ਭਾਰਤ ਦਾ ਰਾਸ਼ਟਰਮੰਡਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 66 ਮੈਡਲ

Sukhdeep Singh
Updated: April 15, 2018, 8:21 PM IST
ਭਾਰਤ ਦਾ ਰਾਸ਼ਟਰਮੰਡਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 66 ਮੈਡਲ
ਭਾਰਤ ਦਾ ਰਾਸ਼ਟਰਮੰਡਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ, ਜਿੱਤੇ 66 ਮੈਡਲ
Sukhdeep Singh
Updated: April 15, 2018, 8:21 PM IST
ਆਸਟ੍ਰੇਲੀਆ ਦੇ ਗੋਲਡ ਕਾਸਟ 'ਚ 11 ਦਿਨ ਚੱਲਿਆ ਰਾਸ਼ਟਰਮੰਡਲ ਖੇਡਾਂ ਦਾ ਮਹਾਂ-ਕੁੰਭ ਖੱਟੀ-ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ ਹੈ| 21 ਵਾਂ ਰਾਸ਼ਟਰਮੰਡਲ ਖੇਡਾਂ ਚ 66 ਮੈਡਲਾਂ ਦੇ ਨਾਲ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਤੀਜਾ ਰਿਕਾਰਡ ਪ੍ਰਦਰਸ਼ਨ ਕਰਦਿਆਂ ਗਲਾਸਗੋ ਦੇ 64 ਤਗਮਿਆਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ| ਇਸ ਤੋਂ ਪਹਿਲਾ ਭਾਰਤ ਨੇ ਦਿੱਲੀ ਦੀਆਂ 2010 ਰਾਸ਼ਟਰਮੰਡਲ ਖੇਡਾਂ ਚ 101 ਅਤੇ 2002 ਦੀਆਂ ਮਾਨਚੈਸਟਰ ਖੇਡਾਂ ਦੌਰਾਨ 69 ਤਗਮੇ ਜਿੱਤੇ ਸਨ ਅਤੇ ਇਸ ਵਾਰ ਦੀਆਂ 21ਵਹੀਆਂ CWG ਖੇਡਾਂ ਦੌਰਾਨ ਭਾਰਤ ਨੂੰ ਮਿਲੇ 66 ਤਗਮਿਆਂ ਚੋਂ 26 ਗੋਲਡ, 20 ਸਿਲਵਰ ਅਤੇ 20 ਬ੍ਰੋਨਜ਼ ਤਗਮੇ ਭਾਰਤ ਦੇ ਝੋਲੀ ਪਏ | ਹਾਲਾਂਕਿ ਇਸ ਵਾਰ ਵੀ ਦਬਦਬਾ ਹਰਿਆਣਾ ਦਾ ਰਿਹਾ| ਹਰਿਆਣਾ ਦੇ ਖਿਡਾਰੀਆਂ ਨੇ 22 ਮੈਡਲ ਜਿੰਨਾ ਚੋਂ 9 ਗੋਲਡ, 6 ਸਿਲਵਰ ਅਤੇ 7 ਬ੍ਰੋਨਜ਼ ਮੈਡਲ ਭਾਰਤ ਲਈ ਜਿੱਤੇ| ਜਦੋਂਕਿ ਪੰਜਾਬ ਦੇ ਲਈ 4 ਖਿਡਾਰੀਆਂ ਨੇ 5 ਮੈਡਲ ਭਾਰਤ ਦੀ ਝੋਲੀ ਪਾਏ ਜਿੰਨਾ ਚੋਂ ਨਿਸ਼ਾਨੇਬਾਜ਼ ਹੀਨਾ ਸਿੱਧੂ ਨੇ 2 ਮੈਡਲ ਕੀਤਾ| ਜਲੰਧਰ ਦੇ ਪ੍ਰਦੀਪ ਜੌਹਲ ਨੇ ਵੇਟ ਲਿਫ਼ਟਿੰਗ ਚ ਸਿਲਵਰ ਤੇ ਅੰਮ੍ਰਿਤਸਰ ਦੀ ਨਵਜੀਤ ਢਿੱਲੋਂ ਨੇ ਡਿਸਕ ਥ੍ਰੋਅ ਚ ਬ੍ਰੋਨਜ਼ ਤੇ ਵਿਕਾਸ ਠਾਕੁਰ ਨੇ ਮੈਡਲ ਜਿੱਤ ਭਾਰਤ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ|

ਗੋਲਡ ਕਾਸਟ ਭਾਰਤ ਦੇ ਖਿਡਾਰੀਆਂ ਨੇ 9 ਵੱਖ-ਵੱਖ ਖੇਡਾਂ 'ਚ ਇਹ ਤਗਮੇ ਹਾਸਲ ਕੀਤੇ ਹਨ :
-ਨਿਸ਼ਾਨੇਬਾਜ਼ੀ- 7 ਗੋਲਡ,4 ਸਿਲਵਰ, 5 ਬ੍ਰੋਨਜ਼-ਕੁਸ਼ਤੀ- 5 ਗੋਲਡ, 3 ਸਿਲਵਰ, 4 ਬ੍ਰੋਨਜ਼
- ਵੇਟ ਲਿਫ਼ਟਿੰਗ- 5 ਗੋਲਡ, 2 ਸਿਲਵਰ, 2 ਬ੍ਰੋਨਜ਼
-ਮੁੱਕੇਬਾਜ਼ੀ- 3 ਗੋਲਡ, 3 ਸਿਲਵਰ, 3 ਬ੍ਰੋਨਜ਼
-ਟੇਬਲ ਟੈਨਿਸ- 3 ਗੋਲਡ, 2 ਸਿਲਵਰ, 3 ਬ੍ਰੋਨਜ਼
-ਬੈਡਮਿੰਟਨ- 2 ਗੋਲਡ, 3 ਸਿਲਵਰ,1 ਬ੍ਰੋਨਜ਼
-ਐਥਲੈਟਿਕਸ- 1 ਗੋਲਡ,1 ਸਿਲਵਰ
-ਸਕਵੈਸ਼- 2 ਸੁਲਵਰ
-ਪੈਰਾ ਪਾਵਰ ਲਿਫ਼ਟਿੰਗ- 1 ਬ੍ਰੋਨਜ਼

ਇੰਨਾ ਖੇਡਾਂ 'ਚ ਭਾਰਤ ਜਿੱਥੇ 66 ਤਗਮਿਆਂ ਨਾਲ ਤੀਜੇ ਸਥਾਨ ਤੇ ਰਿਹਾ ਜਦੋਂਕਿ ਕੁੱਲ 136 ਮੈਡਲਾਂ ਨਾਲ ਇੰਗਲੈਂਡ ਨੇ ਪਹਿਲਾ ਸਥਾਨ ਹਾਸਲ ਕੀਤਾ ਉੱਥੇ ਹੀ 80 ਮੈਡਲਾਂ ਨਾਲ ਆਸਟ੍ਰੇਲੀਆ ਦੂਜੇ ਸਥਾਨ ਤੇ ਰਿਹਾ|
First published: April 15, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...