ਵਰਲਡ ਕੱਪ ਜਿੱਤਣ ਵਾਲੇ ਕੈਪਟਨ ਨੇ ਪਤਨੀ ਤੋਂ ਲਿਆ ਤਲਾਕ, ਇਸ ਲੜਕੀ ਨਾਲ ਚਲ ਰਿਹਾ ਹੈ ਅਫੇਅਰ

News18 Punjabi | News18 Punjab
Updated: February 13, 2020, 9:27 PM IST
share image
ਵਰਲਡ ਕੱਪ ਜਿੱਤਣ ਵਾਲੇ ਕੈਪਟਨ ਨੇ ਪਤਨੀ ਤੋਂ ਲਿਆ ਤਲਾਕ, ਇਸ ਲੜਕੀ ਨਾਲ ਚਲ ਰਿਹਾ ਹੈ ਅਫੇਅਰ
ਵਰਲਡ ਕੱਪ ਜਿੱਤਣ ਵਾਲੇ ਕੈਪਟਨ ਨੇ ਪਤਨੀ ਤੋਂ ਲਿਆ ਤਲਾਕ, ਇਸ ਲੜਕੀ ਨਾਲ ਚਲ ਰਿਹਾ ਹੈ ਅਫੇਅਰ

  • Share this:
  • Facebook share img
  • Twitter share img
  • Linkedin share img
ਆਸਟ੍ਰੇਲੀਆ ਨੂੰ ਸਾਲ 2015 ‘ਚ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਸਾਬਕਾ ਆਸਟ੍ਰੇਲੀਆਈ ਕਪਤਾਨ ਮਾਈਕਲ ਕਲਾਰਕ ਦੀ ਨਿਜੀ ਜਿੰਦਗੀ ਇਨ੍ਹਾਂ ਦਿਨਾਂ ‘ਚ ਸਹੀ ਨਹੀਂ ਚੱਲ ਰਹੀ ਹੈ। ਆਸਟ੍ਰੇਲੀਆਈ ਮੀਡੀਆ ਦੀ ਖਬਰਾਂ ਦੇ ਮੁਤਾਬਿਕ ਮਾਈਕਲ ਕਲਾਰਕ (Michael Clarke Divorce) ਦਾ ਆਪਣੀ ਪਤਨੀ ਕਾਈਲੀ ਨਾਲ ਤਲਾਕ ਹੋ ਗਿਆ ਹੈ। ਬੁੱਧਵਾਰ ਨੂੰ ਮਾਈਕਲ ਕਲਾਰਕ (Michael Clarke) ਨੇ ਬਿਆਨ ਜਾਰੀ ਕਰ ਇਹ ਗੱਲ ਕਹੀ। ਮਾਈਕਲ ਕਲਾਰਕ ਨੇ 7 ਸਾਲ ਪਹਿਲਾਂ ਕਾਇਲੀ ਨਾਲ ਵਿਆਹ ਕਰਵਾਇਆ ਸੀ ਅਤੇ ਦੋਨਾਂ ਦੀ ਇਕ ਬੇਟੀ ਵੀ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਦੋਨਾਂ ਦੇ ਵਿਚ ਕੁਝ ਠੀਕ ਨਹੀਂ ਚੱਲ ਰਿਹਾ ਸੀ ਅਤੇ ਮਾਈਕਲ ਕਲਾਰਕ 5 ਮਹੀਨੇ ਤੋਂ ਅਲੱਗ ਘਰ ‘ਚ ਰਹਿ ਰਹੇ ਸੀ, ਇਹ ਗੱਲ ਮੀਡੀਆ ‘ਚ ਨਹੀਂ ਆਈ, ਪਰ ਹੁਣ ਕਲਾਰਕ ਨੇ ਬਿਆਨ ਜਾਰੀ ਕਰ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ।40 ਮਿਲੀਅਨ ਡਾਰਲ ਦਾ ਤਲਾਕ
ਮਾਈਕਲ ਕਲਾਰਕ (Michael Clarke) ਨੇ ਤਲਾਕ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਕਿਹਾ, ‘ਪਿਛਲੇ ਕੁਝ ਸਮੇਂ ਤੋਂ ਅਲੱਗ ਰਹਿੰਦੇ ਹੋਏ ਹੁਣ ਇਹ ਮੁਸ਼ਕਲ ਫੈਸਲਾ ਲਿਆ ਹੈ। ਅਸੀਂ ਅਲੱਗ ਹੋ ਰਹੇ ਹਾਂ। ਅਸੀਂ ਇਕ-ਦੂਜੇ ਦੀ ਇੱਜ਼ਤ ਕਰਦੇ ਹਾਂ ਅਤੇ ਅਸੀਂ ਇਹ ਫੈਸਲਾ ਕੀਤਾ ਹੈ ਕਿ ਅਲੱਗ ਹੋ ਜਾਣਾ ਹੀ ਦੋਨਾਂ ਦੇ ਲਈ ਸਹੀ ਹੈ’। ਆਸਟ੍ਰੇਲੀਆਈ ਮੀਡੀਆ ‘ਚ ਚਰਚਾ ਹੈ ਕਿ ਤਲਾਕ 40 ਮਿਲੀਅਨ ਡਾਲਰ ਦਾ ਹੈ।ਪ੍ਰੇਮ ਸੰਬੰਧਾਂ ਕਾਰਨ ਹੋਇਆ ਤਲਾਕ ?
ਦੱਸ ਦੇਈਏ ਕਿ ਸਾਲ 2018 ਚ ਆਸਟ੍ਰੇਲੀਆਈ ਮੀਡੀਆ ਦੇ ਹਵਾਲੇ ਤੋਂ ਖਬਰ ਆਈ ਸੀ ਕਿ ਮਾਈਕਲ ਕਲਾਰਕ ਦਾ ਆਪਣੀ ਅਸਿਸਟੈਂਟ ਨਾਲ ਐਕਸਟਰਾ ਮੈਰੀਟਲ ਅਫਿਅਰ ਚੱਲ ਰਿਹਾ ਹੈ। ਉਨ੍ਹਾਂ ਦੀ ਅਸਿਸਟੈਂਟ ਦਾ ਨਾਮ ਸਾਸ਼ਾ ਆਰਮਸਟਰਾਂਗ ਹੈ ਜੋ ਉਨ੍ਹਾਂ ਦੀ ਕ੍ਰਿਕਟ ਅਕੈਡਮੀ ਦਾ ਕੰਮਕਾਜ ਸੰਭਾਲਦੀ ਹੈ। ਕਲਾਰਕ ਅਤੇ ਉਨ੍ਹਾਂ ਦੀ ਅਸਿਸਟੈਂਟ ਸਾਸ਼ਾ ਦੀ ਮੀਡੀਆ ਚ ਕੁਝ ਤਸਵੀਰਾਂ ਲੀਕ ਹੋਈਆਂ ਸੀ, ਜਿਸ ਵਿਚ ਉਹ ਇਕ ਲਗਜ਼ਰੀ ਯਾਟ ਚ ਲੇਟੇ ਦਿਖਾਈ ਦੇ ਰਹੇ ਹਨ। ਤਸਵੀਰਾਂ ਚ ਦੋਨਾਂ ਦੇ ਵਿਚ ਕਾਫੀ ਨੇੜਤਾ ਦਿੱਖ ਰਹੀ ਸੀ। ਅਜਿਹੇ ਵਿਚ ਉਮੀਦ ਕੀਤੀ ਜਾ ਰਹੀ ਹੈ ਕਿ ਇਸੀ ਕਾਰਨ ਕਲਾਰਕ ਨੇ ਆਪਣੀ ਪਤਨੀ ਕਾਇਲੀ ਨਾਲ ਤਲਾਕ ਲਿਆ ਹੈ।

ਮਾਈਕਲ ਕਲਾਰਕ ਦਾ ਕਰੀਅਰਦੱਸ ਦੇਈਏ ਕਿ ਮਾਈਕਲ ਕਲਾਰਕ ਆਸਟ੍ਰੇਲੀਆ ਦੇ ਸਭ ਤੋਂ ਸ਼ਾਨਦਾਰ ਕ੍ਰਿਕਟਰਾਂ ਵਿਚ ਇਕ ਰਹੇ ਹਨ। 8 ਅਗਸਤ 2015 ਨੂੰ ਰਿਟਾਇਰਮੈਂਟ ਲੈਣ ਵਾਲੇ ਕਲਾਰਕ ਨੇ ਆਸਟ੍ਰੇਲੀਆ ਨੂੰ ਆਪਣੀ ਕਪਤਾਨੀ ਚ ਸਾਲ 2015 ਚ ਵਿਸ਼ਵ ਚੈਂਪੀਅਨ ਬਣਾਇਆ। ਕਲਾਰਕ ਨੇ 245 ਵਨਡੇ ਚ ਤਕਰੀਬਨ 45 ਦੀ ਔਸਤ ਨਾਲ 7981 ਦੌੜਾਂ ਬਣਾਈਆਂ। ਉਨ੍ਹਾਂ ਨੇ 115 ਟੈਸਟ ਮੈਚਾਂ ਚ 49.10 ਦੀ ਔਸਤ ਦੇ ਨਾਲ 8643 ਦੌੜਾਂ ਬਣਾਈਆਂ। ਟੀ20 ਚ ਜਰੂਰ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਕਲਾਰਕ ਨੇ ਆਸਟ੍ਰੇਲੀਆ ਦੇ ਲਈ 34 ਟੀ20 ਮੈਚਾਂ ਚ ਸਿਰਫ ਇਕ ਅਰਧ ਸੈਂਕੜਾ ਲਗਾਇਆ।

 
First published: February 13, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading