
T20 World Cup 2021: ਟੀ-20 ਵਿਸ਼ਵ ਕੱਪ ‘ਚ ਆਸਟਰੇਲੀਆ ਤੇ ਨਿਊ ਜ਼ੀਲੈਂਡ ਦੀ ਟੱਕਰ, ਕੀ ਕੰਗਾਰੂ ਤੋਂ 2015 ਦੀ ਹਾਰ ਦਾ ਬਦਲਾ ਲੈ ਸਕੇਗਾ ਕੀਵੀ?
29 ਮਾਰਚ 2015………ਇਹ ਉਹ ਤਰੀਕ ਹੈ, ਜਦੋਂ ਆਸਟਰੇਲੀਆ ਤੇ ਨਿਊ ਜ਼ੀਲੈਂਡ ਦੀਆਂ ਟੀਮਾਂ ਦੀ ਵੰਨ ਡੇਅ ਵਰਲਡ ਕੱਪ ਦੇ ਫ਼ਾਈਨਲ ‘ਚ ਟੱਕਰ ਹੋਈ ਸੀ। ਆਸਟਰੇਲੀਆ ਨੇ ਨਿਊ ਜ਼ੀਲੈਂਡ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਸੀ। ਹਾਲਾਂਕਿ ਇਸ ਤੋਂ ਬਾਅਦ ਆਸਟਰੇਲੀਆ ਦੀ ਟੀਮ ਕੋਈ ਖ਼ਿਤਾਬ ਨਹੀਂ ਜਿੱਤ ਪਾਈ ਸੀ। ਨਿਊ ਜ਼ੀਲੈਂਡ ਦੀ ਟੀਮ 2019 ਵਿੱਚ ਲਗਾਤਾਰ ਦੂਜੀ ਵਾਰ ਵੰਨ ਡੇਅ ਵਰਲਡ ਕੱਪ ਦੇ ਫ਼ਾਈਨਲ ‘ਚ ਪਹੁੰਚੀ ਸੀ, ਜਿੱਥੇ ਉਸ ਨੂੰ ਇੰਗਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੀਵੀ ਟੀਮ ਨੇ ਟੀ20 ਵਰਲਡ ਕੱਪ 2021 ਦੇ ਸੈਮੀਫ਼ਾਈਨਲ ‘ਚ ਇੰਗਲਿਸ਼ ਟੀਮ ਨੂੰ ਹਰਾ ਕੇ ਹਿਸਾਬ ਬਰਾਬਰ ਕਰ ਲਿਆ ਸੀ।
ਹੁਣ ਦੇਖਣਾ ਇਹ ਹੈ ਕਿ ਕੀ ਕੀਵੀ ਟੀਮ ਕੰਗਾਰੂਆਂ ਨੂੰ ਮਾਤ ਦੇ ਕੇ ਟੀ20 ਵਰਲਡ ਕੱਪ ਦਾ ਖ਼ਿਤਾਬ ਆਪਣੇ ਨਾਂਅ ਕਰਨ ਵਿੱਚ ਕਾਮਯਾਬ ਹੋ ਪਾਉਂਦੀ ਹੈ ਜਾਂ ਨਹੀਂ। ਨਿਊਜ਼ੀਲੈਂਡ ਦੀ ਟੀਮ ਪਹਿਲੀ ਵਾਰ ਟੀ20 ਵਰਲਡ ਕੱਪ ਦੇ ਫ਼ਾਈਨਲ ਵਿੱਚ ਪਹੁੰਚੀ। ਹਾਲਾਂਕਿ ਆਸਟਰੇਲੀਆ ਦੀ ਟੀਮ ਵੀ ਅੱਜ ਤੱਕ ਕਦੇ ਟੀ-20 ਵਰਲਡ ਕੱਪ ਦਾ ਖ਼ਿਤਾਬ ਜਿੱਤਣ ਵਿੱਚ ਸਫ਼ਲ ਨਹੀਂ ਹੋ ਸਕੀ ਹੈ। ਜ਼ਾਹਰ ਹੈ ਕਿ ਦੋਵੇਂ ਟੀਮਾਂ ਖ਼ਿਤਾਬ ਆਪਣੇ ਨਾਂਅ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੀਆਂ। ਇਸ ਤੋਂ ਇਹ ਤਾਂ ਸਾਫ਼ ਹੈ ਕਿ ਦੋਵੇਂ ਟੀਮਾਂ ਦੇ ਦਰਮਿਆਨ ਫ਼ਸਵਾਂ ਤੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ।
ਨਿਊ ਜ਼ੀਲੈਂਡ ਦੀ ਟੀਮ ਪਿਛਲੇ ਕੁੱਝ ਸਮੇਂ ਤੋਂ ਆਈਸੀਸੀ ਈਵੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। 2015 ਵੰਨ ਡੇਅ ਕੱਪ ਫ਼ਾਈਨਲ 2019 ਵੰਨ ਡੇਅ ਕੱਪ ਫ਼ਾਈਨਲ, ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖ਼ਿਤਾਬ ਕੀਵੀ ਟੀਮ ਦੀਆਂ ਪ੍ਰਾਪਤੀਆਂ ਹਨ। ਟੀ20 ‘ਚ ਦੋਵਾਂ ਦੇ ਵਿਚਾਲੇ ਮੁਕਾਬਲੇ ਦੀ ਗੱਲ ਕੀਤੀ ਜਾਏ ਤਾਂ ਇਸ ਵਾਰ ਚੈਂਪੀਅਨਸ਼ਿਪ ਵਿੱਚ ਆਸਟਰੇਲੀਆ ਦਾ ਦਬਦਬਾ ਰਿਹਾ ਹੈ, ਪਰ ਨਿਊ ਜ਼ੀਲੈਂਡ ਨੇ 2016 ‘ਚ ਵਰਲਡ ਕੱਪ ‘ਚ ਆਸਟਰੇਲੀਆ ‘ਤੇ ਇਕਲੌਤੀ ਜਿੱਤ ਹਾਸਲ ਕੀਤੀ ਸੀ।
ਗਰੁੱਪ ਦੌਰ ਵਿੱਚ ਕੈੱਨ ਵਿਲੀਅਮਸਨ ਦੀ ਅਗਵਾਈ ਵਾਲੀ ਨਿਊ ਜ਼ੀਲੈਂਡ ਟੀਮ ਨੇ ਬੇਹਤਰੀਨ ਗੇਂਦਬਾਜ਼ੀ ਕੀਤੀ ਸੀ, ਪਰ ਸੈਮੀਫ਼ਾਈਨਲ ‘ਚ ਕੀਵੀ ਟੀਮ ਨੇ ਖ਼ਿਤਾਬ ਦੀ ਮਜ਼ਬੂਤ ਦਾਵੇਦਾਰੀ ਮੰਨੀ ਜਾ ਰਹੀ ਇੰਗਲਿਸ਼ ਟੀਮ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਾਰਟਿਨ ਗਪਟਿਲ ਦਾ ਆਸਟਰੇਲੀਆ ਦੇ ਖ਼ਿਲਾਫ਼ ਟੀ20 ‘ਚ ਰਿਕਾਰਡ ਕਾਫ਼ੀ ਵਧੀਆ ਹੈ ਉਨ੍ਹਾਂ ਦੇ ਸਲਾਮੀ ਜੋੜੀਦਾਰ ਡੈਰਿਲ ਮਿਸ਼ੇਲ ਵੀ ਆਪਣੇ ਕਰੀਅਰ ਦੀ ਬੇਹਤਰੀਨ ਪਾਰੀ ਖੇਡਣ ਤੋਂ ਬਾਅਦ ਫ਼ਾਈਨਲ ‘ਚ ਖੇਡਣਗੇ। ਮਿਡਲ ਆਰਡਰ ਨੂੰ ਜਿੰਮੀ ਨੀਸ਼ਾਮ ਨੇ ਸੰਭਾਲਿਆ ਹੋਇਆ ਹੈ। ਹਾਲਾਂਕਿ ਸੱਟ ਲੱਗਣ ਤੋਂ ਬਾਅਦ ਡੇਵਾਨ ਕਾਨਵੇ ਦੇ ਟੀਮ ਤੋਂ ਬਾਅਦ ਹੋਣ ‘ਤੇ ਕੀਵੀ ਟੀਮ ਨੂੰ ਝਟਕਾ ਲੱਗਿਆ ਹੈ। ਉਨ੍ਹਾਂ ਦੀ ਥਾਂ ਟਿੰਮ ਸੀਫ਼ਰਟ ਨੇ ਲਈ ਹੈ। ਟਿੰਮ ਸਊਦੀ ਅਤੇ ਟ੍ਰੈਂਟ ਬੋਲਟ ਦੀ ਤਜਰਬੇਕਾਰ ਤੇਜ਼ ਗੇਂਦਬਾਜ਼ੀ ਜੋੜੀ ਤੋਂ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਐਰਨ ਫ਼ਿੰਚ ਅਤੇ ਡੇਵਿਡ ਵਾਰਨਰ ‘ਤੇ ਪਾਵਰਪਲੇ ‘ਚ ਨਕੇਲ ਕੱਸਣ ‘ਚ ਪੂਰੀ ਤਰ੍ਹਾਂ ਸਮਰੱਥ ਹਨ।
ਫ਼ਿੰਚ ਨਿਊ ਜ਼ੀਲੈਂਡ ਦੇ ਖ਼ਿਲਾਫ਼ ਸਭ ਤੋਂ ਜ਼ਿਆਦਾ ਟੀ20 ਦੌੜਾਂ ਬਣਾਉਣ ਵਾਲੇ ਆਸਟਰੇਲੀਆ ਦੇ ਬੱਲੇਬਾਜ਼ ਹਨ। ਉੱਧਰ ਪਿਛਲੀ 2 ਪਾਰੀਆਂ ‘ਚ ਡੇਵਿਡ ਵਾਰਨਰ ਨੇ ਦਿਖਾ ਦਿੱਤਾ ਕਿ ਖ਼ਰਾਬ ਫ਼ਾਰਮ ਹਮੇਸ਼ਾ ਨਾਲ ਨਹੀਂ ਰਹਿੰਦੀ। ਵਾਰਨਰ ਦੇ ਨਾਲ ਨਾਲ ਗਲੈਨ ਮੈਕਸਵੈੱਲ ਵੀ ਕੀਵੀ ਗੇਂਦਬਾਜ਼ਾਂ ਲਈ ਸਿਰਦਰਦ ਬਣ ਸਕਦੇ ਹਨ। ਕੀਵੀ ਗੇਂਦਬਾਜ਼ ਮੈਥਿਊ ਵੈੱਡ ਅਤੇ ਮਾਰਕਸ ਸਟੋਇਨਿਸ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਮੈਥਿਊ ਵੈੱਡ ਤੇ ਮਾਰਕਸ ਸਟੋਈਨਿਸ ਦਾ ਰਿਕਾਰਡ ਹੈ ਕਿ ਇਹ ਦੋਵੇਂ ਗੇਂਦਬਾਜ਼ ਡੈੱਥ ਓਵਰਜ਼ ਵਿੱਚ ਖ਼ਤਰਨਾਕ ਹੋ ਜਾਂਦੇ ਹਨ।
ਵੈੱਡ ਨੇ ਤਾਂ ਸੈਮੀਫ਼ਾਈਨਲ ਮੁਕਾਬਲੇ ‘ਚ ਲਗਾਤਾਰ 3 ਛੱਕੇ ਲਗਾ ਕੇ ਪਾਕਿਸਤਾਨ ਦੀ ਜਿੱਤ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਸੀ। ਆਸਟਰੇਲੀਆ ਦੇ ਗੇਂਦਬਾਜ਼ੀ ਵਿਭਾਗ ਦੀ ਗੱਲ ਕਰੀਏ ਤਾਂ ਲੈੱਗ ਸਪਿੱਨਰ ਐਡਮ ਜੰਪਾ ਨੇ ਟਰੂਨਾਮੈਂਟ ‘ਚ 10.91 ਦੇ ਹਿਸਾਬ ਨਾਲ 12 ਵਿਕਟਾਂ ਲਈਆਂ ਹਨ। ਇਸ ਕਰਕੇ ਉਨ੍ਹਾਂ ਤੋਂ ਮੁੜ ਮੱਧ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ, ਜਦਕਿ ਮੈਕਸਵੈਲ ਵੀ ਆਪਣੀ ਆਫ਼ ਸਪਿੱਨ ਨਾਲ ਮਦਦ ਕਰ ਸਕਦੇ ਹਨ। ਮਿਸ਼ੇਲ ਸਟਾਰਕ, ਪੈਟ ਕਮਿੰਸ, ਜੌਸ਼ ਹੇਜ਼ਲਵੁੱਡ ਦੀ ਤੇਜ਼ ਗੇਂਦਬਾਜ਼ੀ ਤਿਕੜੀ ਨਿਊ ਜ਼ੀਲੈਂਡ ਦੇ ਖ਼ਿਲਾਫ਼ ਆਪਣਾ ਪਹਿਲਾ ਟੀ20 ਮੈਚ ਖੇਡੇਗੀ।
ਟੀਮਾਂ
ਆਸਟ੍ਰੇਲੀਆ: ਐਰੋਨ ਫਿੰਚ (ਸੀ), ਡੇਵਿਡ ਵਾਰਨਰ, ਮੈਥਿਊ ਵੇਡ (ਡਬਲਯੂ.ਕੇ.), ਐਸ਼ਟਨ ਐਗਰ, ਜੋਸ਼ ਇੰਗਲਿਸ, ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਕੇਨ ਰਿਚਰਡਸਨ, ਸਟੀਵ ਸਮਿਥ, ਮਾਰਕਸ ਸਟੋਇਨਿਸ, ਮਿਸ਼ੇਲ ਸਵੀਪਸਨ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ, ਮਿਸ਼ੇਲ ਸਟਾਰਕ, ਪੈਟ ਕਮਿੰਸ
ਨਿਊਜ਼ੀਲੈਂਡ: ਕੇਨ ਵਿਲੀਅਮਸਨ (ਕਪਤਾਨ), ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਜਿੰਮੀ ਨੀਸ਼ਮ, ਟੌਡ ਐਸਟਲ, ਟ੍ਰੇਂਟ ਬੋਲਟ, ਮਾਰਕ ਚੈਪਮੈਨ, ਐਡਮ ਮਿਲਨੇ, ਕਾਇਲ ਜੈਮੀਸਨ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸੀਫਰਟ (ਵਿਕੇਟਰ), ਈਸ਼ ਸੋਢੀ, ਟਿਮ ਸਾਊਦੀ
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।