• Home
  • »
  • News
  • »
  • sports
  • »
  • CRICKET IND VS AFG T20 WORLD CUP SUNIL GAVASKAR TELLS KOHLI VICTORY MANTRA CHOOSE TEAM LIKE THIS KS

IND vs AFG T20 World Cup: ਸੁਨੀਲ ਗਾਵਸਕਰ ਨੇ ਕੋਹਲੀ ਨੂੰ ਦਿੱਤਾ ਜਿੱਤ ਦਾ ਮੰਤਰ, ਇਸ ਤਰ੍ਹਾਂ ਚੁਣੋ ਟੀਮ

T20 World Cup: ਗਾਵਸਕਰ ਨੇ ਕਿਹਾ ਕਿ ਮੈਂ ਯਕੀਨੀ ਤੌਰ 'ਤੇ ਅਸ਼ਵਿਨ (Ashwin) ਨੂੰ ਪਲੇਇੰਗ-11 'ਚ ਦੇਖਣਾ ਚਾਹਾਂਗਾ। ਜੇਕਰ ਉਹ (ਕੋਹਲੀ) ਅਜਿਹੇ ਗੇਂਦਬਾਜ਼ ਦੀ ਤਲਾਸ਼ ਕਰ ਰਿਹਾ ਹੈ ਜੋ ਮੈਚ ਦੀ ਰਫ਼ਤਾਰ ਨੂੰ ਹੌਲੀ ਕਰ ਸਕੇ ਤਾਂ ਉਹ ਰਾਹੁਲ ਚਾਹਰ ਨੂੰ ਮੌਕਾ ਦੇ ਸਕਦਾ ਹੈ।

  • Share this:
    ਨਵੀਂ ਦਿੱਲੀ: T20 ਵਿਸ਼ਵ ਕੱਪ ਵਿੱਚ (T20 World Cup) ਭਾਰਤ ਅੱਜ ਆਪਣਾ ਤੀਜਾ ਮੈਚ ਅਫਗਾਨਿਸਤਾਨ (IND vs AFG T20 World Cup 2021) ਖਿਲਾਫ ਖੇਡੇਗਾ। ਪਾਕਿਸਤਾਨ (Pakistan) ਅਤੇ ਨਿਊਜ਼ੀਲੈਂਡ (New Zealand) ਹੱਥੋਂ ਮਿਲੀ ਹਾਰ ਤੋਂ ਬਾਅਦ ਸੈਮੀਫਾਈਨਲ 'ਚ ਪਹੁੰਚਣ ਦੀਆਂ ਭਾਰਤੀ ਉਮੀਦਾਂ ਨੂੰ ਝਟਕਾ ਲੱਗਾ ਹੈ। ਅਜਿਹੇ 'ਚ ਅਫਗਾਨਿਸਤਾਨ ਖਿਲਾਫ ਕਰੋ ਜਾਂ ਮਰੋ ਦੇ ਇਸ ਮੈਚ 'ਚ ਵਿਰਾਟ ਕੋਹਲੀ (Virat Kohli) ਦੀ ਭਾਰਤੀ ਟੀਮ ਲਈ ਜਿੱਤ ਜ਼ਰੂਰੀ ਹੈ। ਇਸ ਮੈਚ ਤੋਂ ਪਹਿਲਾਂ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ (Sunil Gavaskar) ਨੇ ਕੋਹਲੀ ਨੂੰ ਅਫਗਾਨਿਸਤਾਨ ਨੂੰ ਹਰਾਉਣ ਦਾ ਫਾਰਮੂਲਾ ਦਿੱਤਾ ਸੀ। ਗਾਵਸਕਰ ਦਾ ਮੰਨਣਾ ਹੈ ਕਿ ਇਸ ਮੈਚ 'ਚ ਭਾਰਤੀ ਟੀਮ ਨੂੰ ਪਲੇਇੰਗ-11 'ਚ 3 ਸਪਿੰਨਰਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

    ਗਾਵਸਕਰ ਨੇ ਇੰਡੀਆ ਟੂਡੇ ਨੂੰ ਕਿਹਾ ਕਿ ਤਿੰਨ ਸਪਿੰਨਰਾਂ ਦੇ ਨਾਲ ਜਾਣ 'ਚ ਕੋਈ ਨੁਕਸਾਨ ਨਹੀਂ ਹੈ। ਭਾਰਤੀ ਟੀਮ ਨੂੰ ਮੇਰਾ ਸੁਝਾਅ ਇਹ ਹੋਵੇਗਾ ਕਿ ਤੁਸੀਂ ਦੋ ਤੇਜ਼ ਗੇਂਦਬਾਜ਼ਾਂ ਅਤੇ ਤਿੰਨ ਸਪਿੰਨਰਾਂ ਨਾਲ ਖੇਡੋ। ਕਿਉਂਕਿ ਜੇਕਰ ਹਾਰਦਿਕ ਪੰਡਯਾ ਖੇਡਦਾ ਹੈ ਤਾਂ ਉਹ ਮੱਧਮ ਗਤੀ ਦੇ 2-3 ਓਵਰ ਗੇਂਦਬਾਜ਼ੀ ਕਰ ਸਕਦਾ ਹੈ। ਆਰ ਅਸ਼ਵਿਨ ਵਰਗੇ ਚੋਟੀ ਦੇ ਸਪਿੰਨਰ ਟੀਮ 'ਚ ਹੋਣੇ ਚਾਹੀਦੇ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਸੱਜੇ ਹੱਥ ਦੇ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕਰ ਰਿਹਾ ਹੈ ਜਾਂ ਖੱਬੇ ਹੱਥ ਨਾਲ। ਮੈਂ ਯਕੀਨੀ ਤੌਰ 'ਤੇ ਅਸ਼ਵਿਨ (Ashwin) ਨੂੰ ਪਲੇਇੰਗ-11 'ਚ ਦੇਖਣਾ ਚਾਹਾਂਗਾ। ਜੇਕਰ ਉਹ (ਕੋਹਲੀ) ਅਜਿਹੇ ਗੇਂਦਬਾਜ਼ ਦੀ ਤਲਾਸ਼ ਕਰ ਰਿਹਾ ਹੈ ਜੋ ਮੈਚ ਦੀ ਰਫ਼ਤਾਰ ਨੂੰ ਹੌਲੀ ਕਰ ਸਕੇ ਤਾਂ ਉਹ ਰਾਹੁਲ ਚਾਹਰ ਨੂੰ ਮੌਕਾ ਦੇ ਸਕਦਾ ਹੈ।

    ਭਾਰਤ ਨੂੰ 3 ਸਪਿਨਰਾਂ ਨਾਲ ਜਾਣਾ ਚਾਹੀਦਾ ਹੈ: ਗਾਵਸਕਰ
    ਜੇਕਰ ਕੋਹਲੀ ਗਾਵਸਕਰ ਦੇ ਫਾਰਮੂਲੇ 'ਤੇ ਚੱਲਦੇ ਹਨ ਤਾਂ ਆਰ ਅਸ਼ਵਿਨ ਟੀਮ 'ਚ ਪਹਿਲਾਂ ਤੋਂ ਮੌਜੂਦ ਰਵਿੰਦਰ ਜਡੇਜਾ ਅਤੇ ਵਰੁਣ ਚੱਕਰਵਰਤੀ ਦੇ ਨਾਲ ਤੀਜੇ ਸਪਿੰਨਰ ਦੇ ਰੂਪ 'ਚ ਖੇਡ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਰਾਹੁਲ ਚਾਹਰ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਅਸ਼ਵਿਨ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਭਾਰਤ ਨੇ ਪਹਿਲੇ ਦੋ ਮੈਚ 3 ਤੇਜ਼ ਗੇਂਦਬਾਜ਼ਾਂ ਅਤੇ 2 ਸਪਿੰਨਰਾਂ ਨਾਲ ਖੇਡੇ ਹਨ। ਟੀ-20 ਵਿਸ਼ਵ ਕੱਪ 'ਚ ਭਾਰਤੀ ਸਪਿਨਰਾਂ ਨੇ ਹੁਣ ਤੱਕ ਇਕ ਵੀ ਵਿਕਟ ਨਹੀਂ ਲਈ ਹੈ। ਜਸਪ੍ਰੀਤ ਬੁਮਰਾਹ (jasprit Bumrah) ਇਕਲੌਤਾ ਅਜਿਹਾ ਗੇਂਦਬਾਜ਼ ਹੈ ਜਿਸ ਨੇ ਟੀ-20 ਵਿਸ਼ਵ ਕੱਪ 'ਚ ਵਿਕਟ ਲਈ ਹੈ।

    'ਰੋਹਿਤ ਸ਼ਰਮਾ ਤੋਂ ਕਰਵਾਉਣੀ ਚਾਹੀਦੀ ਹੈ ਓਪਨਿੰਗ'
    ਪਲੇਇੰਗ-11 'ਚ ਤਿੰਨ ਸਪਿੰਨਰਾਂ ਨੂੰ ਸ਼ਾਮਲ ਕਰਨ ਦੇ ਨਾਲ ਹੀ ਗਾਵਸਕਰ ਨੇ ਭਾਰਤੀ ਟੀਮ ਨੂੰ ਬੱਲੇਬਾਜ਼ੀ ਨੂੰ ਲੈ ਕੇ ਸੁਝਾਅ ਵੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਮੈਚ ਨੂੰ ਭੁੱਲ ਕੇ ਭਾਰਤੀ ਟੀਮ ਨੂੰ ਰੋਹਿਤ ਸ਼ਰਮਾ (Rohit Sharma) ਤੋਂ ਪਾਰੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਮੈਚ 'ਚ ਬੱਲੇਬਾਜ਼ੀ ਕ੍ਰਮ 'ਚ ਬਦਲਾਅ ਟੀਮ ਲਈ ਕੰਮ ਨਹੀਂ ਆਇਆ। ਇਸ ਲਈ ਤੁਹਾਨੂੰ ਰੋਹਿਤ ਸ਼ਰਮਾ ਦੇ ਨਾਲ ਜਾਣਾ ਪਵੇਗਾ। ਉਹ ਅਜਿਹਾ ਬੱਲੇਬਾਜ਼ ਹੈ ਕਿ ਇਕ ਵਾਰ 15 ਓਵਰ ਖੇਡਦਾ ਹੈ ਤਾਂ ਟੀਮ ਆਸਾਨੀ ਨਾਲ 180 ਤੋਂ 200 ਦੌੜਾਂ ਬਣਾ ਸਕਦੀ ਹੈ।
    Published by:Krishan Sharma
    First published: