Home /News /sports /

Commonwealth Games 2022: ਗੁਰਦੀਪ ਸਿੰਘ ਨੇ ਜਿੱਤਿਆ ਕਾਂਸੀ ਦਾ ਤਗਮਾ, ਵੇਟਲਿਫਟਿੰਗ ਵਿੱਚ ਭਾਰਤ ਨੇ ਜਿੱਤੇ ਕੁੱਲ 10 ਤਗਮੇ

Commonwealth Games 2022: ਗੁਰਦੀਪ ਸਿੰਘ ਨੇ ਜਿੱਤਿਆ ਕਾਂਸੀ ਦਾ ਤਗਮਾ, ਵੇਟਲਿਫਟਿੰਗ ਵਿੱਚ ਭਾਰਤ ਨੇ ਜਿੱਤੇ ਕੁੱਲ 10 ਤਗਮੇ

CWG 2022: ਭਾਰਤੀ ਵੇਟਲਿਫਟਰ ਗੁਰਦੀਪ ਸਿੰਘ (Indian weightlifter Gurdeep Singh) ਨੇ ਰਾਸ਼ਟਰਮੰਡਲ ਖੇਡਾਂ-2022 ਦੇ ਵੇਟਲਿਫਟਿੰਗ ਮੁਕਾਬਲੇ 'ਚ ਦੇਸ਼ ਦੀ ਸ਼ਾਨਦਾਰ ਮੁਹਿੰਮ ਨੂੰ ਜਾਰੀ ਰੱਖਦੇ ਹੋਏ 109 ਪਲੱਸ ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਗਮਾ (Gurdeep win bronze in CWG 2022) ਜਿੱਤਿਆ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: CWG 2022: ਭਾਰਤੀ ਵੇਟਲਿਫਟਰ ਗੁਰਦੀਪ ਸਿੰਘ (Indian weightlifter Gurdeep Singh) ਨੇ ਰਾਸ਼ਟਰਮੰਡਲ ਖੇਡਾਂ-2022 ਦੇ ਵੇਟਲਿਫਟਿੰਗ ਮੁਕਾਬਲੇ 'ਚ ਦੇਸ਼ ਦੀ ਸ਼ਾਨਦਾਰ ਮੁਹਿੰਮ ਨੂੰ ਜਾਰੀ ਰੱਖਦੇ ਹੋਏ 109 ਪਲੱਸ ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਗਮਾ (Gurdeep win bronze in CWG 2022) ਜਿੱਤਿਆ। ਭਾਰਤ ਨੇ ਇਸ ਤਰ੍ਹਾਂ ਬਰਮਿੰਘਮ ਵਿੱਚ ਆਪਣੀ ਵੇਟਲਿਫਟਿੰਗ ਮੁਹਿੰਮ ਨੂੰ 3 ਸੋਨ, 3 ਚਾਂਦੀ ਅਤੇ 4 ਕਾਂਸੀ ਸਮੇਤ ਕੁੱਲ 10 ਤਗਮਿਆਂ ਨਾਲ ਸਮਾਪਤ ਕੀਤਾ।

  ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ 26 ਸਾਲਾ ਗੁਰਦੀਪ (Gurdeep Singh won Bronze in Weighlifting) ਨੇ ਸਨੈਚ ਵਿੱਚ 167 ਅਤੇ ਕਲੀਨ ਐਂਡ ਜਰਕ ਵਿੱਚ 223 ਕਿਲੋ ਸਮੇਤ ਕੁੱਲ 390 ਕਿਲੋ ਭਾਰ ਚੁੱਕਿਆ। ਪਾਕਿਸਤਾਨ ਦੇ ਮੁਹੰਮਦ ਨੂਹ ਬੱਟ ਨੇ 405 ਕਿਲੋਗ੍ਰਾਮ ਭਾਰ ਚੁੱਕ ਕੇ ਖੇਡਾਂ ਦਾ ਨਵਾਂ ਰਿਕਾਰਡ ਆਪਣੇ ਦੇਸ਼ ਨੂੰ ਦਿਵਾਇਆ। ਨਿਊਜ਼ੀਲੈਂਡ ਦੇ ਡੇਵਿਡ ਐਂਡਰਿਊ ਨੇ 394 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ।

  105 ਪਲੱਸ ਵਰਗ ਵਿੱਚ ਰਾਸ਼ਟਰੀ ਰਿਕਾਰਡ ਬਣਾਉਣ ਵਾਲੇ ਗੁਰਦੀਪ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਉਹ ਆਪਣੀ ਪਹਿਲੀ ਕੋਸ਼ਿਸ਼ ਵਿੱਚ 167 ਕਿਲੋ ਭਾਰ ਨਹੀਂ ਚੁੱਕ ਸਕਿਆ ਪਰ ਦੂਜੀ ਕੋਸ਼ਿਸ਼ ਵਿੱਚ ਸਫਲ ਰਿਹਾ। ਤੀਜੀ ਕੋਸ਼ਿਸ਼ ਵਿੱਚ 173 ਕਿਲੋ ਵਜ਼ਨ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਉਸਨੇ ਕਲੀਨ ਐਂਡ ਜਰਕ ਵਿੱਚ 207 ਕਿਲੋਗ੍ਰਾਮ ਨਾਲ ਸ਼ੁਰੂਆਤ ਕੀਤੀ ਪਰ 215 ਕਿਲੋਗ੍ਰਾਮ ਦੀ ਆਪਣੀ ਦੂਜੀ ਕੋਸ਼ਿਸ਼ ਵਿੱਚ ਅਸਫਲ ਰਿਹਾ। ਉਸ ਨੇ ਤੀਜੀ ਕੋਸ਼ਿਸ਼ ਵਿੱਚ 223 ਕਿਲੋ ਭਾਰ ਚੁੱਕਿਆ।

  ਵੇਟਲਿਫਟਿੰਗ 'ਚ ਭਾਰਤ ਦੇ ਖਾਤੇ 'ਚ ਕੁੱਲ 10 ਮੈਡਲ ਜੁੜ ਗਏ। ਓਲੰਪਿਕ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਚਾਨੂ, ਨੌਜਵਾਨ ਜੇਰੇਮੀ ਲਾਲਰਿਨੁੰਗਾ ਅਤੇ ਅਚਿੰਤਾ ਸ਼ਿਉਲੀ ਨੇ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਸੰਕੇਤ ਮਹਾਦੇਵ, ਬਿੰਦਿਆਰਾਣੀ ਦੇਵੀ ਅਤੇ ਵਿਕਾਸ ਠਾਕੁਰ ਨੇ ਚਾਂਦੀ ਦੇ ਤਗਮੇ ਜਿੱਤੇ। ਗੁਰਦੀਪ ਤੋਂ ਇਲਾਵਾ ਗੁਰੂਰਾਜਾ, ਹਰਜਿੰਦਰ ਕੌਰ (ਮਹਿਲਾ 71 ਕਿਲੋ) ਅਤੇ ਲਵਪ੍ਰੀਤ ਸਿੰਘ (ਪੁਰਸ਼ 109 ਕਿਲੋ) ਨੇ ਕਾਂਸੀ ਦੇ ਤਗਮੇ ਹਾਸਲ ਕੀਤੇ।
  Published by:Krishan Sharma
  First published:

  Tags: Commonwealth Games 2022, CWG, Inspiration, Sports

  ਅਗਲੀ ਖਬਰ