ICC ODI Ranking : ਕੋਹਲੀ-ਰੋਹਿਤ ਦਾ ਦਬਦਬਾ ਕਾਇਮ, ਬੁਮਰਾਹ ਬਣੇ...

News18 Punjabi | News18 Punjab
Updated: January 21, 2020, 12:28 PM IST
share image
ICC ODI Ranking : ਕੋਹਲੀ-ਰੋਹਿਤ ਦਾ ਦਬਦਬਾ ਕਾਇਮ, ਬੁਮਰਾਹ ਬਣੇ...
ICC Odi Ranking : ਕੋਹਲੀ-ਰੋਹਿਤ ਦਾ ਦਬਦਬਾ ਕਾਇਮ, ਬੁਮਰਾਹ ਬਣੇ...

Sub -ਵਨਡੇ ਬੱਲੇਬਾਜਾਂ ਦੀ ਰੈਂਕਿੰਗ ‘ਚ ਪਹਿਲੇ ਦੋ ਸਥਾਨਾਂ ਤੇ ਕੋਹਲੀ ਅਤੇ ਰੋਹਿਤ ਦਾ ਕਬਜਾ ਹੈ। ਜਸਪ੍ਰੀਤ ਬੁਮਰਾਹ ਨੇ ਗੇਂਦਬਾਜ਼ਾਂ ਦੀ ਸੂਚੀ ‘ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ।

  • Share this:
  • Facebook share img
  • Twitter share img
  • Linkedin share img
ਆਸਟ੍ਰੇਲੀਆ ਖਿਲਾਫ (Australia) ਵਨਡੇ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਦਾ ਫ਼ਾਇਦਾ ਭਾਰਤੀ ਕਪਤਾਨ ਵਿਰਾਟ ਕੋਹਲੀ (Virat Kohli) ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (Rohit Sharma) ਨੂੰ ਆਈਸੀਸੀ ਦੀ ਵਨਡੇ ਰੈਂਕਿੰਗ ‘ਚ ਮਿਲਿਆ। ਵਨਡੇ ਬੱਲੇਬਾਜਾਂ ਦੀ ਰੈਂਕਿੰਗ ‘ਚ ਪਹਿਲੇ ਦੋ ਸਥਾਨਾਂ ਤੇ ਕੋਹਲੀ ਅਤੇ ਰੋਹਿਤ ਦਾ ਕਬਜਾ ਹੈ। ਪਰ ਆਸਟ੍ਰੇਲੀਆ ਦੇ ਖਿਲਾਫ ਸ਼ਾਨਦਾਰ ਬੱਲੇਬਾਜੀ ਕਰਕੇ ਦੋਨਾਂ ਨੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ। ਜਦਕਿ ਜਸਪ੍ਰੀਤ ਬੁਮਰਾਹ ਨੇ ਗੇਂਦਬਾਜ਼ਾਂ ਦੀ ਸੂਚੀ ‘ਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ।

ਭਾਰਤ ਨੇ ਇਹ ਸੀਰੀਜ਼ 2-1 ਨਾਲ ਜਿੱਤੀ। ਕੋਹਲੀ ਨੇ ਆਸਟ੍ਰੇਲੀਆ ਦੇ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ‘ਚ 183 ਦੌੜਾਂ ਤੇ ਰੋਹਿਤ ਨੇ 171 ਦੌੜਾਂ ਬਣਾਈਆਂ। ਰੋਹਿਤ ਨੇ ਬੰਗਲੁਰੂ ‘ਚ ਤੀਸਰੇ ਵਨਡੇ ਮੈਚ ‘ਚ 119 ਦੌੜਾਂ ਦੀ ਪਾਰੀ ਖੇਡੀ। ਆਈਸੀਸੀ ਦੇ ਬਿਆਨ ਦੇ ਮੁਤਾਬਿਕ ਕੋਹਲੀ ਨੇ 886 ਅਤੇ ਰੋਹਿਤ ਦੇ 868 ਅੰਕ ਹਨ। ਉਨ੍ਹਾਂ ਨੇ ਕ੍ਰਮਵਾਰ ਦੋ ਅਤੇ ਤਿੰਨ ਰੇਟਿੰਗ ਅੰਕ ਪ੍ਰਾਪਤ ਕੀਤੇ। ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (Shikhar Dhawan) ਨੇ ਦੋ ਪਾਰੀਆਂ ‘ਚ 170 ਦੌੜਾਂ ਬਣਾਈਆਂ ਤੇ ਉਹ 7 ਸਥਾਨ ਉੱਪਰ 15ਵੇਂ ਸਥਾਨ ਤੇ ਪਹੁੰਚ ਗਏ।

ਬੁਮਰਾਹ ਨੰਬਰ ਇਕ ਗੇਂਦਬਾਜ਼


ਸੱਟ ਤੋਂ ਬਾਅਦ ਵਾਪਸੀ ਕਰਨ ਵਾਲੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜਾਂ ਦੀ ਸੂਚੀ ‘ਚ 764 ਅੰਕ ਲੈ ਕੇ ਪਹਿਲੇ ਸਥਾਨ ਤੇ ਹਨ। ਉਨ੍ਹਾਂ ਤੋਂ ਬਾਅਦ ਨਿਯੂਜੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਅਤੇ ਅਫਗਾਨਿਸਤਾਨ ਦੇ ਮੁਜੀਬ ਉਰ ਰਹਮਾਨ ਹਨ । ਆਸਟ੍ਰੇਲੀਆ ਦੇ ਸਟੀਵ ਸਮਿਥ (Steve Smith) ਨੇ ਸੀਰੀਜ਼ ‘ਚ ਸਭ ਤੋਂ ਜਿਆਦਾ 229 ਦੌੜਾਂ ਬਣਾਈਆਂ, ਜਿਸ ਵਿਚ ਆਖਿਰੀ ਵਨਡੇ ‘ਚ ਬਣਾਏ ਗਏ 131 ਦੌੜਾਂ ਵੀ ਸ਼ਾਮਿਲ ਹਨ। ਉਨ੍ਹਾਂ ਨੂੰ ਚਾਰ ਸਥਾਨਾਂ ਦਾ ਲਾਭ ਹੋਇਆ ਤੇ ਉਹ 23ਵੇਂ ਨੰਬਰ ਤੇ ਪਹੁੰਚ ਗਏ ਹਨ।

 
First published: January 21, 2020
ਹੋਰ ਪੜ੍ਹੋ
ਅਗਲੀ ਖ਼ਬਰ