ਧੋਨੀ ਦੀ ਟੀਮ ਦੇ ਫੈਨਸ ਨੇ ਕੀਤਾ ਦਿਲ ਜਿੱਤਣ ਵਾਲਾ ਕਮ, ਮੈਚ ਤੋਂ ਬਾਅਦ ਚੁੱਕਿਆ ਮੈਦਾਨ ਦਾ ਕਚਰਾ

News18 Punjab
Updated: April 8, 2019, 5:45 PM IST
ਧੋਨੀ ਦੀ ਟੀਮ ਦੇ ਫੈਨਸ ਨੇ ਕੀਤਾ ਦਿਲ ਜਿੱਤਣ ਵਾਲਾ ਕਮ, ਮੈਚ ਤੋਂ ਬਾਅਦ ਚੁੱਕਿਆ ਮੈਦਾਨ ਦਾ ਕਚਰਾ
News18 Punjab
Updated: April 8, 2019, 5:45 PM IST
ਚੇਨਈ ਸੁਪਰ ਕਿੰਗਜ਼ ਦੀ ਟੀਮ ਇਸ ਸਮੇਂ ਆਈਪੀਏਲ ਵਿਚ ਪੰਜ ਵਿੱਚੋਂ ਚਾਰ ਮੈਚ ਜਿੱਤ ਕੇ ਦੂਜੇ ਸਥਾਨ ਤੇ ਹੈ। ਵਾਨਖੇੜੇ ਸਟੇਡੀਅਮ ਹੋਏ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਚੇਨਈ ਨੇ ਪੰਜਾਬ ਨੂੰ ਮਾਤ ਦੇ ਕੇ ਜਿੱਤ ਦੇ ਟਰੈਕ ਤੇ ਵਾਪਸੀ ਕੀਤੀ। ਚੇਨਈ ਨੇ ਇਹ ਮੈਚ 22 ਰਨ ਤੋਂ ਆਪਣੇ ਨਾਮ ਕੀਤਾ। ਇਸ ਸੀਜ਼ਨ ਵਿਚ ਇਹ ਚੇਨਈ ਦੀ ਚੌਥੀ ਜਿੱਤ ਸੀ।

ਮੈਚ ਦੇ ਦੌਰਾਨ ਆਪਣੀ ਟੀਮ ਨੂੰ ਚੀਅਰ ਕਰਨ ਵਾਲੀ #whistlepoduarmy ਸਟੇਡੀਅਮ ਦੇ ਵਿਚ ਸਬ ਦੇ ਜਾਣ ਤੋਂ ਬਾਅਦ ਵੀ ਓਥੇ ਹੀ ਰੁਕੀ ਰਹੀ। ਇਸ ਦੀ ਵਜ੍ਹਾ ਬੜੀ ਖ਼ਾਸ ਸੀ। ਫੈਨਜ਼ ਦੀ ਇਸ ਟੋਲੀ ਨੇ ਮੈਚ ਖ਼ਤਮ ਹੋ ਜਾਣ ਤੋਂ ਬਾਅਦ ਸਟੇਡੀਅਮ ਦੀ ਸਫ਼ਾਈ ਕੀਤੀ। ਉਨ੍ਹਾਂ ਨੇ ਓਥੇ ਖਿੱਲਰਿਆ ਹੋਇਆ ਕਚਰਾ ਇਕੱਠਾ ਕੀਤਾ। ਚੇਨਈ ਦੇ ਖਿਲਾੜੀ ਸੁਰੇਸ਼ ਰੈਨਾ ਨੇ ਉਨ੍ਹਾਂ ਦੀ ਇਸ ਕੋਸ਼ਿਸ਼ ਦੀ ਤਾਰੀਫ਼ ਕੀਤੀ।ਸੁਰੇਸ਼ ਰੈਨਾ ਨੇ ਉਨ੍ਹਾਂ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ 'ਮੈਨੂੰ ਖ਼ੁਸ਼ੀ ਹੈ ਕਿ #whistlepoduarmy ਸਫ਼ਾਈ ਅਭਿਆਨ ਵਿਚ ਸਾਥ ਦੇ ਰਹੀ ਹੈ। ਸਾਡੇ ਪਿਛਲੇ ਮੈਚ ਦੇ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਲਗਭਗ 10 ਕਿੱਲੋ ਕਚਰਾ ਇਕੱਠਾ ਕੀਤਾ'। ਚੇਨਈ ਸੁਪਰ ਕਿੰਗਜ਼ ਆਪਣਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖ਼ਿਲਾਫ਼ ਆਪਣੇ ਹੋਮ ਗ੍ਰਾਉੰਡ ਸੀਏ ਚਿਦੰਬਰਮ ਸਟੇਡੀਅਮ ਵਿਚ ਖੇਲੇਗੀ।

 
First published: April 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...