Home /News /sports /

Commonwealth Games 2022: ਵੇਟਲਿਫਟਰ ਗੁਰੂਰਾਜ ਪੁਜਾਰੀ ਨੇ ਰਾਸ਼ਟਰਮੰਡਲ ਖੇਡਾਂ 'ਚ ਜਿੱਤਿਆ ਤਮਗਾ

Commonwealth Games 2022: ਵੇਟਲਿਫਟਰ ਗੁਰੂਰਾਜ ਪੁਜਾਰੀ ਨੇ ਰਾਸ਼ਟਰਮੰਡਲ ਖੇਡਾਂ 'ਚ ਜਿੱਤਿਆ ਤਮਗਾ

Commonwealth Games 2022: ਵੇਟਲਿਫਟਰ ਗੁਰੂਰਾਜ ਪੁਜਾਰੀ ਨੇ ਰਾਸ਼ਟਰਮੰਡਲ ਖੇਡਾਂ 'ਚ ਜਿੱਤਿਆ ਤਮਗਾ

Commonwealth Games 2022: ਵੇਟਲਿਫਟਰ ਗੁਰੂਰਾਜ ਪੁਜਾਰੀ ਨੇ ਰਾਸ਼ਟਰਮੰਡਲ ਖੇਡਾਂ 'ਚ ਜਿੱਤਿਆ ਤਮਗਾ

Commonwealth Games 2022: ਗੁਰੂਰਾਜ ਪੁਜਾਰੀ (Gururaja Poojary) ਨੇ ਲਗਾਤਾਰ ਦੂਜੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਿਆ। ਉਸ ਨੇ ਸ਼ਨੀਵਾਰ ਨੂੰ ਪੁਰਸ਼ਾਂ ਦੇ 61 ਕਿਲੋਗ੍ਰਾਮ ਭਾਰ ਵਰਗ 'ਚ 269 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ  ਸਨੈਚ ਵਿੱਚ 118 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 151 ਕਿਲੋ ਭਾਰ ਚੁੱਕਿਆ।

ਹੋਰ ਪੜ੍ਹੋ ...
 • Share this:
  wਬਰਮਿੰਘਮ- ਗੁਰੂਰਾਜ ਪੁਜਾਰੀ (Gururaja Poojary) ਨੇ ਲਗਾਤਾਰ ਦੂਜੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਿਆ। ਉਸ ਨੇ ਸ਼ਨੀਵਾਰ ਨੂੰ ਪੁਰਸ਼ਾਂ ਦੇ 61 ਕਿਲੋਗ੍ਰਾਮ ਭਾਰ ਵਰਗ 'ਚ 269 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ  ਸਨੈਚ ਵਿੱਚ 118 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 151 ਕਿਲੋ ਭਾਰ ਚੁੱਕਿਆ। ਇਸ ਵੇਟਲਿਫਟਰ ਨੇ 2018 ਗੋਲਡ ਕੋਸਟ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਅੱਜ ਸੰਕੇਤ ਮਹਾਦੇਵ ਸਰਗਰ ਨੇ 55 ਕਿਲੋ ਭਾਰ ਵਰਗ ਵਿੱਚ 248 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਆਪਣੀ ਬਰਮਿੰਘਮ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਗੁਰੂਰਾਜ ਪੁਜਾਰੀ ਦਾ ਕੱਦ ਸਿਰਫ 156 ਸੈਂਟੀਮੀਟਰ ਹੈ। ਪਰ ਇਸ ਖਿਡਾਰੀ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।

  ਭਾਰਤੀ ਹਵਾਈ ਸੈਨਾ 'ਚ ਕੰਮ ਕਰਨ ਵਾਲੇ  ਗੁਰੂਰਾਜ ਪੁਜਾਰੀ ਨੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਦੇਖ ਕੇ ਕੁਸ਼ਤੀ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ। ਸੁਸ਼ੀਲ ਨੇ 2008 ਓਲੰਪਿਕ 'ਚ ਤਮਗਾ ਜਿੱਤਿਆ ਸੀ। ਉਹਨਾਂ ਵੀ ਅਖਾੜੇ ਵਿਚ ਜਾਣਾ ਸ਼ੁਰੂ ਕਰ ਦਿੱਤਾ। ਪਰ ਸਕੂਲ ਦੇ ਅਧਿਆਪਕ ਨੇ ਉਸ ਨੂੰ ਵੇਟਲਿਫਟਿੰਗ ਵਿੱਚ ਜਾਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ 5 ਭਰਾਵਾਂ 'ਚੋਂ ਸਭ ਤੋਂ ਛੋਟੇ ਗੁਰੂਰਾਜ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦੇ ਪਿਤਾ ਇੱਕ ਟਰੱਕ ਡਰਾਈਵਰ ਹੈ। ਅਜਿਹੇ 'ਚ ਉਨ੍ਹਾਂ ਨੂੰ ਸ਼ੁਰੂਆਤ 'ਚ ਡਾਈਟ ਨੂੰ ਲੈ ਕੇ ਕਾਫੀ ਸੰਘਰਸ਼ ਕਰਨਾ ਪਿਆ।

  100 ਤੋਂ ਵੱਧ ਮੈਡਲ ਜਿੱਤੇ

  ਪਿਛਲੇ ਸਾਲ ਦਸੰਬਰ ਵਿੱਚ, ਗੁਰੂਰਾਜ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ 61 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਪਰ 2018 ਦੇ ਮੈਡਲ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਸਮੁੱਚੀ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਇਸ ਖੇਡ ਵਿੱਚ 43 ਗੋਲਡ, 48 ਸਿਲਵਰ ਅਤੇ 34 ਕਾਂਸੀ ਸਮੇਤ 125 ਮੈਡਲ ਹਾਸਲ ਕੀਤੇ ਸਨ। ਇੱਕ ਖੇਡ ਦੇ ਰੂਪ ਵਿੱਚ ਖੇਡਾਂ ਵਿੱਚ ਇਹ ਦੂਜਾ ਸਰਵੋਤਮ ਪ੍ਰਦਰਸ਼ਨ ਹੈ। ਨਿਸ਼ਾਨੇਬਾਜ਼ੀ ਵਿੱਚ 63 ਸੋਨੇ ਸਮੇਤ 135 ਤਗਮੇ ਪ੍ਰਾਪਤ ਕੀਤੇ ਹਨ।

  ਅੱਜ ਰਾਤ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਵੀ ਉਤਰੇਗੀ। ਹਰ ਕੋਈ ਉਨ੍ਹਾਂ ਤੋਂ ਗੋਲਡ ਮੈਡਲ ਦੀ ਉਮੀਦ ਕਰ ਰਿਹਾ ਹੈ। ਉਨ੍ਹਾਂ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ। ਇਸ ਤੋਂ ਇਲਾਵਾ 2020 ਟੋਕੀਓ ਓਲੰਪਿਕ 'ਚ ਚਾਂਦੀ ਦਾ ਤਗਮਾ ਜਿੱਤ ਕੇ ਰਿਕਾਰਡ ਬਣਾਇਆ ਗਿਆ। ਉਹ 2014 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਚਾਂਦੀ ਦਾ ਤਗਮਾ ਜਿੱਤ ਚੁੱਕੀ ਹੈ।
  Published by:Ashish Sharma
  First published:

  Tags: Commonwealth Games 2022, Medal, Weight

  ਅਗਲੀ ਖਬਰ