Home /News /sports /

CWG 2022: ਪੀਵੀ ਸਿੰਧੂ, ਕਿਦਾਂਬੀ ਸ਼੍ਰੀਕਾਂਤ, ਲਕਸ਼ਯ ਸੇਨ ਅਤੇ ਅਕਰਸ਼ੀ ਕਸ਼ਯਪ ਨੇ ਕੁਆਰਟਰ ਫਾਈਨਲ' ਚ ਬਣਾਈ ਜਗ੍ਹਾ

CWG 2022: ਪੀਵੀ ਸਿੰਧੂ, ਕਿਦਾਂਬੀ ਸ਼੍ਰੀਕਾਂਤ, ਲਕਸ਼ਯ ਸੇਨ ਅਤੇ ਅਕਰਸ਼ੀ ਕਸ਼ਯਪ ਨੇ ਕੁਆਰਟਰ ਫਾਈਨਲ' ਚ ਬਣਾਈ ਜਗ੍ਹਾ

CWG 2022: ਪੀਵੀ ਸਿੰਧੂ, ਕਿਦਾਂਬੀ ਸ਼੍ਰੀਕਾਂਤ, ਲਕਸ਼ਯ ਸੇਨ ਅਤੇ ਅਕਰਸ਼ੀ ਕਸ਼ਯਪ ਨੇ ਕੁਆਰਟਰ ਫਾਈਨਲ' ਚ ਬਣਾਈ ਜਗ੍ਹਾ

CWG 2022: ਪੀਵੀ ਸਿੰਧੂ, ਕਿਦਾਂਬੀ ਸ਼੍ਰੀਕਾਂਤ, ਲਕਸ਼ਯ ਸੇਨ ਅਤੇ ਅਕਰਸ਼ੀ ਕਸ਼ਯਪ ਨੇ ਕੁਆਰਟਰ ਫਾਈਨਲ' ਚ ਬਣਾਈ ਜਗ੍ਹਾ

Commonwealth Games 2022:ਭਾਰਤੀ ਸ਼ਟਲਰ ਪੀਵੀ ਸਿੰਧੂ, ਕਿਦਾਂਬੀ ਸ਼੍ਰੀਕਾਂਤ, ਲਕਸ਼ਯ ਸੇਨ ਅਤੇ ਅਕਰਸ਼ੀ ਕਸ਼ਯਪ ਨੇ ਬੈਡਮਿੰਟਨ ਮੁਕਾਬਲੇ ਵਿੱਚ ਆਪਣੇ-ਆਪਣੇ ਸਿੰਗਲ ਮੈਚਾਂ ਵਿੱਚ ਆਸਾਨ ਜਿੱਤਾਂ ਨਾਲ ਰਾਸ਼ਟਰਮੰਡਲ ਖੇਡਾਂ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਗੋਲਡ ਕੋਸਟ (2018) ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੂੰ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਯੁਗਾਂਡਾ ਦੀ ਹੁਸੀਨਾ ਕੋਬੂਗਾਬੇ ਨੂੰ 21-10, 21-9 ਨਾਲ ਹਰਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਈ।

ਹੋਰ ਪੜ੍ਹੋ ...
 • Share this:
  ਬਰਮਿੰਘਮ: ਭਾਰਤੀ ਸ਼ਟਲਰ ਪੀਵੀ ਸਿੰਧੂ, ਕਿਦਾਂਬੀ ਸ਼੍ਰੀਕਾਂਤ, ਲਕਸ਼ਯ ਸੇਨ ਅਤੇ ਅਕਰਸ਼ੀ ਕਸ਼ਯਪ ਨੇ ਬੈਡਮਿੰਟਨ ਮੁਕਾਬਲੇ ਵਿੱਚ ਆਪਣੇ-ਆਪਣੇ ਸਿੰਗਲ ਮੈਚਾਂ ਵਿੱਚ ਆਸਾਨ ਜਿੱਤਾਂ ਨਾਲ ਰਾਸ਼ਟਰਮੰਡਲ ਖੇਡਾਂ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਗੋਲਡ ਕੋਸਟ (2018) ਰਾਸ਼ਟਰਮੰਡਲ ਖੇਡਾਂ ਦੀ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੂੰ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਯੁਗਾਂਡਾ ਦੀ ਹੁਸੀਨਾ ਕੋਬੂਗਾਬੇ ਨੂੰ 21-10, 21-9 ਨਾਲ ਹਰਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਈ। ਸ਼੍ਰੀਕਾਂਤ ਨੇ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ ਸਿੰਗਲਜ਼ 'ਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਨ੍ਹਾਂ ਨੇ ਸ਼੍ਰੀਲੰਕਾ ਦੇ ਡੁਮਿੰਡੂ ਅਬੇਵਿਕਰਮਾ ਨੂੰ ਇਕਤਰਫਾ ਮੈਚ 'ਚ 21-9, 21-12 ਨਾਲ ਹਰਾਇਆ।

  ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਲਕਸ਼ੈ ਜੋ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਫਾਰਮ 'ਚ ਚੱਲ ਰਹੇ ਸਨ। ਉਨ੍ਹਾਂ ਨੇ ਪੁਰਸ਼ ਸਿੰਗਲਜ਼ ਦੇ ਮੈਚ 'ਚ ਲਿਨ ਯਿੰਗ ਜ਼ਿਆਂਗ ਨੂੰ 21-9, 21-16 ਨਾਲ ਹਰਾਇਆ। ਮਹਿਲਾ ਸਿੰਗਲਜ਼ ਦੇ ਮੈਚ ਵਿੱਚ ਅਕਰਸ਼ੀ ਨੇ ਬਿਨਾਂ ਪਸੀਨਾ ਵਹਾਏ ਸਾਈਪ੍ਰਸ ਦੀ ਈਵਾ ਕੇਟਰਜ਼ੀ ਨੂੰ 21-2, 21-7 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਚਿਰਾਗ ਸ਼ੈੱਟੀ ਅਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਨੇ ਪਾਕਿਸਤਾਨ ਦੇ ਮੁਰਾਦ ਅਲੀ ਅਤੇ ਮੁਹੰਮਦ ਇਰਫਾਨ ਨੂੰ ਹਰਾ ਕੇ ਪੁਰਸ਼ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ।

  ਇਸ ਤੋਂ ਪਹਿਲਾਂ ਗਾਇਤਰੀ ਗੋਪੀਚੰਦ ਅਤੇ ਤ੍ਰਿਸਾ ਜੌਲੀ ਦੀ ਭਾਰਤੀ ਮਹਿਲਾ ਜੋੜੀ ਨੇ ਮਾਰੀਸ਼ਸ ਦੀ ਜੇਮਿਮਾ ਲੇਂਗ ਫਾਰ ਸਾਂਗ ਅਤੇ ਗਣੇਸ਼ਾ ਮੁੰਗਰਾ ਨੂੰ 21-2, 21-4 ਨਾਲ ਹਰਾ ਕੇ ਆਖਰੀ ਅੱਠਾਂ ਵਿੱਚ ਥਾਂ ਬਣਾਈ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੂੰ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਅਗਲੇ ਦੌਰ 'ਚ ਮਲੇਸ਼ੀਆ ਦੀ ਗੋਹ ਜਿਨ ਵੇਈ ਦੀ ਚੁਣੌਤੀ ਨੂੰ ਪਾਰ ਕਰਨਾ ਹੋਵੇਗਾ। ਸਿੰਧੂ ਨੇ ਇਨ੍ਹਾਂ ਖੇਡਾਂ ਦੇ ਮਿਕਸਡ ਟੀਮ ਫਾਈਨਲ ਦੇ ਸਖ਼ਤ ਮੁਕਾਬਲੇ ਵਿੱਚ ਗੋਹ ਨੂੰ ਹਰਾਇਆ। ਇਸ ਮੈਚ ਤੋਂ ਬਾਅਦ ਉਹ ਮਲੇਸ਼ੀਆ ਦੀ 22 ਸਾਲਾ ਖਿਡਾਰਨ ਨੂੰ ਹਲਕੇ 'ਚ ਨਹੀਂ ਲਵੇਗੀ, ਜਿਸ ਨੇ 2015 ਅਤੇ 2018 'ਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦਾ ਸੋਨ ਤਮਗਾ ਜਿੱਤਿਆ ਸੀ।

  ਸਾਬਕਾ ਵਿਸ਼ਵ ਰੈਂਕਿੰਗ ਦੇ ਖਿਡਾਰੀ ਸ਼੍ਰੀਕਾਂਤ ਨੂੰ ਆਖਰੀ ਅੱਠਾਂ 'ਚ ਵਿਸ਼ਵ ਰੈਂਕਿੰਗ 'ਚ 54ਵੇਂ ਸਥਾਨ 'ਤੇ ਕਾਬਜ਼ ਇੰਗਲੈਂਡ ਦੇ ਟੋਬੀ ਪੇਂਟੀ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਗਾਇਤਰੀ ਅਤੇ ਤ੍ਰਿਸਾ ਦੀ ਜੋੜੀ ਨੂੰ ਟੂਰਨਾਮੈਂਟ ਵਿੱਚ ਅੱਗੇ ਵਧਣ ਲਈ ਜਮਾਇਕਾ ਦੀ ਤਾਹਲੀਆ ਰਿਚਰਡਸਨ ਅਤੇ ਕੈਥਰੀਨ ਵਿੰਟਰ ਦਾ ਸਾਹਮਣਾ ਕਰਨਾ ਪਵੇਗਾ।
  Published by:Drishti Gupta
  First published:

  Tags: Badminton, Commonwealth Games 2022, Sports

  ਅਗਲੀ ਖਬਰ