ਆਖਿਰ ਲੋਕਾਂ ਨੇ ਕਿਉਂ ਗੁੱਸੇ ਵਿੱਚ ਪੁੱਛਿਆ, "ਯੁਵਰਾਜ-ਰੈਣਾ ਦੀ ਕੀ ਗਲਤੀ ਹੈ"


Updated: October 12, 2018, 2:05 PM IST
ਆਖਿਰ ਲੋਕਾਂ ਨੇ ਕਿਉਂ ਗੁੱਸੇ ਵਿੱਚ ਪੁੱਛਿਆ,
ਆਖਿਰ ਲੋਕਾਂ ਨੇ ਕਿਉਂ ਗੁੱਸੇ ਵਿੱਚ ਪੁੱਛਿਆ, "ਯੁਵਰਾਜ-ਰੈਣਾ ਦੀ ਕੀ ਗਲਤੀ ਹੈ"

Updated: October 12, 2018, 2:05 PM IST
ਵੈਸਟ ਇੰਡੀਜ਼ ਖਿਲਾਫ਼ ਪਹਿਲੇ ਦੋ ਵਨ-ਡੇਅ ਮੈਚਾਂ ਲਈ ਟੀਮ ਇੰਡੀਆ ਦਾ ਐਲਾਣ ਹੁੰਦੇ ਹੀ ਕਈ ਫੈਨਸ ਨਿਰਾਸ਼ ਹੋ ਗਏ। ਇਸ ਨਿਰਾਸ਼ਾ ਦੇ ਕਾਰਣ ਯੁਵਰਾਜ ਸਿੰਘ ਤੇ ਸੁਰੇਸ਼ ਰੈਣਾ ਦੀ ਚੋਣ ਨਾ ਹੋਣਾ ਸੀ। ਫੈਨਸ ਨੂੰ ਉਮੀਦ ਸੀ ਕਿ ਵਿੰਡੀਜ਼ ਵਰਗੀ ਕਮਜ਼ੋਰ ਟੀਮ ਖਿਲਾਫ ਯੁਵਰਾਜ ਤੇ ਰੈਣਾ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਸਾਬਿਤ ਕਰਨ ਦਾ ਇੱਕ ਮੌਕਾ ਦਿੱਤਾ ਜਾਵੇਗਾ ਪਰ ਅਜਿਹਾ ਹੋਇਆ ਨਹੀਂ। ਟੀਮ ਇੰਡੀਆ ਦੇ ਸੈਲੈਕਟਰਸ ਨੇ ਆਊਟ ਆੱਫ ਫਾੱਰਮ ਚੱਲ ਰਹੇ ਮਨੀਸ਼ ਪਾਂਡੇ ਨੂੰ ਹੀ ਮੌਕਾ ਦੇਣਾ ਸਹੀ ਸਮਝਿਆ।

ਸੈਲੇਕਟਰਸ ਦੇ ਇਸ ਫ਼ੈਸਲੇ ਉੱਤੇ ਕਈ ਫੈਨਸ ਨੇ ਸਵਾਲ ਖੜੇ ਕੀਤੇ। ਲਗਾਤਾਰ ਖਰਾਬ ਪ੍ਰਦਰਸ਼ਨ ਬਾਵਜੂਦ ਮਨੀਸ਼ ਪਾਂਡੇ ਨੂੰ ਚੁਣੇ ਜਾਣ ਨਾਲ ਫੈਨਸ ਨਾਰਾਜ਼ ਹੋ ਗਏ। ਫੈਨਸ ਨੇ ਆਪਣਾ ਗੁੱਸਾ ਬੀਸੀਸੀਆਈ ਦੇ ਟਵਿੱਟਰ ਅਕਾਊਂਟ ਉੱਤੇ ਕੁਮੈਂਟ ਕਰਕੇ ਕੱਢਿਆ।

ਮਨੀਸ਼ ਪਾਂਡੇ ਦਾ ਪਿਛਲੇ ਕੁੱਝ ਮੈਚਾਂ ਵਿੱਚ ਬੇਹੱਦ ਖ਼ਰਾਬ ਪ੍ਰਦਰਸ਼ਨ ਰਿਹਾ ਹੈ। ਸਾਲ 2017-18 ਵਿੱਚ ਇਸ ਬੱਲੇਬਾਜ਼ ਨੇ 6 ਪਾਰੀਆਂ ਵਿੱਚ ਸਿਰਫ਼ 85 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਮ ਇੱਕ ਵੀ ਅਰਧ-ਸ਼ਤਕ ਨਹੀਂਹੈ। ਜਿਸ ਵਿੱਚ ਉਹ 8 ਦੌੜਾਂ ਹੀ ਬਣਾ ਸਕੇ। ਅਜਿਹੇ ਵਿੱਚ ਇਸ ਬੱਲੇਬਾਜ਼ਾਂ ਉੱਤੇ ਸਵਾਲ ਉੱਠਣੇ ਤਾਂ ਲਾਜ਼ਮੀ ਹੀ ਹੈ।ਟੀਮ ਇੰਡੀਆ ਦਾ ਸਕੁਆਡ- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਤੀ ਰਾਇਡੂ, ਮਨੀਸ਼ ਪਾਂਡੇ, ਐਮ.ਐਸ. ਧੋਨੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਖਲੀਲ ਅਹਿਮਦ, ਸ਼ਾਰਦੁਲ ਠਾਕੁਰ, ਕੇ.ਐਲ ਰਾਹੁਲ।


First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...