ਹਾਰਦਿਕ ਪਾਂਡਿਆ ਬਣੇ ਪਿਤਾ, ਮੰਗੇਤਰ ਨਤਾਸ਼ਾ ਨੇ ਦਿੱਤਾ ਪੁੱਤਰ ਨੂੰ ਜਨਮ

News18 Punjabi | News18 Punjab
Updated: July 30, 2020, 4:25 PM IST
share image
ਹਾਰਦਿਕ ਪਾਂਡਿਆ ਬਣੇ ਪਿਤਾ, ਮੰਗੇਤਰ ਨਤਾਸ਼ਾ ਨੇ ਦਿੱਤਾ ਪੁੱਤਰ ਨੂੰ ਜਨਮ
ਹਾਰਦਿਕ ਪਾਂਡਿਆ ਬਣੇ ਪਿਤਾ, ਮੰਗੇਤਰ ਨਤਾਸ਼ਾ ਨੇ ਦਿੱਤਾ ਪੁੱਤਰ ਨੂੰ ਜਨਮ

ਪਾਂਡਿਆ ਦੀ ਮੰਗੇਤਰ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਵੀਰਵਾਰ ਨੂੰ ਬੇਟੇ ਦੇ ਹੱਥ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।

  • Share this:
  • Facebook share img
  • Twitter share img
  • Linkedin share img
ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਦੇ ਘਰ ਵੱਡੀ ਖੁਸ਼ਖਬਰੀ ਆਈ ਹੈ। ਹਾਰਦਿਕ ਪਾਂਡਿਆ ਵੀਰਵਾਰ ਦੁਪਹਿਰ ਪਿਤਾ ਬਣ ਗਏ ਹਨ। ਪਾਂਡਿਆ ਦੀ ਮੰਗੇਤਰ ਅਦਾਕਾਰਾ ਨਤਾਸ਼ਾ ਸਟੈਨਕੋਵਿਚ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਪਾਂਡਿਆ ਨੇ ਵੀਰਵਾਰ ਨੂੰ ਬੇਟੇ ਦੇ ਹੱਥ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ। ਤਸਵੀਰ ਵਿਚ ਪਾਂਡਿਆ ਨੇ ਬੇਟੇ ਦਾ ਹੱਥ ਫੜਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਰਦਿਕ ਪਾਂਡਿਆ ਨੇ ਪਹਿਲੀ ਜਨਵਰੀ ਨੂੰ ਅਦਾਕਾਰਾ ਨਤਾਸ਼ਾ ਸਟੈਨਕੋਵਿਕ ਨਾਲ ਸਗਾਈ ਕਰ ਲਈ ਸੀ ਅਤੇ ਫਿਰ ਤਾਲਾਬੰਦੀ ਦੌਰਾਨ ਪਾਂਡਿਆ ਨੇ ਪ੍ਰਸ਼ੰਸਕਾਂ ਨਾਲ ਨਤਾਸ਼ਾ ਦੇ ਗਰਭਵਤੀ ਹੋਣ ਦੀ ਖੁਸ਼ਖਬਰੀ ਸਾਂਝੀ ਕੀਤੀ ਅਤੇ ਅੱਜ ਇਹ ਟੀਮ ਇੰਡੀਆ ਦਾ ਆਲਰਾਊਂਡਰ ਪਿਤਾ ਬਣ ਗਿਆ ਹੈ।

ਪਾਂਡਿਆ ਨੂੰ ਮਿਲ ਰਹੀ ਹੈ ਵਧਾਈਆਂ

ਪਾਂਡਿਆ ਦੇ ਪਿਤਾ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਚਾਰੇ ਪਾਸੋਂ ਵਧਾਈਆਂ ਮਿਲ ਰਹੀਆਂ ਹਨ। ਉਸ ਦੀ ਆਈਪੀਐਲ ਟੀਮ ਮੁੰਬਈ ਇੰਡੀਅਨਜ਼ ਨੇ ਵੀ ਇਸ ਮੌਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਕੇ ਐਲ ਰਾਹੁਲ, ਯੁਜਵੇਂਦਰ ਚਾਹਲ, ਵਿਰਾਟ ਕੋਹਲੀ ਅਤੇ ਸੂਰਯਕੁਮਾਰ ਯਾਦਵ ਨੇ ਵੀ ਪਾਂਡਿਆ ਨੂੰ ਪਿਤਾ ਬਣਨ 'ਤੇ ਵਧਾਈ ਦਿੱਤੀ।
Published by: Ashish Sharma
First published: July 30, 2020, 4:25 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading