Home /News /sports /

CWG 2022: ਸਿੰਧੂ ਦੀ ਅਗਵਾਈ ਵਾਲੀ ਬੈਡਮਿੰਟਨ ਟੀਮ ਨੇ ਜਿੱਤਿਆ ਸਿਲਵਰ ਮੈਡਲ, ਭਾਰਤ ਨੂੰ 13ਵਾਂ ਤਮਗਾ ਮਿਲਿਆ

CWG 2022: ਸਿੰਧੂ ਦੀ ਅਗਵਾਈ ਵਾਲੀ ਬੈਡਮਿੰਟਨ ਟੀਮ ਨੇ ਜਿੱਤਿਆ ਸਿਲਵਰ ਮੈਡਲ, ਭਾਰਤ ਨੂੰ 13ਵਾਂ ਤਮਗਾ ਮਿਲਿਆ

CWG 2022: ਸਿੰਧੂ ਦੀ ਅਗਵਾਈ ਵਾਲੀ ਬੈਡਮਿੰਟਨ ਟੀਮ ਨੇ ਜਿੱਤਿਆ ਸਿਲਵਰ ਮੈਡਲ, ਭਾਰਤ ਨੂੰ 13ਵਾਂ ਤਮਗਾ ਮਿਲਿਆ

CWG 2022: ਸਿੰਧੂ ਦੀ ਅਗਵਾਈ ਵਾਲੀ ਬੈਡਮਿੰਟਨ ਟੀਮ ਨੇ ਜਿੱਤਿਆ ਸਿਲਵਰ ਮੈਡਲ, ਭਾਰਤ ਨੂੰ 13ਵਾਂ ਤਮਗਾ ਮਿਲਿਆ

Commonwealth Games 2022: ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ ਪੀਵੀ ਸਿੰਧੂ ਦੀ ਅਗਵਾਈ ਵਿੱਚ ਮਿਕਸਡ ਬੈਡਮਿੰਟਨ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।

 • Share this:
  ਬਰਮਿੰਘਮ : ਪੀਵੀ ਸਿੰਧੂ (PV Sindhu) ਦੀ ਅਗਵਾਈ ਵਾਲੀ ਬੈਡਮਿੰਟਨ ਟੀਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਤੋਂ ਖੁੰਝ ਗਈ। ਖੇਡਾਂ (Commonwealth Games 2022) ਦੇ ਮਿਸ਼ਰਤ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਭਾਰਤੀ ਟੀਮ ਮਲੇਸ਼ੀਆ ਤੋਂ 1-3 ਨਾਲ ਹਾਰ ਗਈ। ਖੇਡਾਂ ਵਿੱਚ ਭਾਰਤ ਦਾ ਇਹ ਕੁੱਲ 13ਵਾਂ ਤਮਗਾ ਹੈ। ਇਸ ਤੋਂ ਪਹਿਲਾਂ 5 ਸੋਨ, 4 ਚਾਂਦੀ ਅਤੇ 3 ਕਾਂਸੀ ਦੇ ਤਗਮੇ ਪ੍ਰਾਪਤ ਹੋਏ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਲਾਅਨ ਬਾਲਸ ਮਹਿਲਾ ਟੀਮ ਅਤੇ ਟੇਬਲ ਟੈਨਿਸ ਟੀਮ ਨੇ ਸੋਨ ਤਮਗਾ ਜਿੱਤਿਆ। ਭਾਰਤ ਟੇਬਲ ਟੈਨਿਸ 'ਚ ਛੇਵੇਂ ਨੰਬਰ 'ਤੇ ਬਰਕਰਾਰ ਹੈ।

  ਗੋਲਡ ਮੈਡਲ ਮੈਚ ਵਿੱਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪੁਰਸ਼ ਡਬਲਜ਼ ਮੈਚ ਵਿੱਚ ਸਾਤਵਿਕ ਸਾਈਰਾਜ ਰੇਂਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਸਿੱਧੀ ਗੇਮ ਵਿੱਚ ਹਾਰ ਗਈ। ਮਲੇਸ਼ੀਆ ਦੇ ਟੇਂਗ ਚਿਆ ਅਤੇ ਵੋਈ ਸੋਹ ਨੇ ਇਹ ਮੈਚ 21-18, 21-15 ਨਾਲ ਜਿੱਤਿਆ। ਇਸ ਤਰ੍ਹਾਂ ਮਲੇਸ਼ੀਆ ਨੇ 1-0 ਦੀ ਬੜ੍ਹਤ ਬਣਾ ਲਈ। ਪਰ ਪੀਵੀ ਸਿੰਧੂ ਨੇ ਫਿਰ ਮਹਿਲਾ ਸਿੰਗਲਜ਼ ਮੈਚ ਜਿੱਤ ਕੇ ਮੈਚ 1-1 ਨਾਲ ਬਰਾਬਰ ਕਰ ਦਿੱਤਾ। ਉਸ ਨੇ ਜਿੰਨ ਗੋਹ ਨੂੰ 22-20, 21-17 ਨਾਲ ਹਰਾ ਦਿੱਤਾ।

  ਸ੍ਰੀਕਾਂਤ ਨੂੰ ਮਿਲੀ ਹਾਰ


  ਇਸ ਤੋਂ ਬਾਅਦ ਕਿਦਾਂਬੀ ਸ੍ਰੀਕਾਂਤ ਪੁਰਸ਼ ਸਿੰਗਲਜ਼ ਮੈਚ ਵਿੱਚ ਚੰਗੀ ਸ਼ੁਰੂਆਤ ਨਹੀਂ ਕਰ ਸਕੇ। ਉਹ ਟੇ ਯੰਗ ਖਿਲਾਫ ਪਹਿਲੀ ਗੇਮ 19-21 ਨਾਲ ਹਾਰ ਗਏ। ਹਾਲਾਂਕਿ ਦੂਜੀ ਗੇਮ 'ਚ ਉਸ ਨੇ ਵਾਪਸੀ ਕਰਦੇ ਹੋਏ 21-6 ਨਾਲ ਆਸਾਨ ਜਿੱਤ ਦਰਜ ਕੀਤੀ। ਤੀਸਰੇ ਗੇਮ 'ਚ ਸ਼ੁਰੂ ਤੋਂ ਹੀ ਦੋਵਾਂ ਵਿਚਾਲੇ ਚੰਗੀ ਟੱਕਰ ਦੇਖਣ ਨੂੰ ਮਿਲੀ। ਇੱਕ ਵਾਰ ਸਕੋਰ 5-5 ਨਾਲ ਬਰਾਬਰ ਰਿਹਾ। ਉਦੋਂ ਇਹ 7-7, 8-8, 9-9 ਸੀ। ਇਸ ਤੋਂ ਬਾਅਦ ਮਲੇਸ਼ੀਆ ਦੇ ਖਿਡਾਰੀ ਨੇ 11-9 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਸਕੋਰ 11-11 ਨਾਲ ਬਰਾਬਰ ਹੋ ਗਿਆ।  ਇਸ ਤੋਂ ਬਾਅਦ ਮਲੇਸ਼ੀਆ ਦੇ ਖਿਡਾਰੀ ਨੇ 19-16 ਦੀ ਬੜ੍ਹਤ ਬਣਾ ਲਈ। ਅੰਤ ਵਿੱਚ ਉਸ ਨੇ 21-16 ਨਾਲ ਗੇਮ ਜਿੱਤ ਕੇ ਮਲੇਸ਼ੀਆ ਨੂੰ 2-1 ਦੀ ਅਹਿਮ ਬੜ੍ਹਤ ਦਿਵਾਈ। ਇਸ ਤੋਂ ਬਾਅਦ ਮਹਿਲਾ ਡਬਲਜ਼ ਮੈਚ ਵਿੱਚ ਤ੍ਰੀਜਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ 0-2 ਨਾਲ ਹਾਰ ਗਈ ਅਤੇ ਮਲੇਸ਼ੀਆ ਨੇ ਸੋਨ ਤਗ਼ਮੇ ’ਤੇ ਕਬਜ਼ਾ ਕੀਤਾ।
  Published by:Sukhwinder Singh
  First published:

  Tags: Commonwealth Games 2022, Sports

  ਅਗਲੀ ਖਬਰ