Home /News /sports /

IND vs ENG: ਚੇਤੇਸ਼ਵਰ ਪੁਜਾਰਾ ਨੇ ਬਣਾਇਆ ਨਵਾਂ ਰਿਕਾਰਡ, ਸੁਨੀਲ ਗਾਵਸਕਰ ਤੇ ਸਚਿਨ ਨੂੰ ਛੱਡਿਆ ਪਿੱਛੇ

IND vs ENG: ਚੇਤੇਸ਼ਵਰ ਪੁਜਾਰਾ ਨੇ ਬਣਾਇਆ ਨਵਾਂ ਰਿਕਾਰਡ, ਸੁਨੀਲ ਗਾਵਸਕਰ ਤੇ ਸਚਿਨ ਨੂੰ ਛੱਡਿਆ ਪਿੱਛੇ

IND vs ENG: ਚੇਤੇਸ਼ਵਰ ਪੁਜਾਰਾ ਨੇ ਬਣਾਇਆ ਨਵਾਂ ਰਿਕਾਰਡ, ਸੁਨੀਲ ਗਾਵਸਕਰ ਤੇ ਸਚਿਨ ਨੂੰ ਛੱਡਿਆ ਪਿੱਛੇ

IND vs ENG: ਚੇਤੇਸ਼ਵਰ ਪੁਜਾਰਾ ਨੇ ਬਣਾਇਆ ਨਵਾਂ ਰਿਕਾਰਡ, ਸੁਨੀਲ ਗਾਵਸਕਰ ਤੇ ਸਚਿਨ ਨੂੰ ਛੱਡਿਆ ਪਿੱਛੇ

IND vs ENG: ਅਨੁਭਵੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ (Cheteshwar Pujara) ਆਪਣੇ ਖਰਾਬ ਫਾਰਮ ਨਾਲ ਜੂਝ ਰਹੇ ਸਨ। ਜਿਸ ਕਾਰਨ ਉਹ ਟੀਮ ਇੰਡੀਆ ਤੋਂ ਵੀ ਬਾਹਰ ਹੋ ਗਏ ਸੀ। ਪਰ 5ਵੇਂ ਟੈਸਟ ਦੀ ਦੂਜੀ ਪਾਰੀ 'ਚ ਉਨ੍ਹਾਂ ਨੇ ਅਜੇਤੂ ਅਰਧ ਸੈਂਕੜਾ ਲਗਾ ਕੇ ਟੀਮ ਇੰਡੀਆ ਨੂੰ ਚੰਗੀ ਸਥਿਤੀ 'ਚ ਪਹੁੰਚਾ ਦਿੱਤਾ ਹੈ। ਉਹ ਹੁਣ 50 ਦੌੜਾਂ ਬਣਾ ਕੇ ਖੇਡ ਰਹੇ ਹਨ। ਟੀਮ ਇੰਡੀਆ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਦੂਜੀ ਪਾਰੀ 'ਚ 3 ਵਿਕਟਾਂ 'ਤੇ 125 ਦੌੜਾਂ ਬਣਾ ਲਈਆਂ ਹਨ।

ਹੋਰ ਪੜ੍ਹੋ ...
  • Share this:
IND vs ENG: ਅਨੁਭਵੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ (Cheteshwar Pujara) ਆਪਣੇ ਖਰਾਬ ਫਾਰਮ ਨਾਲ ਜੂਝ ਰਹੇ ਸਨ। ਜਿਸ ਕਾਰਨ ਉਹ ਟੀਮ ਇੰਡੀਆ ਤੋਂ ਵੀ ਬਾਹਰ ਹੋ ਗਏ ਸੀ। ਪਰ 5ਵੇਂ ਟੈਸਟ ਦੀ ਦੂਜੀ ਪਾਰੀ 'ਚ ਉਨ੍ਹਾਂ ਨੇ ਅਜੇਤੂ ਅਰਧ ਸੈਂਕੜਾ ਲਗਾ ਕੇ ਟੀਮ ਇੰਡੀਆ ਨੂੰ ਚੰਗੀ ਸਥਿਤੀ 'ਚ ਪਹੁੰਚਾ ਦਿੱਤਾ ਹੈ। ਉਹ ਹੁਣ 50 ਦੌੜਾਂ ਬਣਾ ਕੇ ਖੇਡ ਰਹੇ ਹਨ। ਟੀਮ ਇੰਡੀਆ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਦੂਜੀ ਪਾਰੀ 'ਚ 3 ਵਿਕਟਾਂ 'ਤੇ 125 ਦੌੜਾਂ ਬਣਾ ਲਈਆਂ ਹਨ। ਟੀਮ ਦੀ ਕੁੱਲ ਬੜ੍ਹਤ 257 ਦੌੜਾਂ ਹੋ ਗਈ ਹੈ। ਰਿਸ਼ਭ ਪੰਤ 30 ਦੌੜਾਂ ਬਣਾ ਕੇ ਪੁਜਾਰਾ ਨਾਲ ਡੱਟੇ ਹੋਏ ਹਨ। ਪੰਤ ਨੇ ਪਹਿਲੀ ਪਾਰੀ 'ਚ 146 ਦੌੜਾਂ ਦੀ ਵੱਡੀ ਪਾਰੀ ਖੇਡੀ ਸੀ। ਦਸ ਦਈਏ ਕਿ ਟੀਮ ਇੰਡੀਆ ਸੀਰੀਜ਼ 'ਚ 2-1 ਨਾਲ ਅੱਗੇ ਹੈ।

ਸੁਨੀਲ ਗਾਵਸਕਰ ਦਾ ਤੋੜਿਆ ਰਿਕਾਰਡ

ਐਜਬੈਸਟਨ 'ਚ ਬੱਲੇਬਾਜ਼ੀ ਕਰਨਾ ਕਿਸੇ ਲਈ ਵੀ ਆਸਾਨ ਨਹੀਂ ਹੈ। ਭਾਰਤੀ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਪੁਜਾਰਾ ਨੇ 36 ਸਾਲ ਬਾਅਦ ਮੈਦਾਨ 'ਤੇ ਅਰਧ ਸੈਂਕੜਾ ਲਗਾਇਆ ਹੈ। ਇਸ ਤੋਂ ਪਹਿਲਾਂ ਜੁਲਾਈ 1986 'ਚ ਸੁਨੀਲ ਗਾਵਸਕਰ ਨੇ ਇਹ ਕਾਰਨਾਮਾ ਕੀਤਾ ਸੀ। ਉਦੋਂ ਉਸ ਨੇ 54 ਦੌੜਾਂ ਬਣਾਈਆਂ ਸਨ। ਇਸ ਮੈਦਾਨ 'ਤੇ ਹੁਣ ਤੱਕ ਕੋਈ ਵੀ ਭਾਰਤੀ ਸਲਾਮੀ ਬੱਲੇਬਾਜ਼ ਸੈਂਕੜਾ ਨਹੀਂ ਲਗਾ ਸਕਿਆ ਹੈ। ਪੁਜਾਰਾ ਪਹਿਲੀ ਪਾਰੀ ਵਿੱਚ ਸਿਰਫ਼ 13 ਦੌੜਾਂ ਹੀ ਬਣਾ ਸਕੇ ਸਨ। ਦੂਜੇ ਪਾਸੇ ਸ਼ੁਭਮਨ ਗਿੱਲ ਨੇ ਦੋਵੇਂ ਪਾਰੀਆਂ ਵਿੱਚ ਕ੍ਰਮਵਾਰ 17 ਅਤੇ 4 ਦੌੜਾਂ ਬਣਾਈਆਂ। ਇਸ ਮੈਦਾਨ 'ਤੇ ਹੁਣ ਤੱਕ ਸਿਰਫ 4 ਭਾਰਤੀ ਖਿਡਾਰੀ ਹੀ ਸੈਂਕੜਾ ਲਗਾ ਸਕੇ ਹਨ। ਇਸ ਮੈਚ ਤੋਂ ਪਹਿਲਾਂ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਨੇ ਅਜਿਹਾ ਕੀਤਾ ਸੀ। ਇਸ ਮੈਚ ਵਿੱਚ ਪੰਤ ਅਤੇ ਰਵਿੰਦਰ ਜਡੇਜਾ ਨੇ ਸੈਂਕੜੇ ਜੜੇ।

ਚੇਤੇਸ਼ਵਰ ਪੁਜਾਰਾ ਦੇ ਟੈਸਟ ਕਰੀਅਰ ਦਾ 33ਵਾਂ ਅਰਧ ਸੈਂਕੜਾ

ਚੇਤੇਸ਼ਵਰ ਪੁਜਾਰਾ ਵੀ 3 ਸਾਲਾਂ ਤੋਂ ਟੈਸਟ 'ਚ ਸੈਂਕੜਾ ਨਹੀਂ ਬਣਾ ਸਕੇ ਹਨ। ਉਨ੍ਹਾਂ ਨੇ ਆਪਣਾ ਆਖਰੀ ਸੈਂਕੜਾ ਜਨਵਰੀ 2019 ਵਿੱਚ ਸਿਡਨੀ ਵਿੱਚ ਆਸਟਰੇਲੀਆ ਵਿਰੁੱਧ ਲਗਾਇਆ ਸੀ। ਫਿਰ ਉਸ ਨੇ 193 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। 34 ਸਾਲਾ ਚੇਤੇਸ਼ਵਰ ਪੁਜਾਰਾ ਦੇ ਟੈਸਟ ਕਰੀਅਰ ਦਾ ਇਹ 33ਵਾਂ ਅਰਧ ਸੈਂਕੜਾ ਹੈ। ਇਸ ਮੈਚ ਤੋਂ ਪਹਿਲਾਂ ਉਸ ਨੇ 95 ਮੈਚਾਂ 'ਚ 44 ਦੀ ਔਸਤ ਨਾਲ 6713 ਦੌੜਾਂ ਬਣਾਈਆਂ ਸਨ। 18 ਸੈਂਕੜੇ ਅਤੇ 32 ਅਰਧ ਸੈਂਕੜੇ ਲਗਾਏ। ਨਾਬਾਦ 206 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ।
Published by:rupinderkaursab
First published:

ਅਗਲੀ ਖਬਰ