ਕਾਰ ਐਕਸੀਡੈਂਟ ‘ਚ ਬੁਰੀ ਤਰ੍ਹਾਂ ਜਖਮੀ ਹੋਏ ਨੌਜਵਾਨ ਸਟਾਰ ਕ੍ਰਿਕੇਟਰ ਦੀ ਮੌਤ

News18 Punjabi | News18 Punjab
Updated: October 6, 2020, 12:57 PM IST
share image
ਕਾਰ ਐਕਸੀਡੈਂਟ ‘ਚ ਬੁਰੀ ਤਰ੍ਹਾਂ ਜਖਮੀ ਹੋਏ ਨੌਜਵਾਨ ਸਟਾਰ ਕ੍ਰਿਕੇਟਰ ਦੀ ਮੌਤ
ਅਫਗਾਨਿਸਤਾਨ ਦੇ ਸਟਾਰ ਕ੍ਰਿਕੇਟਰ ਦੀ ਮੌਤ

ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਨਜੀਬੁੱਲਾ ਤਾਰਕਾਈ ਇਕ ਕਾਰ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਨਜੀਬਉੱਲਾ ਤਰਕਈ ਪੂਰਬੀ ਨੰਗਰਹਾਰ ਵਿਚ ਸੜਕ ਪਾਰ ਕਰ ਰਹੇ ਸਨ ਕਿ ਉਦੋਂ ਉਨ੍ਹਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ।

  • Share this:
  • Facebook share img
  • Twitter share img
  • Linkedin share img


ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਨਜੀਬੁੱਲਾ ਤਾਰਕਾਈ (Najeebullah Tarakai) ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਕੁਝ ਦਿਨ ਪਹਿਲਾਂ ਉਹ ਇੱਕ ਕਾਰ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਨਜੀਬਉੱਲਾ ਤਾਰਕਾਈ ਪੂਰਬੀ ਨੰਗਰਹਾਰ ਵਿਚ ਸੜਕ ਪਾਰ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਸੀ।

29 ਸਾਲਾ ਨਜੀਬੁੱਲਾ ਆਈਸੀਯੂ ਵਿੱਚ ਸਨ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਉਹ ਕੋਮਾ ਵਿੱਚ ਸੀ, ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਸੀ। ਤਾਰਕਾਈ ਨੂੰ ਜਲਾਲਾਬਾਦ ਸ਼ਹਿਰ ਵਿੱਚ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਸੀ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਟਵਿੱਟਰ ਹੈਂਜਲ ਨਾਲ ਨਜੀਬਉੱਲਾ ਦੇ ਦਿਹਾਂਤ ਬਾਰੇ ਜਾਣਕਾਰੀ ਦਿੱਤੀ।
ਤਰਾਕਾਈ ਨੇ ਮਾਰਚ 2014 ਵਿੱਚ ਇੱਕ ਅੰਤਰਰਾਸ਼ਟਰੀ ਵਿਚ ਸ਼ੁਰੂਆਤ ਕੀਤੀ ਸੀ। ਹੁਣ ਤੱਕ ਉਹ ਅਫਗਾਨਿਸਤਾਨ ਲਈ 12 ਟੀ -20 ਅਤੇ ਇਕ ਰੋਜ਼ਾ ਮੈਚ ਖੇਡੇ ਸਨ। ਟੀ -20 ਵਿਚ ਉਸ ਨੇ ਚਾਰ ਅਰਧ ਸੈਂਕੜਿਆਂ ਦੀ ਮਦਦ ਨਾਲ 258 ਦੌੜਾਂ ਬਣਾਈਆਂ ਹਨ। ਉਨ੍ਹਾਂ 24 ਪਹਿਲੇ ਦਰਜੇ ਦੇ ਮੈਚ ਵੀ ਖੇਡੇ ਜਿਸ ਵਿੱਚ ਉਨ੍ਹਾਂ ਨੇ 47.20 ਦੀ ਔਸਤ ਨਾਲ 2030 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿੱਚ ਛੇ ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ।


ਲਿਸਟ ਏ ਦੇ 17 ਮੈਚਾਂ ਵਿਚ, ਤਾਰਕਾਈ ਨੇ 32.52 ਦੀ ਔਸਤ ਨਾਲ 553 ਦੌੜਾਂ ਬਣਾਈਆਂ, ਜਿਸ ਵਿਚ ਇਕ ਸੈਂਕੜਾ ਅਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ। 33 ਟੀ -20 ਵਿਚ, ਉਨ੍ਹਾਂ ਨੇ 127.50 ਦੀ ਸਟ੍ਰਾਈਕ ਰੇਟ 'ਤੇ 700 ਦੌੜਾਂ ਬਣਾਈਆਂ। ਹਾਲ ਹੀ ਵਿੱਚ ਉਸਨੇ ਸ਼ਾਪਾਗੀਜਾ ਕ੍ਰਿਕਟ ਲੀਗ ਵਿੱਚ ਮਾਈਸ ਆਇਨਕ ਨਾਈਟਸ ਦੀ ਨੁਮਾਇੰਦਗੀ ਕੀਤੀ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਈਸੀਸੀ ਅੰਪਾਇਰ ਬਿਸਮਿੱਲਾ ਜਾਨ ਸ਼ਿਨਵਾਰੀ ਦੀ ਅਫਗਾਨਿਸਤਾਨ ਵਿੱਚ ਹੋਏ ਇੱਕ ਧਮਾਕੇ ਵਿੱਚ ਮੌਤ ਹੋ ਗਈ ਸੀ। ਸ਼ਨੀਵਾਰ ਨੂੰ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿਚ ਸੜਕ ਕਿਨਾਰੇ ਇਕ ਧਮਾਕਾ ਹੋਇਆ ਸੀ। ਦੱਸਿਆ ਗਿਆ ਕਿ ਇਸ ਬੰਬ ਧਮਾਕੇ ਵਿਚ ਤਕਰੀਬਨ 15 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਹੋਰ ਜ਼ਖਮੀ ਹੋ ਗਏ। ਬਿਸਮਿੱਲਾ ਜਾਨ ਸ਼ਿਨਵਾਰੀ ਦੀ ਵੀ ਇਸੇ ਧਮਾਕੇ ਵਿੱਚ ਮੌਤ ਹੋ ਗਈ ਸੀ।
Published by: Ashish Sharma
First published: October 6, 2020, 12:57 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading