Home /News /sports /

15 March: 145 ਸਾਲ ਪਹਿਲਾਂ ਅੱਜ ਦੇ ਦਿਨ ਖੇਡਿਆ ਗਿਆ ਸੀ ਪਹਿਲਾ ਟੈਸਟ ਮੈਚ, ਜਾਣੋ Test ਕ੍ਰਿਕਟ ਦਾ ਇਤਿਹਾਸ

15 March: 145 ਸਾਲ ਪਹਿਲਾਂ ਅੱਜ ਦੇ ਦਿਨ ਖੇਡਿਆ ਗਿਆ ਸੀ ਪਹਿਲਾ ਟੈਸਟ ਮੈਚ, ਜਾਣੋ Test ਕ੍ਰਿਕਟ ਦਾ ਇਤਿਹਾਸ

On this Day, 15 March : ਅੱਜ ਯਾਨੀ 15 ਮਾਰਚ ਕ੍ਰਿਕਟ (Cricket) ਦੇ ਇਤਿਹਾਸ (Cricket History 15 March) ਵਿੱਚ ਬਹੁਤ ਖਾਸ ਦਿਨ ਹੈ। ਅੱਜ ਤੋਂ 145 ਸਾਲ ਪਹਿਲਾਂ 15 ਮਾਰਚ 1877 ਨੂੰ ਆਸਟ੍ਰੇਲੀਆ ਅਤੇ ਇੰਗਲੈਂਡ (Australia vs England) ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਗਿਆ ਸੀ। ਦੋਵਾਂ ਟੀਮਾਂ ਵਿਚਾਲੇ ਇਹ ਇਤਿਹਾਸਕ ਮੈਚ ਮੈਲਬੌਰਨ 'ਚ ਹੋਇਆ।

On this Day, 15 March : ਅੱਜ ਯਾਨੀ 15 ਮਾਰਚ ਕ੍ਰਿਕਟ (Cricket) ਦੇ ਇਤਿਹਾਸ (Cricket History 15 March) ਵਿੱਚ ਬਹੁਤ ਖਾਸ ਦਿਨ ਹੈ। ਅੱਜ ਤੋਂ 145 ਸਾਲ ਪਹਿਲਾਂ 15 ਮਾਰਚ 1877 ਨੂੰ ਆਸਟ੍ਰੇਲੀਆ ਅਤੇ ਇੰਗਲੈਂਡ (Australia vs England) ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਗਿਆ ਸੀ। ਦੋਵਾਂ ਟੀਮਾਂ ਵਿਚਾਲੇ ਇਹ ਇਤਿਹਾਸਕ ਮੈਚ ਮੈਲਬੌਰਨ 'ਚ ਹੋਇਆ।

On this Day, 15 March : ਅੱਜ ਯਾਨੀ 15 ਮਾਰਚ ਕ੍ਰਿਕਟ (Cricket) ਦੇ ਇਤਿਹਾਸ (Cricket History 15 March) ਵਿੱਚ ਬਹੁਤ ਖਾਸ ਦਿਨ ਹੈ। ਅੱਜ ਤੋਂ 145 ਸਾਲ ਪਹਿਲਾਂ 15 ਮਾਰਚ 1877 ਨੂੰ ਆਸਟ੍ਰੇਲੀਆ ਅਤੇ ਇੰਗਲੈਂਡ (Australia vs England) ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਗਿਆ ਸੀ। ਦੋਵਾਂ ਟੀਮਾਂ ਵਿਚਾਲੇ ਇਹ ਇਤਿਹਾਸਕ ਮੈਚ ਮੈਲਬੌਰਨ 'ਚ ਹੋਇਆ।

ਹੋਰ ਪੜ੍ਹੋ ...
  • Share this:

On this Day, 15 March : ਅੱਜ ਯਾਨੀ 15 ਮਾਰਚ ਕ੍ਰਿਕਟ (Cricket) ਦੇ ਇਤਿਹਾਸ (Cricket History 15 March) ਵਿੱਚ ਬਹੁਤ ਖਾਸ ਦਿਨ ਹੈ। ਅੱਜ ਤੋਂ 145 ਸਾਲ ਪਹਿਲਾਂ 15 ਮਾਰਚ 1877 ਨੂੰ ਆਸਟ੍ਰੇਲੀਆ ਅਤੇ ਇੰਗਲੈਂਡ (Australia vs England) ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਗਿਆ ਸੀ। ਦੋਵਾਂ ਟੀਮਾਂ ਵਿਚਾਲੇ ਇਹ ਇਤਿਹਾਸਕ ਮੈਚ ਮੈਲਬੌਰਨ 'ਚ ਹੋਇਆ। ਦੋਵਾਂ ਦੇਸ਼ਾਂ ਵਿਚਾਲੇ ਖੇਡੇ ਗਏ ਇਸ ਮੈਚ 'ਚ ਕਈ ਰਿਕਾਰਡ ਬਣੇ। ਇਸ ਮੈਚ 'ਚ ਆਸਟ੍ਰੇਲੀਆਈ ਬੱਲੇਬਾਜ਼ ਚਾਰਲਸ ਬੈਨਰਮੈਨ (Charles Bannerman) ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਟੈਸਟ ਇਤਿਹਾਸ 'ਚ ਪਹਿਲਾ ਸੈਂਕੜਾ ਲਗਾਉਣ ਦਾ ਮਾਣ ਹਾਸਲ ਕੀਤਾ।


ਕੀ ਹੈ ਕ੍ਰਿਕਟ ਦਾ ਇਤਿਹਾਸ : ਕ੍ਰਿਕਟ ਦੀ ਸ਼ੁਰੂਆਤ 16ਵੀਂ ਸਦੀ ਵਿੱਚ ਹੋਈ ਸੀ। ਹਾਲਾਂਕਿ ਇੰਗਲੈਂਡ ਨੂੰ ਕ੍ਰਿਕਟ ਦਾ ਪਿਤਾਮਾ ਕਿਹਾ ਜਾਂਦਾ ਹੈ ਪਰ ਇਸ 'ਤੇ ਮਤਭੇਦ ਹਨ। ਕੁਝ ਕ੍ਰਿਕੇਟ ਪੰਡਤਾਂ ਦਾ ਕਹਿਣਾ ਹੈ ਕਿ ਇਹ ਖੇਡ ਪਹਿਲਾਂ ਅਮਰੀਕਾ ਵਿੱਚ ਸ਼ੁਰੂ ਹੋਈ, ਫਿਰ ਇੰਗਲੈਂਡ ਵਿੱਚ ਫੈਲੀ। ਇਸ ਸਮੇਂ ਦੌਰਾਨ ਇੰਗਲੈਂਡ ਵਿੱਚ ਕ੍ਰਿਕਟ ਕਾਉਂਟੀਆਂ ਹੋਂਦ ਵਿੱਚ ਆਈਆਂ। ਮਸ਼ਹੂਰ ਮੈਰੀਲੇਬੋਨ ਕ੍ਰਿਕਟ ਕਲੱਬ (MCG) ਦੀ ਸਥਾਪਨਾ 1787 ਵਿੱਚ ਕੀਤੀ ਗਈ ਸੀ। ਟੈਸਟ ਕ੍ਰਿਕਟ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਇੰਗਲੈਂਡ ਦਾ ਦੌਰਾ ਕਰ ਕੇ ਕਾਊਂਟੀ ਕ੍ਰਿਕਟ ਖੇਡਦੀਆਂ ਸਨ। ਇਹ ਸਿਲਸਿਲਾ ਕਈ ਦਹਾਕਿਆਂ ਤੱਕ ਜਾਰੀ ਰਿਹਾ। ਇਸ ਦੇ ਨਾਲ ਹੀ 15 ਮਾਰਚ 1877 ਨੂੰ ਟੈਸਟ ਕ੍ਰਿਕਟ ਹੋਂਦ ਵਿੱਚ ਆਈ।

165 ਦੌੜਾਂ ਬਣਾ ਕੇ ਰਿਟਾਇਰ ਹਰਟ ਹੋ ਗਏ ਬੈਨਰਮੈਨ

ਮੈਲਬੋਰਨ ਕ੍ਰਿਕਟ ਗਰਾਊਂਡ (MCG) 'ਤੇ ਖੇਡੇ ਗਏ ਇਸ ਮੈਚ 'ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਆਸਟ੍ਰੇਲੀਆ ਟੀਮ ਦੀ ਪਾਰੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪਹਿਲੀ ਵਿਕਟ 2 ਦੌੜਾਂ 'ਤੇ ਡਿੱਗ ਗਈ ਸੀ। ਨੈਟ ਥਾਮਸਨ 1 ਰਨ ਬਣਾ ਕੇ ਆਊਟ ਹੋ ਗਏ । ਇਸ ਤੋਂ ਬਾਅਦ ਟਾਮ ਹੋਰੇਨ ਵੀ 12 ਦੌੜਾਂ ਬਣਾ ਕੇ ਆਊਟ ਹੋ ਗਏ। ਆਸਟ੍ਰੇਲੀਆਈ ਕਪਤਾਨ ਡੇਵ ਗ੍ਰੈਗਰੀ ਨੇ ਵੀ ਨਿਰਾਸ਼ ਕੀਤਾ ਅਤੇ ਉਹ ਸਿਰਫ਼ ਇੱਕ ਦੌੜ ਹੀ ਬਣਾ ਸਕੇ। ਇਸ ਦੌਰਾਨ ਜਦੋਂ ਕੰਗਾਰੂ ਟੀਮ ਦੇ ਬੱਲੇਬਾਜ਼ ਇਕ ਤੋਂ ਬਾਅਦ ਇਕ ਆਊਟ ਹੋ ਰਹੇ ਸਨ ਤਾਂ ਚਾਰਲਸ ਬੈਨਰਮੈਨ ਨੇ ਅੰਤ ਵਿਚ ਬੱਲੇਬਾਜ਼ੀ ਕੀਤੀ। ਇਸ ਦੌਰਾਨ ਬਰੈਂਸਬੀ ਕੂਪਰ ਨੇ 15, ਜੈਕ ਬਲੈਕਹੈਮ ਨੇ 17 ਅਤੇ ਟਾਮ ਗੈਰੇਟ ਨੇ 18 ਦੌੜਾਂ ਬਣਾ ਕੇ ਚੰਗਾ ਸਾਥ ਨਿਭਾਇਆ। ਬੈਨਰਮੈਨ 165 ਦੌੜਾਂ ਬਣਾ ਕੇ ਰਿਟਾਇਰ ਹਰਟ ਹੋ ਗਏ। ਇਸ ਤਰ੍ਹਾਂ ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ 245 ਦੌੜਾਂ ਬਣਾਈਆਂ। ਇੰਗਲੈਂਡ ਲਈ ਐਲਫ੍ਰੇਡ ਸ਼ਾਅ ਅਤੇ ਜੇਮਸ ਸਾਊਦਰਟਨ ਨੇ 3-3 ਵਿਕਟਾਂ ਲਈਆਂ।

ਇੰਗਲੈਂਡ ਦੀ ਪਹਿਲੀ ਪਾਰੀ 196 ਦੌੜਾਂ 'ਤੇ ਸਿਮਟੀ ਸੀ : ਆਸਟ੍ਰੇਲੀਆ ਦੀਆਂ 245 ਦੌੜਾਂ ਦੇ ਜਵਾਬ 'ਚ ਇੰਗਲੈਂਡ ਦੀ ਟੀਮ ਬੱਲੇਬਾਜ਼ੀ ਕਰਨ ਉਤਰੀ ਅਤੇ ਆਪਣੀ ਪਹਿਲੀ ਪਾਰੀ 'ਚ 196 ਦੌੜਾਂ ਬਣਾਈਆਂ। ਇੰਗਲਿਸ਼ ਟੀਮ ਲਈ ਹੈਰੀ ਜਾਪ 63, ਹੈਰੀ ਚਾਰਲਸਵੁੱਡ 36 ਅਤੇ ਐਲਨ ਹਿੱਲ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਬਿਲੀ ਮਿਡਵਿੰਟਰ ਨੇ 5 ਵਿਕਟਾਂ ਲਈਆਂ। ਉਸ ਤੋਂ ਇਲਾਵਾ ਟਾਮ ਗੈਰੇਟ ਨੇ ਦੋ ਖਿਡਾਰੀਆਂ ਨੂੰ ਆਊਟ ਕੀਤਾ। ਇੰਗਲੈਂਡ ਦੀ ਟੀਮ ਆਸਟ੍ਰੇਲੀਆ ਦੀ ਪਹਿਲੀ ਪਾਰੀ ਦੇ ਆਧਾਰ 'ਤੇ 49 ਦੌੜਾਂ ਨਾਲ ਪਿੱਛੇ ਹੋ ਗਈ।

ਆਸਟਰੇਲੀਆ ਨੇ ਦੂਜੀ ਪਾਰੀ ਵਿੱਚ 104 ਦੌੜਾਂ ਬਣਾਈਆਂ : ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਪਹਿਲੀ ਪਾਰੀ 'ਚ ਸੈਂਕੜਾ ਲਗਾਉਣ ਵਾਲੇ ਚਾਰਲਸ ਬੈਨਰਮੈਨ ਇਸ ਪਾਰੀ 'ਚ ਸਿਰਫ 4 ਦੌੜਾਂ ਹੀ ਬਣਾ ਸਕੇ। ਇਕ ਸਮੇਂ ਆਸਟ੍ਰੇਲੀਆ ਨੇ 35 ਦੌੜਾਂ 'ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ। ਟਾਮ ਹੋਰੇਨ ਦੇ 20, ਮਿਲੀ ਮਿਡਵਿੰਟਰ 17 ਅਤੇ ਟੌਮ ਕੇਂਡਲ ਦੇ 17 ਨੂੰ ਛੱਡ ਕੇ ਸਾਰੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਇਸ ਤਰ੍ਹਾਂ ਆਸਟ੍ਰੇਲੀਆ ਆਪਣੀ ਦੂਜੀ ਪਾਰੀ ਵਿੱਚ 104 ਦੌੜਾਂ ਹੀ ਬਣਾ ਸਕਿਆ। ਐਲਫ੍ਰੇਡ ਸ਼ਾਅ ਨੇ ਪੰਜ ਵਿਕਟਾਂ ਲਈਆਂ।

ਇੰਗਲੈਂਡ ਨੂੰ 154 ਦੌੜਾਂ ਦਾ ਟੀਚਾ ਮਿਲਿਆ : ਇਤਿਹਾਸ ਦਾ ਪਹਿਲਾ ਟੈਸਟ ਮੈਚ ਜਿੱਤਣ ਲਈ ਇੰਗਲੈਂਡ ਨੂੰ 154 ਦੌੜਾਂ ਦਾ ਟੀਚਾ ਮਿਲਿਆ ਹੈ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਪਹਿਲੀ ਵਿਕਟ ਉਸ ਸਮੇਂ ਡਿੱਗੀ ਜਦੋਂ ਟੀਮ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਸੀ। ਸਲਾਮੀ ਬੱਲੇਬਾਜ਼ ਐਲਨ ਹਿੱਲ ਜ਼ੀਰੋ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਐਂਡਰਿਊ ਗ੍ਰੀਨਵੁੱਡ ਅਤੇ ਹੈਰੀ ਜਪ ਵੀ ਜਲਦੀ ਆਊਟ ਹੋ ਗਏ। ਇੰਗਲੈਂਡ ਲਈ ਦੂਜੀ ਪਾਰੀ ਵਿੱਚ ਜੌਹਨ ਸੇਲਬੀ ਨੇ 38 ਅਤੇ ਜਾਰਜ ਉਲੀਅਟ ਨੇ ਸਭ ਤੋਂ ਵੱਧ 24 ਦੌੜਾਂ ਬਣਾਈਆਂ। ਆਸਟਰੇਲੀਆ ਦੀ ਗੇਂਦਬਾਜ਼ੀ ਦੀ ਹਾਲਤ ਇਹ ਸੀ ਕਿ ਇੰਗਲੈਂਡ ਦੇ ਅੱਠ ਬੱਲੇਬਾਜ਼ ਦੋਹਰੇ ਅੰਕ ਤੱਕ ਨਹੀਂ ਪਹੁੰਚ ਸਕੇ। ਇੰਗਲੈਂਡ ਦੀ ਪੂਰੀ ਟੀਮ 108 ਦੌੜਾਂ 'ਤੇ ਢੇਰ ਹੋ ਗਈ। ਕੰਗਾਰੂ ਟੀਮ ਲਈ ਟਾਮ ਕੇਂਡਲ ਨੇ ਗੇਂਦਬਾਜ਼ੀ ਕਰਦੇ ਹੋਏ ਸੱਤ ਵਿਕਟਾਂ ਲਈਆਂ। ਇਸ ਤਰ੍ਹਾਂ ਆਸਟ੍ਰੇਲੀਆ ਨੇ ਇਹ ਇਤਿਹਾਸਕ ਟੈਸਟ 45 ਦੌੜਾਂ ਨਾਲ ਜਿੱਤ ਲਿਆ।

Published by:Krishan Sharma
First published:

Tags: Australia, Cricket, Cricket News, England, ICC