ਨੌਜਵਾਨ ਕ੍ਰਿਕੇਟਰ ਨੂੰ ਰਨ ਲੈਣਾ ਮਹਿੰਗਾ ਪਿਆ, ਪਿਚ ਉਤੇ ਹੋਈ ਮੌਤ!

News18 Punjabi | News18 Punjab
Updated: February 11, 2020, 5:23 PM IST
share image
ਨੌਜਵਾਨ ਕ੍ਰਿਕੇਟਰ ਨੂੰ ਰਨ ਲੈਣਾ ਮਹਿੰਗਾ ਪਿਆ, ਪਿਚ ਉਤੇ ਹੋਈ ਮੌਤ!
ਨੌਜਵਾਨ ਕ੍ਰਿਕੇਟਰ ਨੂੰ ਸਕੋਰ ਲੈਣਾ ਮਹਿੰਗਾ ਪਿਆ, ਪਿਚ ਉਤੇ ਹੋਈ ਮੌਤ!

ਇਕ ਹੋਰ ਨੌਜਵਾਨ ਖਿਡਾਰੀ ਨੇ ਕ੍ਰਿਕਟ ਦੇ ਮੈਦਾਨ 'ਤੇ ਆਪਣੀ ਜਾਨ ਗੁਆ ਦਿੱਤੀ, ਇਹ ਦਰਦਨਾਕ ਘਟਨਾ ਓਡੀਸ਼ਾ ਦੇ ਕੇਂਦਰਪਾੜਾ ਵਿਚ ਵਾਪਰੀ

  • Share this:
  • Facebook share img
  • Twitter share img
  • Linkedin share img
ਕ੍ਰਿਕੇਟ ਦੇ ਮੈਦਾਨ ਉਤੇ ਛੱਕੇ-ਚੌਕਿਆਂ ਦੀ ਬਾਰਿਸ਼ ਹੁੰਦੀ ਹੈ, ਮੈਦਾਨ ਉਤੇ ਕਈ ਰਿਕਾਰਡ ਬਣਦੇ ਅਤੇ ਟੁੱਟਦੇ ਹਨ ਪਰ ਕਦੇ ਕਦੇ 70 ਗਜ ਘੇਰੇ ਅਤੇ 22 ਗਜ ਦੀ ਪਿਚ ਉਤੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਪ੍ਰਸ਼ੰਸਕਾਂ ਨੂੰ ਅੰਦਰ ਤੱਕ ਹਿਲਾ ਦਿੰਦੇ ਹਨ। ਅਜਿਹਾ ਹੀ ਹਾਦਸਾ ਓਡੀਸ਼ਾ (Odisha Cricketer Died) ਦੇ ਕੇਂਦਰਪਾੜਾ ਵਿਚ ਹੋਇਆ, ਜਿੱਥੇ ਮਹਿਜ਼ 18 ਸਾਲ ਦਾ ਖਿਡਾਰੀ ਪਿਚ ਉਤੇ ਡਿੱਗ ਪਿਆ ਅਤੇ ਉਸਦੀ ਮੌਤ ਹੋ ਗਈ। ਕੇਂਦਰਪਾੜਾ ਜ਼ਿਲ੍ਹੇ ਦੇ ਕਾਲਜ ਵਿਚ ਸਥਾਨਕ ਮੈਚ ਚਲ ਰਿਹਾ ਸੀ। ਖਿਡਾਰੀ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਤਿਆਜੀਤ ਪ੍ਰਧਾਨ (18) ਵਜੋਂ ਹੋਈ ਹੈ। ਉਹ ਦੇਰਾਵੀਸ਼ ਕਾਲਜ ਵਿਚ 12ਵੀਂ ਦਾ ਵਿਦਿਆਰਥੀ ਸੀ। ਕੇਂਦਰਪਾੜਾ ਆਟੋਨੋਮਸ ਕਾਲਜ ਮੈਦਾਨ ਉਤੇ ਪ੍ਰਧਾਨ ਬਾਲਰ ਕੋਲ ਖੜਾ ਸੀ। ਉਹ ਇਕ ਰਨ ਲੈਣ ਲਈ ਪਿਚ ਉਤੇ ਦੌੜਿਆ ਪਰ ਕੁਝ ਦੂਰੀ ਉਤੇ ਬੇਹੋਸ਼ ਹੋ ਕੇ ਡਿੱਗ ਪਿਆ। ਉਸ ਨੂੰ ਜ਼ਿਲ੍ਹਾ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੱਸਿਆ ਕਿ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ। ਇਸ ਸਬੰਧੀ ਪੁਲਿਸ ਨੇ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ, ਜਦਕਿ ਮੌਤ ਦੇ ਅਸਲ ਕਾਰਨ ਜਾਣਨ ਲਈ ਪੋਸਟਮਾਰਟਮ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਹਾਲ ਹੀ ਵਿਚ ਤ੍ਰਿਪੁਰਾ ਦੀ ਅੰਡਰ 23 ਟੀਮ ਦੇ ਖਿਡਾਰੀ ਮਿਥੁਨ ਦੇਬਬਰਮਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਸਾਲ 2019 ਵਿਚ ਗੋਵਾ ਦੇ ਸਾਬਕਾ ਰਣਜੀ ਕ੍ਰਿਕੇਟਰ ਰਾਜੇਸ਼ ਖੋਡਗ ਨੂੰ ਮੈਚ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ।
 

 
First published: February 11, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading