Home /News /sports /

IND vs ENG: ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਚੇਤੇਸ਼ਵਰ ਪੁਜਾਰਾ ਨੇ ਜੜਿਆ ਅਰਧ ਸੈਂਕੜਾ

IND vs ENG: ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਚੇਤੇਸ਼ਵਰ ਪੁਜਾਰਾ ਨੇ ਜੜਿਆ ਅਰਧ ਸੈਂਕੜਾ

IND vs ENG: ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਚੇਤੇਸ਼ਵਰ ਪੁਜਾਰਾ ਨੇ ਜੜਿਆ ਅਰਧ ਸੈਂਕੜਾ

IND vs ENG: ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਚੇਤੇਸ਼ਵਰ ਪੁਜਾਰਾ ਨੇ ਜੜਿਆ ਅਰਧ ਸੈਂਕੜਾ

ਅਨੁਭਵੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ (Cheteshwar Pujara) ਨੇ ਤੀਜੇ ਦਿਨ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਜਿਸਦੇ ਨਾਲ ਭਾਰਤੀ ਟੀਮ ਨੇ ਇੰਗਲੈਂਡ ਦੇ ਖਿਲਾਫ 5ਵੇਂ ਟੈਸਟ 'ਚ ਆਪਣੀ ਦੂਜੀ ਪਾਰੀ 'ਚ 3 ਵਿਕਟਾਂ 'ਤੇ 125 ਦੌੜਾਂ ਬਣਾ ਲਈਆਂ ਹਨ। ਇਸ ਨਾਲ ਭਾਰਤ ਦੇ ਕੋਲ ਕੁੱਲ 257 ਦੌੜਾਂ ਦੀ ਬੜ੍ਹਤ ਹੋ ਗਈ ਹੈ। ਸਟੰਪ ਦੇ ਸਮੇਂ ਪੁਜਾਰਾ 50 ਅਤੇ ਉਪ ਕਪਤਾਨ ਰਿਸ਼ਭ ਪੰਤ 30 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਇਸ ਤੋਂ ਪਹਿਲਾਂ ਇੰਗਲੈਂਡ ਦੀ ਪਹਿਲੀ ਪਾਰੀ 284 ਦੌੜਾਂ 'ਤੇ ਆਊਟ ਹੋ ਗਈ ਸੀ।

ਹੋਰ ਪੜ੍ਹੋ ...
 • Share this:
  IND vs ENG: ਅਨੁਭਵੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ (Cheteshwar Pujara) ਨੇ ਤੀਜੇ ਦਿਨ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਜਿਸਦੇ ਨਾਲ ਭਾਰਤੀ ਟੀਮ ਨੇ ਇੰਗਲੈਂਡ ਦੇ ਖਿਲਾਫ 5ਵੇਂ ਟੈਸਟ 'ਚ ਆਪਣੀ ਦੂਜੀ ਪਾਰੀ 'ਚ 3 ਵਿਕਟਾਂ 'ਤੇ 125 ਦੌੜਾਂ ਬਣਾ ਲਈਆਂ ਹਨ। ਇਸ ਨਾਲ ਭਾਰਤ ਦੇ ਕੋਲ ਕੁੱਲ 257 ਦੌੜਾਂ ਦੀ ਬੜ੍ਹਤ ਹੋ ਗਈ ਹੈ। ਸਟੰਪ ਦੇ ਸਮੇਂ ਪੁਜਾਰਾ 50 ਅਤੇ ਉਪ ਕਪਤਾਨ ਰਿਸ਼ਭ ਪੰਤ 30 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ। ਇਸ ਤੋਂ ਪਹਿਲਾਂ ਇੰਗਲੈਂਡ ਦੀ ਪਹਿਲੀ ਪਾਰੀ 284 ਦੌੜਾਂ 'ਤੇ ਆਊਟ ਹੋ ਗਈ ਸੀ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਲੰਚ ਤੋਂ ਬਾਅਦ ਦੇ ਸੈਸ਼ਨ 'ਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਜੌਨੀ ਬੇਅਰਸਟੋ( Jonny Bairstow) ਦੇ ਸ਼ਾਨਦਾਰ ਸੈਂਕੜੇ ਦੇ ਪ੍ਰਭਾਵ ਨੂੰ ਕਮ ਕੀਤਾ। ਇਸ ਕਾਰਨ ਭਾਰਤ ਨੇ ਐਤਵਾਰ ਨੂੰ ਤੀਜੇ ਦਿਨ ਇੰਗਲੈਂਡ ਨੂੰ 284 ਦੌੜਾਂ 'ਤੇ ਆਊਟ ਕਰਕੇ ਪਹਿਲੀ ਪਾਰੀ 'ਚ 132 ਦੌੜਾਂ ਦੀ ਵੱਡੀ ਲੀਡ ਹਾਸਿਲ ਕੀਤੀ।

  ਭਾਰਤ ਨੇ ਇਸ ਤੋਂ ਬਾਅਦ ਟੀ-ਬ੍ਰੇਕ ਤੱਕ ਸ਼ੁਭਮਨ ਗਿੱਲ (4) ਦਾ ਵਿਕਟ ਗੁਆ ਕੇ ਦੂਜੀ ਪਾਰੀ ਵਿੱਚ 37 ਦੌੜਾਂ ਬਣਾਈਆਂ, ਜਿਸ ਨਾਲ ਟੀਮ ਦੀ ਕੁੱਲ ਲੀਡ 169 ਤੱਕ ਪਹੁੰਚ ਗਈ। ਦਿਨ ਦਾ ਸ਼ੁਰੂਆਤੀ ਸੈਸ਼ਨ ਪੂਰੀ ਤਰ੍ਹਾਂ ਬੇਅਰਸਟੋ (140 ਗੇਂਦਾਂ ਵਿੱਚ 106 ਦੌੜਾਂ) ਦੇ ਨਾਂ ਰਿਹਾ। ਦੂਜੇ ਦਿਨ ਦੀ ਖੇਡ ਦੌਰਾਨ ਸੰਘਰਸ਼ ਕਰਨ ਵਾਲੇ ਬੇਅਰਸਟੋ ਨੂੰ ਤੀਜੇ ਦਿਨ ਖੇਡ ਦੇ ਸ਼ੁਰੂਆਤੀ 20 ਮਿੰਟਾਂ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਬੇਅਰਸਟੋ ਦੀ ਬੱਲੇਬਾਜ਼ੀ 'ਤੇ ਕੁਝ ਟਿੱਪਣੀਆਂ ਕੀਤੀਆਂ ਅਤੇ ਇੰਗਲੈਂਡ ਦੇ ਬੱਲੇਬਾਜ਼ ਨੇ ਆਪਣੇ ਖੇਡਣ ਦੇ ਅੰਦਾਜ਼ ਨੂੰ ਬਦਲ ਲਿਆ।

  ਜੌਨੀ ਬੇਅਰਸਟੋ ਨੇ ਮਿਡ ਆਫ ਅਤੇ ਓਵਰ ਮਿਡ ਵਿਕਟ ਤੋਂ ਬਾਅਦ ਕੁਝ ਵਧੀਆ ਚੌਕੇ ਲਗਾਏ। ਉਨ੍ਹਾਂ ਨੇ ਮੁਹੰਮਦ ਸਿਰਾਜ ਅਤੇ ਸ਼ਾਰਦੁਲ ਦੇ ਖਿਲਾਫ ਵੀ ਛੱਕੇ ਲਗਾਏ। ਹਾਲਾਂਕਿ ਦਿਨ ਦੇ ਦੂਜੇ ਸੈਸ਼ਨ 'ਚ ਸਿਰਾਜ (66 ਦੌੜਾਂ 'ਤੇ 4 ਵਿਕਟਾਂ) ਨੇ ਭਾਰਤੀ ਟੀਮ ਲਈ ਵਾਪਸੀ ਕੀਤੀ, ਜਿੱਥੇ ਉਸ ਨੂੰ ਮੁਹੰਮਦ ਸ਼ਮੀ (78 ਦੌੜਾਂ 'ਤੇ 2 ਵਿਕਟਾਂ) ਵੱਲੋਂ ਬਣਾਏ ਦਬਾਅ ਦਾ ਫਾਇਦਾ ਹੋਇਆ। ਬੇਅਰਸਟੋ ਅਤੇ ਸੈਮ ਬਿਲਿੰਗਸ (36) ਦੀ 92 ਦੌੜਾਂ ਦੀ ਸਾਂਝੇਦਾਰੀ ਨੂੰ ਤੋੜਨ ਤੋਂ ਬਾਅਦ ਸਿਰਾਜ ਨੇ 43 ਦੌੜਾਂ ਦੇ ਅੰਦਰ ਇੰਗਲੈਂਡ ਦੀਆਂ ਬਾਕੀ ਤਿੰਨ ਵਿਕਟਾਂ ਲਈਆਂ।

  ਇਸ ਤੋਂ ਪਹਿਲਾਂ ਦਿਨ ਦੇ ਸ਼ੁਰੂਆਤੀ ਸੈਸ਼ਨ ਵਿੱਚ ਬੇਅਰਸਟੋ ਨੇ ਕਪਤਾਨ ਬੇਨ ਸਟੋਕਸ (25) ਨਾਲ ਛੇਵੇਂ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਕਪਤਾਨ ਜਸਪ੍ਰੀਤ ਬੁਮਰਾਹ ਨੇ ਸ਼ਾਰਦੁਲ ਦੀ ਗੇਂਦ 'ਤੇ ਡਾਈਵ ਲਗਾਉਂਦੇ ਹੋਏ ਸ਼ਾਨਦਾਰ ਕੈਚ ਲੈ ਕੇ ਸਟੋਕਸ ਦੀ 36 ਗੇਂਦਾਂ 'ਤੇ ਪਾਰੀ ਦਾ ਅੰਤ ਕੀਤਾ। ਸ਼ਾਰਦੁਲ ਇੰਗਲੈਂਡ ਦੇ ਕਪਤਾਨ ਦੇ ਸਕਾਈਸਕ੍ਰੈਪਰ ਸ਼ਾਟ ਨੂੰ ਫੜਨ 'ਚ ਅਸਫਲ ਰਹੇ ਅਤੇ ਇਸ ਤੋਂ ਬਾਅਦ ਬੁਮਰਾਹ ਨੇ ਉਨ੍ਹਾਂ ਦੀ ਗੇਂਦ 'ਤੇ ਇਕ ਸਧਾਰਨ ਕੈਚ ਛੱਡ ਦਿੱਤਾ। ਬੁਮਰਾਹ ਨੇ ਹਾਲਾਂਕਿ ਸ਼ਾਨਦਾਰ ਕੈਚ ਲੈ ਕੇ ਸਟੋਕਸ ਨੂੰ ਵੱਡਾ ਖੇਡਣ ਦਾ ਮੌਕਾ ਨਹੀਂ ਦਿੱਤਾ।
  Published by:rupinderkaursab
  First published:

  Tags: Sports

  ਅਗਲੀ ਖਬਰ