ਦੋ ਭਾਰਤੀ ਕ੍ਰਿਕਟਰਾਂ ਦੀ ਦਰਦਨਾਕ ਮੌਤ, ਜ਼ਮੀਨ ਖਿਸਕਣ ਨਾਲ ਗਈ ਜਾਨ

News18 Punjabi | News18 Punjab
Updated: September 26, 2020, 5:13 PM IST
share image
ਦੋ ਭਾਰਤੀ ਕ੍ਰਿਕਟਰਾਂ ਦੀ ਦਰਦਨਾਕ ਮੌਤ, ਜ਼ਮੀਨ ਖਿਸਕਣ ਨਾਲ ਗਈ ਜਾਨ
ਸ਼ੁਕਰਵਾਰ ਨੂੰ ਮੇਘਾਲਿਆ ਵਿਚ ਹੋਇਆ ਦਰਦਨਾਕ ਹਾਦਸਾ (file photo)

ਸ਼ੁੱਕਰਵਾਰ ਨੂੰ ਭਾਰੀ ਮੀਂਹ ਕਾਰਨ ਆਏ ਜ਼ਮੀਨ ਖਿਸਕਣ ਨਾਲ ਕਈ ਮਕਾਨ ਮਲਬੇ ਹੇਠਾਂ ਦੱਬੇ ਗਏ, ਜਿਸ ਵਿਚ ਦੋ ਮਹਿਲਾ ਕ੍ਰਿਕਟਰਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਲਾਪਤਾ ਹਨ।

  • Share this:
  • Facebook share img
  • Twitter share img
  • Linkedin share img
ਖੇਡਾਂ ਦੀ ਦੁਨੀਆ ਦੁਖਦਾਈ ਖ਼ਬਰਾਂ ਆ ਰਹੀਆਂ ਹਨ। ਦੋ ਭਾਰਤੀ ਕ੍ਰਿਕਟਰਾਂ ਦੀ ਇਕ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ ਹੈ, ਜਿਸ ਕਾਰਨ ਪੂਰਾ ਖੇਡ ਜਗਤ ਸਦਮੇ ਵਿਚ ਹੈ। ਇਹ ਮਾਮਲਾ ਮੇਘਾਲਿਆ ਦੇ ਪੂਰਬੀ ਖਾਸੀ ਹਿਲਜ਼ ਜ਼ਿਲ੍ਹੇ ਦਾ ਹੈ, ਜਿਥੇ ਸ਼ੁੱਕਰਵਾਰ ਨੂੰ ਭਾਰੀ ਮੀਂਹ ਕਾਰਨ ਆਏ ਜ਼ਮੀਨ ਖਿਸਕਣ ਨਾਲ ਕਈ ਮਕਾਨ ਮਲਬੇ ਹੇਠਾਂ ਦੱਬੇ ਗਏ, ਜਿਸ ਵਿਚ ਦੋ ਮਹਿਲਾ ਕ੍ਰਿਕਟਰਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਲਾਪਤਾ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।

ਮਾਵਨੇਈ ਖੇਤਰ ਦੇ ਸਰਪੰਚ ਬਾਹ ਬੁਦ ਨੇ 'ਪੀਟੀਆਈ-ਭਾਸ਼ਾ' ਨੂੰ ਦੱਸਿਆ ਕਿ ਰਾਸ਼ਟਰੀ ਪੱਧਰ 'ਤੇ ਮੇਘਾਲਿਆ ਦੀ ਨੁਮਾਇੰਦਗੀ ਕਰ ਰਹੀ 30 ਸਾਲਾ ਰਜ਼ੀਆ ਅਹਿਮਦ ਅਤੇ ਸਥਾਨਕ ਖਿਡਾਰੀ ਫਿਰੋਜ਼ਿਆ ਖਾਨ ਦੀਆਂ ਲਾਸ਼ਾਂ ਨੂੰ ਮਲਬੇ ਵਿਚੋਂ ਕੱਢਿਆ ਗਿਆ ਹੈ।

ਮੇਘਾਲਿਆ ਕ੍ਰਿਕਟ ਐਸੋਸੀਏਸ਼ਨ ਦੇ ਜਨਰਲ ਸੱਕਤਰ ਗਿਡਿਓਨ ਖਾਰਕੋਂਗੋਰ ਨੇ ਕਿਹਾ ਕਿ ਰਜ਼ੀਆ 2011-12 ਤੋਂ ਵੱਖ-ਵੱਖ ਰਾਸ਼ਟਰੀ ਪੱਧਰੀ ਟੂਰਨਾਮੈਂਟਾਂ ਵਿੱਚ ਰਾਜ ਦੀ ਨੁਮਾਇੰਦਗੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਜ਼ੀਆ ਨੇ ਪਿਛਲੇ ਸਾਲ ਮੇਘਾਲਿਆ ਦੀ ਤਰਫੋਂ ਬੀਸੀਸੀਆਈ ਵੱਲੋਂ ਕਰਵਾਏ ਗਏ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ।
ਰਜ਼ੀਆ ਦੀ ਟੀਮ ਦੇ ਸਾਥੀਆਂ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਕੀਤਾ ਹੈ। ਮਹਿਲਾ ਕ੍ਰਿਕਟਰ ਕਾਕੋਲੀ ਚੱਕਰਵਰਤੀ ਨੇ ਕਿਹਾ ਕਿ ਰਜ਼ੀਆ ਦੀ ਯਾਦ ਆਵੇਗੀ। ਅਸੀਂ ਉਸਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਾਂਗੇ।
Published by: Ashish Sharma
First published: September 26, 2020, 5:11 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading