Home /News /sports /

Andres Balanta: ਐਂਡਰੇਸ ਬਲਾਂਟਾ ਦਾ 22 ਸਾਲ ਦੀ ਉਮਰ 'ਚ ਦਿਹਾਂਤ, ਫੁੱਟਬਾਲਰ ਦੀ ਇਸ ਹਾਦਸੇ ਨੇ ਲਈ ਜਾਨ

Andres Balanta: ਐਂਡਰੇਸ ਬਲਾਂਟਾ ਦਾ 22 ਸਾਲ ਦੀ ਉਮਰ 'ਚ ਦਿਹਾਂਤ, ਫੁੱਟਬਾਲਰ ਦੀ ਇਸ ਹਾਦਸੇ ਨੇ ਲਈ ਜਾਨ

Andres Balanta

Andres Balanta

Andres Balanta Passed Away: ਫੀਫਾ ਵਿਸ਼ਵ ਕੱਪ 2022 ਦੇ ਵਿਚਕਾਰ ਫੁੱਟਬਾਲ ਪ੍ਰਸ਼ੰਸਕਾਂ ਲਈ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਕੋਲੰਬੀਆ ਦੇ ਸਟਾਰ ਮਿਡਫੀਲਡਰ ਐਂਡਰੇਸ ਬਲਾਂਟਾ (Andres Balanta) ਦਾ ਦਿਹਾਂਤ ਹੋ ਗਿਆ ਹੈ। ਇਸ ਫੁੱਟਬਾਲਰ ਦੀ ਉਮਰ ਸਿਰਫ 22 ਸਾਲ ਸੀ। ਅਗਲੇ ਮਹੀਨੇ ਯਾਨੀ 18 ਜਨਵਰੀ ਨੂੰ ਉਸਦਾ 23ਵਾਂ ਜਨਮਦਿਨ ਵੀ ਹੈ। ਜ਼ਿਆਦਾਤਰ ਖਿਡਾਰੀ ਆਪਣੇ ਕਰੀਅਰ ਦੀ ਸ਼ੁਰੂਆਤ 22 ਸਾਲ ਦੀ ਉਮਰ 'ਚ ਕਰਦੇ ਹਨ ਪਰ ਐਂਡਰੇਸ ਬਲਾਂਟਾ ਨਾਲ ਇਹ ਦੁਖਦ ਘਟਨਾ ਵਾਪਰੀ ਅਤੇ ਉਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਆਂਦਰੇਸ ਬਲਾਂਟਾ ਅਰਜਨਟੀਨਾ ਦੇ ਫਸਟ ਡਿਵੀਜ਼ਨ ਕਲੱਬ ਐਟਲੇਟਿਕੋ ਟੂਕੁਮੈਨ ਲਈ ਖੇਡ ਰਹੇ ਸਨ।

ਹੋਰ ਪੜ੍ਹੋ ...
  • Share this:

ਕਲੱਬ ਦੇ ਮੈਡੀਕਲ ਸਟਾਫ ਨੇ ਵੀ ਜਾਨ ਬਚਾਉਣ ਦੀ ਕੀਤੀ  ਕੋਸ਼ਿਸ਼

ਜਾਣਕਾਰੀ ਮੁਤਾਬਕ ਆਂਦਰੇਸ ਬਲਾਂਟਾ ਮੰਗਲਵਾਰ (29 ਨਵੰਬਰ) ਨੂੰ ਐਟਲੇਟਿਕੋ ਟੂਕੁਮਨ ਕਲੱਬ ਲਈ ਸਿਖਲਾਈ ਦੌਰਾਨ ਦੁਰਘਟਨਾ ਹੋਈ ਸੀ। ਇਸ ਦੌਰਾਨ ਉਸ ਦੀ ਜਾਨ ਚਲੀ ਗਈ। ਦਰਅਸਲ, ਐਂਡਰੇਸ ਟ੍ਰੇਨਿੰਗ ਦੌਰਾਨ ਡਿੱਗ ਗਿਆ ਸੀ। ਇਸ ਵਿੱਚ ਉਸ ਦੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਦੱਸਿਆ ਗਿਆ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ ਐਂਡਰੇਸ ਬਲਾਂਟਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ। ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਐਂਡਰੇਸ ਬਲਾਂਟਾ ਦਾ ਤੁਰੰਤ ਇਲਾਜ ਕੀਤਾ। ਪਰ ਜਾਨ ਨਾ ਬਚਾ ਸਕੇ। ਕਲੱਬ ਦੇ ਮੈਡੀਕਲ ਸਟਾਫ ਨੇ ਵੀ ਹਸਪਤਾਲ ਲਿਜਾਣ ਤੋਂ ਪਹਿਲਾਂ ਐਂਡਰੇਸ ਬਲਾਂਟਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ।

Published by:Rupinder Kaur Sabherwal
First published:

Tags: Accident, Death, Football, Players, Sports