Video: ਰਨ ਆਉਟ ਹੋਣ ਤੋਂ ਬਚਣ ਲਈ ਇਸ ਬੱਲੇਬਾਜ਼ ਨੇ ਗੇਂਦਬਾਜ਼ ਦੇ ਉੱਤੋਂ ਮਾਰ ਤੀ ਛਾਲ, ਹਸਪਤਾਲ ‘ਚ ਭਰਤੀ

News18 Punjabi | News18 Punjab
Updated: January 22, 2020, 4:15 PM IST
share image
Video: ਰਨ ਆਉਟ ਹੋਣ ਤੋਂ ਬਚਣ ਲਈ ਇਸ ਬੱਲੇਬਾਜ਼ ਨੇ ਗੇਂਦਬਾਜ਼ ਦੇ ਉੱਤੋਂ ਮਾਰ ਤੀ ਛਾਲ, ਹਸਪਤਾਲ ‘ਚ ਭਰਤੀ
Video: ਰਨ ਆਉਟ ਹੋਣ ਤੋਂ ਬਚਣ ਲਈ ਇਸ ਬੱਲੇਬਾਜ਼ ਨੇ ਗੇਂਦਬਾਜ਼ ਦੇ ਉੱਤੋਂ ਮਾਰ ਤੀ ਛਾਲ, ਹਸਪਤਾਲ ‘ਚ ਭਰਤੀ

ਬਿਗ ਬੈਸ਼ ਲੀਗ (Big Bash League) ਦੇ ਇਕ ਮੈਚ ‘ਚ ਰਨ ਆਉਟ ਹੋਣ ਤੋਂ ਬਚਣ ਲਈ ਆਸਟ੍ਰੇਲੀਆ ਦੇ ਬੱਲੇਬਾਜ਼ ਸੈਮ ਹਾਰਪਰ (Sam Harper) ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

  • Share this:
  • Facebook share img
  • Twitter share img
  • Linkedin share img
ਆਸਟ੍ਰੇਲੀਆ ਦੇ ਬੱਲੇਬਾਜ਼ ਸੈਮ ਹਾਰਪਰ (Sam Harper) ਇਕ ਮੈਚ ਦੇ ਦੌਰਾਨ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਦਰਅਸਲ ਬਿਗ ਬੈਸ਼ ਲੀਗ (Big Bash League) ਦੇ ਇਕ ਮੈਚ ‘ਚ ਰਨ ਆਉਟ ਹੋਣ ਤੋਂ ਬਚਣ ਲਈ ਉਨ੍ਹਾਂ ਨੇ ਗੇਂਦਬਾਜ਼ ਦੇ ਉੱਤੋਂ ਛਾਲ ਮਾਰ ਦਿੱਤੀ, ਪਰ ਥੱਲੇ ਡਿਗਦੇ ਹੀ ਉਨ੍ਹਾਂ ਦੇ ਸਿਰ ਤੇ ਸੱਟ ਲੱਗ ਗਈ। ਬਿਗ ਬੈਸ਼ ਲੀਗ (Big Bash League) ਦਾ 47ਵਾਂ ਮੁਕਾਬਲਾ ਰੇਨੇਗੇਡਜ਼ ਅਤੇ ਹੋਬਾਰਟ ਹਰੀਕੇਨ ‘ਚ ਖੇਡਿਆ ਗਿਆ, ਜਿੱਥੇ ਰੇਨੇਗੇਡਜ਼ ਨੂੰ 4 ਦੌੜਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

191 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰੇਨੇਗੇਡਜ਼ ਦੀ ਪਾਰੀ ਦੇ ਚੌਥੇ ਓਵਰ ‘ਚ ਇਹ ਹਾਦਸਾ ਹੋਇਆ। ਜਦੋਂ ਨਾਥਨ ਐਲਿਸ ਦੀ ਗੇਂਦ ਤੇ ਰਨ ਆਉਟ ਹੋਣ ਤੋਂ ਬਚਣ ਲਈ ਸੈਮ ਹਾਰਪਰ ਦੀ (Sam Harper) ਗੇਂਦਬਾਜੀ ਵਾਲੇ ਪਾਸੇ ਉਸ ਨਾਲ ਟੱਕਰ ਹੋ ਗਈ ਅਤੇ ਐਲੀਸ ਦੇ ਉੱਪਰ ਤੋਂ ਹੁੰਦੇ ਹੋਏ ਜੋਰ ਨਾਲ ਹੇਠਾਂ ਡਿੱਗ ਗਏ। ਇਸ ਤੋਂ ਬਾਅਦ ਹਾਰਪਰ ਨੂੰ ਮੈਦਾਨ ਛੱਡ ਕੇ ਬਾਹਰ ਜਾਣਾ ਪਿਆ।

 

ਰਸਤੇ ਚ ਆ ਗਏ ਐਲੀਸ

ਐਲੀਸ ਦੀ ਗੇਂਦ ਨੂੰ ਹਾਰਪਰ ਨੇ ਹਿੱਟ ਕੀਤਾ ਅਤੇ ਸਿੰਗਲ ਲੈਣ ਲਈ ਦੌੜੇ। ਐਲੀਸ, ਹਾਰਪਰ ਨੂੰ ਰਨ ਆਉਟ ਕਰਨ ਦੀ ਕੋਸ਼ਿਸ ‘ਚ ਸੀ ਅਤੇ ਹਾਰਪਰ ਦੀ ਇਸ ਤੋਂ ਬਚਣ ਦੇ ਚੱਕਰ ‘ਚ ਉਸ ਨਾਲ ਟੱਕਰ ਹੋ ਗਈ।

ਮੈਥਯੂ ਵੇਡ (66) ਅਤੇ ਮੈਕਲਿਸਟਰ ਰਾਈਟ (70) ਦੀ ਅਰਧ ਸੈਂਕੜੇ ਦੀ ਪਾਰੀ ਦੀ ਬਦੌਲਤ ਹਰੀਕੇਨ ਨੇ ਨਿਰਧਾਰਤ ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ਤੇ 190 ਦੌੜਾਂ ਬਣਾਈਆਂ। ਉੱਥੇ ਮੈਕ ਡੇਰਮੋਂਟ ਨੇ ਅਜੇਤੂ 38 ਦੌੜਾਂ ਦਾ ਯੋਗਦਾਨ ਪਾਇਆ। ਜਵਾਬ ‘ਚ ਉਤਰੀ ਰੇਨੇਗੇਡਜ਼ ਨਿਰਧਾਰਤ ਓਵਰਾਂ ‘ਚ ਚਾਰ ਵਿਕਟਾਂ ਦੇ ਨੁਕਸਾਨ ਤੇ 186 ਦੌੜਾਂ ਹੀ ਬਣਾ ਸਕੀ। ਰੇਨੇਗੇਡਜ਼ ਵੱਲੋਂ ਸ਼ਾਨ ਮਾਰਸ਼ (Shaun Marsh), ਬਯੂ ਵੇਬਸਟਰ ਅਤੇ ਮੁਹਮੱਦ ਨਬੀ (Mohammad Nabi) ਨੇ ਅਰਧ ਸੈਂਕੜੇ ਜੜੇ, ਪਰ ਉਹ ਟੀਮ ਨੂੰ ਜਿੱਤ ਨਾ ਦਿਲਾ ਸਕੇ।
First published: January 22, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading