20ਵੇਂ ਓਵਰ ਵਿੱਚ 500+ ਦੌੜਾਂ ਬਣਾਉਣ ਵਾਲਾ ਉਹ ਇਕਲੌਤਾ ਖਿਡਾਰੀ ਹੈ। ਉਸ ਨੇ 554 ਦੌੜਾਂ ਬਣਾਈਆਂ ਹਨ।
31 ਮਾਰਚ ਨੂੰ ਸ਼ੁਰੂ ਹੋਵੇਗਾ ਆਈਪੀਐਲ ਦਾ 16ਵਾਂ ਸੀਜ਼ਨ
ਬੀਸੀਸੀਆਈ ਨੇ ਆਈਪੀਐਲ ਦੇ 16ਵੇਂ ਸੀਜ਼ਨ ਲਈ ਪੂਰੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਸੀਜ਼ਨ ਦੀ ਸ਼ੁਰੂਆਤ 31 ਮਾਰਚ ਨੂੰ ਅਹਿਮਦਾਬਾਦ 'ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲੇ ਨਾਲ ਹੋਵੇਗੀ। ਪ੍ਰਸ਼ੰਸਕਾਂ ਨੂੰ ਧੋਨੀ ਅਤੇ ਹਾਰਦਿਕ ਦੇ ਵਿਚਾਲੇ ਹੋਣ ਵਾਲੇ ਮੈਚ ਦਾ ਇੰਤਜ਼ਾਰ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: CSK, IPL 2023, MS Dhoni, Retirement, Sports news