Home /News /sports /

IPL 2021: 9 ਅਪ੍ਰੈਲ ਤੋਂ 6 ਸ਼ਹਿਰਾਂ ਵਿਚ ਹੋਣਗੇ ਮੁਕਾਬਲੇ, ਨਰਿੰਦਰ ਮੋਦੀ ਸਟੇਡੀਅਮ ਵਿਚ 30 ਮਈ ਨੂੰ ਫਾਇਨਲ

IPL 2021: 9 ਅਪ੍ਰੈਲ ਤੋਂ 6 ਸ਼ਹਿਰਾਂ ਵਿਚ ਹੋਣਗੇ ਮੁਕਾਬਲੇ, ਨਰਿੰਦਰ ਮੋਦੀ ਸਟੇਡੀਅਮ ਵਿਚ 30 ਮਈ ਨੂੰ ਫਾਇਨਲ

IPL 2021: 9 ਅਪ੍ਰੈਲ ਤੋਂ 6 ਸ਼ਹਿਰਾਂ ਵਿਚ ਮੁਕਾਬਲੇ, ਨਰਿੰਦਰ ਮੋਦੀ ਸਟੇਡੀਅਮ ਵਿਚ 30 ਮਈ ਨੂੰ ਫਾਇਨਲ

IPL 2021: 9 ਅਪ੍ਰੈਲ ਤੋਂ 6 ਸ਼ਹਿਰਾਂ ਵਿਚ ਮੁਕਾਬਲੇ, ਨਰਿੰਦਰ ਮੋਦੀ ਸਟੇਡੀਅਮ ਵਿਚ 30 ਮਈ ਨੂੰ ਫਾਇਨਲ

 • Share this:

  ਬੀਸੀਸੀਆਈ (Bcci) ਨੇ ਆਈਪੀਐਲ 2021 (IPL 2021) ਸ਼ਡਿਊਲ ਕਰ ਦਿੱਤਾ ਹੈ। ਟੀ-20 ਲੀਗ ਦੇ ਮੁਕਾਬਲੇ 9 ਅਪ੍ਰੈਲ ਤੋਂ ਸ਼ੁਰੂ ਹੋਣਗੇ। ਫਾਈਨਲ 30 ਮਈ ਨੂੰ ਹੋਵੇਗਾ। ਲੀਗ ਦੇ ਮੁਕਾਬਲੇ 6 ਵੈਨਿਊ ਅਹਿਮਦਾਬਾਦ, ਮੁੰਬਈ, ਦਿੱਲੀ, ਕੋਲਕਾਤਾ, ਬੈਂਗਲੁਰੂ ਅਤੇ ਚੇਨਈ 'ਚ ਖੇਡੇ ਜਾਣਗੇ।

  ਪਹਿਲਾ ਮੈਚ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ 9 ਅਪ੍ਰੈਲ ਨੂੰ ਚੇਨਈ ਵਿਚ ਹੋਵੇਗਾ। ਕੋਰੋਨਾ ਦੇ ਵਧਦੇ ਕੇਸਾਂ  ਦੇ ਬਾਵਜੂਦ ਮੁੰਬਈ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀਮ ਇੰਡੀਆ ਨੂੰ 18 ਜੂਨ ਤੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਹੈ। ਇਸ ਦੇ ਕਾਰਨ ਮਈ ਵਿੱਚ ਹੀ ਲੀਗ ਖਤਮ ਕਰ ਦਿੱਤੀ ਗਈ ਹੈ।

  ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਪਲੇਆਫ ਅਤੇ ਫਾਈਨਲ ਮੁਕਾਬਲੇ ਹੋਣਗੇ। 52 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਕੁੱਲ 60 ਮੈਚ ਹੋਣਗੇ। ਚੇਨਈ, ਮੁੰਬਈ, ਕੋਲਕਾਤਾ ਅਤੇ ਬੰਗਲੁਰੂ ਵਿਚ 56 ਲੀਗ ਮੈਚਾਂ ਵਿਚੋਂ 10-10 ਮੈਚ ਹੋਣਗੇ।

  8-8 ਮੈਚ ਅਹਿਮਦਾਬਾਦ ਅਤੇ ਦਿੱਲੀ ਵਿੱਚ ਖੇਡੇ ਜਾਣਗੇ। ਇਸ ਵਾਰ ਸਾਰੀਆਂ ਟੀਮਾਂ ਨਿਊਟ੍ਰਲ ਵੈਨਿਊ 'ਤੇ ਮੈਚ ਖੇਡਣਗੀਆਂ। ਇਕ ਟੀਮ ਨੂੰ ਚਾਰ ਸਥਾਨਾਂ 'ਤੇ ਮੈਚ ਖੇਡਣੇ ਪੈਣਗੇ। 11 ਦਿਨ ਦੋ ਮੈਚ ਹੋਣਗੇ। 6 ਟੀਮਾਂ ਤਿੰਨ-ਤਿੰਨ ਜਦੋਂਕਿ ਦੋ ਟੀਮਾਂ ਦੋ-ਦੋ ਦੁਪਹਿਰ ਦੇ ਮੈਚ ਖੇਡਣਗੀਆਂ। ਦੁਪਹਿਰ ਦੇ ਮੈਚ 3.30 ਤੋਂ ਸ਼ੁਰੂ ਹੋਣਗੇ ਅਤੇ ਸ਼ਾਮ ਦੇ ਮੈਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਣਗੇ।

  Published by:Gurwinder Singh
  First published:

  Tags: Cricket, Cricket News, Cricketer, Indian cricket team, IPL