Home /News /sports /

ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ ਨੇ ਕੀਤੀ ਖੁਦਕੁਸ਼ੀ, ਵਿਸ਼ਵ ਕੱਪ ਦਾ ਵੀ ਰਹਿ ਚੁੱਕੇ ਹਿੱਸਾ

ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ ਨੇ ਕੀਤੀ ਖੁਦਕੁਸ਼ੀ, ਵਿਸ਼ਵ ਕੱਪ ਦਾ ਵੀ ਰਹਿ ਚੁੱਕੇ ਹਿੱਸਾ

ਉਸਨੇ ਸ਼ਨੀਵਾਰ 14 ਨਵੰਬਰ ਨੂੰ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ। 21 ਸਾਲਾ ਸੌਜੀਬ ਬੰਗਲਾਦੇਸ਼ ਦੀ ਅੰਡਰ -19 ਟੀਮ ਦਾ ਵੀ ਹਿੱਸਾ ਸੀ।

 • Share this:

  ਨਵੀਂ ਦਿੱਲੀ:  ਬੰਗਲਾਦੇਸ਼ (Bangladesh)  ਦੇ ਸਾਬਕਾ ਅੰਡਰ 19 ਕ੍ਰਿਕਟਰ ਮੁਹੰਮਦ ਸੌਜੀਬ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸਨੇ ਸ਼ਨੀਵਾਰ 14 ਨਵੰਬਰ ਨੂੰ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ। 21 ਸਾਲਾ ਸੌਜੀਬ ਬੰਗਲਾਦੇਸ਼ ਦੀ ਅੰਡਰ -19 ਟੀਮ ਦਾ ਵੀ ਹਿੱਸਾ ਸੀ। ਇਸ ਟੀਮ ਦੀ ਕਮਾਨ ਸੈਫ ਹਸਨ ਨੇ ਸੰਭਾਲੀ ਸੀ। ਉਹ ਸਟੈਂਡ ਬਾਏ ਖਿਡਾਰੀ ਦੇ ਤੌਰ 'ਤੇ ਨਿਊਜ਼ੀਲੈਂਡ ਵੀ ਗਿਆ ਸੀ, ਪਰ ਪਲੇਇੰਗ ਇਲੈਵਨ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਹ ਨੌਜਵਾਨ ਬੱਲੇਬਾਜ਼ ਬੰਗਲਾਦੇਸ਼ ਦੀ ਅੰਡਰ -19 ਏਸ਼ੀਆ ਕੱਪ ਟੀਮ ਦਾ ਵੀ ਹਿੱਸਾ ਸੀ।

  2018 ਵਿੱਚ, ਉਸਨੇ ਸਿਨੇਪੁਕੁਰ ਲਈ ਲਿਸਟ ਏ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ, ਜਿੱਥੇ ਉਸਨੇ 9, 0 ਅਤੇ ਨਾਬਾਦ 1 ਬਣਾਏ ਸਨ। ਹਾਲਾਂਕਿ, ਉਸਨੇ ਮਾਰਚ 2018 ਤੋਂ ਬਾਅਦ ਕੋਈ ਮੁਕਾਬਲਾਤਮਕ ਮੈਚ ਨਹੀਂ ਖੇਡਿਆ। ਸੌਜੀਬ ਆਉਣ ਵਾਲੇ ਬੰਗਬੰਧੂ ਟੀ -20 ਕੱਪ ਡਰਾਫਟ ਦਾ ਹਿੱਸਾ ਵੀ ਨਹੀਂ ਸਨ।

  ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਖੇਡ ਵਿਕਾਸ ਮੈਨੇਜਰ ਅਬੂ ਇਨਾਮ ਮੁਹੰਮਦ ਨੇ ਕਿਹਾ ਕਿ ਸੋਜਿਬ ਨੇ ਸ਼ਾਇਦ ਟੂਰਨਾਮੈਂਟ ਤੋਂ ਬਾਹਰ ਹੋਣ ਕਾਰਨ ਇਹ ਖ਼ਤਰਨਾਕ ਕਦਮ ਚੁੱਕਿਆ । ਬੀਡੀ ਕ੍ਰਿਕਟਾਈਮ ਨਾਲ ਗੱਲਬਾਤ ਕਰਦਿਆਂ ਅਬੂ ਨੇ ਕਿਹਾ ਕਿ ਸੋਜਿਬ ਸੈਫ ਅਤੇ ਆਫੀਫ ਹੁਸੈਨ ਦੇ ਨਾਲ ਸਾਡੇ 2018 ਬੈਚ ਦੀ ਅੰਡਰ 19 ਟੀਮ ਦਾ ਹਿੱਸਾ ਸੀ। ਵਿਸ਼ਵ ਕੱਪ ਵਿਚ ਸਟੈਂਡਬਾਏ ਸਨ। ਉਸਨੇ ਏਸ਼ੀਆ ਕੱਪ ਵਿੱਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਅਬੂ ਨੇ ਕਿਹਾ ਕਿ ਉਸਦੀ ਮੌਤ ਦੀ ਖ਼ਬਰ ਸੁਣਕੇ ਦੁਖ ਹੋਇਆ।

  First published:

  Tags: Cricket, Suicide