ਭਾਰਤੀ ਪੁਰਸ਼ ਹਾਕੀ ਟੀਮ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 'ਚ ਕੈਨੇਡਾ ਨੂੰ 8-0
ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਹਾਸਿਲ ਕੀਤੀ ਹੈ। ਜਿੱਤ ਨਾਲ ਭਾਰਤੀ ਟੀਮ ਗਰੁੱਪ ਬੀ 'ਚ ਪਹਿਲੇ ਸਥਾਨ 'ਤੇ ਪੁੱਜ ਗਈ ਹੈ। ਭਾਰਤੀ ਟੀਮ ਦੇ 3 ਮੈਚਾਂ 'ਚ 7 ਅੰਕ ਹਨ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਕੈਨੇਡਾ ਤੋਂ ਪਹਿਲਾਂ ਇਸੇ ਤਰ੍ਹਾਂ ਘਾਨਾ ਨੂੰ ਹਰਾਇਆ ਸੀ ਅਤੇ ਇੰਗਲੈਂਡ ਖਿਲਾਫ ਡਰਾਅ ਖੇਡਿਆ ਸੀ। ਮੈਚ ਵਿੱਚ ਭਾਰਤੀ ਟੀਮ ਸ਼ੁਰੂ ਤੋਂ ਹੀ ਹਾਵੀ ਰਹੀ ਅਤੇ ਪਹਿਲੇ ਕੁਆਰਟਰ ਵਿੱਚ 3-0 ਦੀ ਬੜ੍ਹਤ ਬਣਾ ਲਈ। ਭਾਰਤ ਲਈ ਪਹਿਲੇ ਕੁਆਰਟਰ ਵਿੱਚ ਹਰਮਨਪ੍ਰੀਤ ਸਿੰਘ ਅਤੇ ਅਮਿਤ ਰੋਹੀਦਾਸ ਨੇ ਗੋਲ ਕੀਤੇ। ਇਸ ਤੋਂ ਬਾਅਦ ਦੂਜੇ ਕੁਆਰਟਰ ਵਿੱਚ ਲਲਿਤ ਉਪਾਧਿਆਏ ਅਤੇ ਗੁੰਜਨ ਸਿੰਘ ਨੇ ਵੀ ਭਾਰਤ ਲਈ ਗੋਲ ਕੀਤੇ। ਹਾਫ ਟਾਈਮ ਤੋਂ ਬਾਅਦ ਭਾਰਤੀ ਟੀਮ ਨੇ ਮੈਚ ਵਿੱਚ 4-0 ਦੀ ਬੜ੍ਹਤ ਬਣਾ ਲਈ।
ਭਾਰਤ ਲਈ ਹਰਮਨਪ੍ਰੀਤ ਸਿੰਘ ਅਤੇ ਆਕਾਸ਼ਦੀਪ ਨੇ ਦੋ-ਦੋ ਗੋਲ ਕੀਤੇ ਜਦਕਿ ਅਮਿਤ ਰੋਹੀਦਾਸ, ਲਲਿਤ ਉਪਾਧਿਆਏ, ਗੁਰਜੰਟ ਸਿੰਘ ਅਤੇ ਮਨਦੀਪ ਨੇ ਇੱਕ-ਇੱਕ ਗੋਲ ਦਾ ਯੋਗਦਾਨ ਪਾਇਆ। ਭਾਰਤੀ ਟੀਮ ਹੁਣ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਟੀਮ ਦੇ ਤਿੰਨ ਮੈਚਾਂ ਵਿੱਚ ਸੱਤ ਅੰਕ ਹਨ।
ਕੈਨੇਡੀਅਨ ਖਿਡਾਰੀ ਕੀਗਨ ਪਰੇਰਾ ਨੇ 28ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਪਰ ਇਸ ਨੂੰ ਭਾਰਤੀ ਗੋਲਕੀਪਰ ਕ੍ਰਿਸ਼ਨ ਪਾਠਕ ਨੇ ਆਸਾਨੀ ਨਾਲ ਬਚਾ ਲਿਆ।
ਤੀਜੇ ਕੁਆਰਟਰ ਵਿੱਚ ਵੀ ਭਾਰਤੀ ਖਿਡਾਰੀਆਂ ਨੇ ਕਈ ਮੌਕੇ ਬਣਾਏ ਪਰ 38ਵੇਂ ਮਿੰਟ ਵਿੱਚ ਆਕਾਸ਼ਦੀਪ ਸਿੰਘ ਨੇ ਵਧੀਆ ਮੈਦਾਨੀ ਗੋਲ ਕਰਕੇ ਸਕੋਰ ਨੂੰ 5-0 ਤੱਕ ਪਹੁੰਚਾ ਦਿੱਤਾ। ਕੈਨੇਡੀਅਨ ਫੀਲਡ ਹਾਕੀ ਖਿਡਾਰੀ ਫਲੋਰਿਸ ਵੈਨ ਸੋਨ ਨੇ 38ਵੇਂ ਮਿੰਟ ਵਿੱਚ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਗੋਲਕੀਪਰ ਨੇ ਆਸਾਨੀ ਨਾਲ ਗੋਲ ਦਾ ਬਚਾਅ ਕੀਤਾ।
ਇੱਕ ਤਰਫਾ ਮੈਚ ਵਿੱਚ ਭਾਰਤ ਸ਼ੁਰੂ ਤੋਂ ਹੀ ਹਾਵੀ ਰਿਹਾ ਅਤੇ ਚੌਥੇ ਕੁਆਰਟਰ ਦੇ ਖ਼ਤਮ ਹੋਣ ਤੋਂ ਚਾਰ ਮਿੰਟ ਪਹਿਲਾਂ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ 6-0 ਦੀ ਬੜ੍ਹਤ ਦਿਵਾਈ ਅਤੇ ਮੈਚ ਖ਼ਤਮ ਹੋਣ ਤੋਂ ਦੋ ਮਿੰਟ ਪਹਿਲਾਂ ਮਨਦੀਪ ਸਿੰਘ ਨੇ ਗੋਲ ਕਰ ਲਿਆ। ਗੋਲਕਰ ਨੇ ਰਾਸ਼ਟਰਮੰਡਲ ਖੇਡਾਂ 2022 ਦਾ ਆਪਣਾ ਚੌਥਾ ਗੋਲ ਕੀਤਾ।
ਭਾਰਤ ਦੀ ਪੁਰਸ਼ਾਂ ਦੀ ਹਾਕੀ ਟੀਮ ਨੂੰ ਕੈਨੇਡਾ ਦੀ ਟੀਮ ਨੂੰ 8-0 ਨਾਲ ਹਰਾਉਣ ਤੇ ਬਹੁਤ ਬਹੁਤ ਮੁਬਾਰਕਾਂ …ਚੱਕਦੋ ਸ਼ੇਰੋ…ਸ਼ਾਬਾਸ਼
— Bhagwant Mann (@BhagwantMann) August 3, 2022
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ। ਉਨ੍ਹਾਂ ਟਵਿਟਰ ਹੈਂਡਲ ਤੋਂ ਟਵਿਟ ਕੀਤਾ , ਭਾਰਤ ਦੀ ਪੁਰਸ਼ਾਂ ਦੀ ਹਾਕੀ ਟੀਮ ਨੂੰ ਕੈਨੇਡਾ ਦੀ ਟੀਮ ਨੂੰ 8-0 ਨਾਲ ਹਰਾਉਣ ਤੇ ਬਹੁਤ ਬਹੁਤ ਮੁਬਾਰਕਾਂ …ਚੱਕਦੋ ਸ਼ੇਰੋ…ਸ਼ਾਬਾਸ਼।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Canada, Commonwealth Games 2022, CWG, Indian Hockey Team, Win