• Home
 • »
 • News
 • »
 • sports
 • »
 • CRICKET IND VS AUS AUSTRALIA BEAT INDIA BY 66 RUNS IN THE FIRST ODI AT SYDNEY

Ind Vs Aus: ਸਿਡਨੀ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ

ਇਸ ਜਿੱਤ ਦੇ ਨਾਲ ਆਸਟਰੇਲੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਹਾਸਲ ਕਰ ਲਈ। ਆਸਟਰੇਲੀਆ ਨੇ ਭਾਰਤ ਸਾਹਮਣੇ ਜਿੱਤ ਲਈ 375 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ। ਭਾਰਤੀ ਟੀਮ ਸਿਰਫ 308 ਦੌੜਾਂ ਹੀ ਬਣਾ ਸਕੀ।

Ind Vs Aus: ਸਿਡਨੀ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ

Ind Vs Aus: ਸਿਡਨੀ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਹਰਾਇਆ

 • Share this:
  ਸਿਡਨੀ- ਆਸਟਰੇਲੀਆ ਨੇ ਪਹਿਲੇ ਵਨਡੇ ਮੈਚ ਵਿਚ ਭਾਰਤ ਨੂੰ 66 ਦੌੜਾਂ ਨਾਲ ਹਰਾਇਆ ਦਿੱਤਾ। ਇਸ ਜਿੱਤ ਦੇ ਨਾਲ ਆਸਟਰੇਲੀਆ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਹਾਸਲ ਕਰ ਲਈ। ਆਸਟਰੇਲੀਆ ਨੇ ਭਾਰਤ ਸਾਹਮਣੇ ਜਿੱਤ ਲਈ 375 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ। ਭਾਰਤੀ ਟੀਮ ਸਿਰਫ 308 ਦੌੜਾਂ ਹੀ ਬਣਾ ਸਕੀ। ਹਾਰਦਿਕ ਪਾਂਡਿਆ ਨੇ ਭਾਰਤ ਲਈ ਸਭ ਤੋਂ ਵੱਧ 90 ਦੌੜਾਂ ਦੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵੀ 74 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸੀਰੀਜ਼ ਦਾ ਦੂਜਾ ਮੈਚ ਹੁਣ ਐਤਵਾਰ ਨੂੰ ਸਿਡਨੀ ਵਿੱਚ ਖੇਡਿਆ ਜਾਵੇਗਾ।

  ਟੀਮ ਇੰਡੀਆ ਦੇ 4 ਬੱਲੇਬਾਜ਼ ਸਿਰਫ 101 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਏ ਸਨ। ਇਸ ਤੋਂ ਬਾਅਦ ਸ਼ਿਖਰ ਧਵਨ ਅਤੇ ਹਾਰਦਿਕ ਪਾਂਡਿਆ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਪਾਂਡਿਆ ਨੇ ਆਪਣਾ ਅਰਧ ਸੈਂਕੜਾ ਸਿਰਫ 31 ਗੇਂਦਾਂ ਵਿੱਚ ਪੂਰਾ ਕੀਤਾ। ਧਵਨ ਨੇ 55 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਦੋਵਾਂ ਨੇ ਪੰਜਵੇਂ ਵਿਕਟ ਲਈ 128 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਦੇ ਕ੍ਰੀਜ਼ 'ਤੇ ਹੋਣ ਕਾਰਨ ਟੀਮ ਇੰਡੀਆ ਨੇ ਜਿੱਤ ਦੀ ਉਮੀਦ ਨਹੀਂ ਛੱਡੀ। ਪਰ ਜਿਵੇਂ ਹੀ ਸ਼ਿਖਰ ਧਵਨ ਅਤੇ ਫਿਰ ਪਾਂਡਿਆ ਆਉਟ ਹੋਏ, ਟੀਮ ਇੰਡੀਆ ਦੀ ਹਾਰ ਦਾ ਫੈਸਲਾ ਹੋ ਗਿਆ।

  ਇਸ ਤੋਂ ਪਹਿਲਾਂ ਮਯੰਕ ਅਗਰਵਾਲ ਅਤੇ ਸ਼ਿਖਰ ਧਵਨ ਨੇ ਭਾਰਤ ਲਈ ਤੇਜ਼ ਸ਼ੁਰੂਆਤ ਕੀਤੀ। 25 ਗੇਂਦਾਂ ਵਿੱਚ ਦੋਵਾਂ ਨੇ 50 ਦੇ ਪਾਰ ਸਕੋਰ ਹਾਸਲ ਕਰ ਲਿਆ। ਪਰ ਜੋਸ਼ ਹੇਜ਼ਲਵੁੱਡ ਨੇ ਜੋੜੀ ਨੂੰ ਛੇਵੇਂ ਓਵਰ ਵਿੱਚ ਤੋੜ ਦਿੱਤਾ। ਅਗਰਵਾਲ 22 ਦੌੜਾਂ ਬਣਾ ਕੇ ਆਊਟ ਹੋਏ। ਫਿਰ ਹੇਜ਼ਲਵੁੱਡ ਨੇ ਆਪਣੀਆਂ ਖਤਰਨਾਕ ਗੇਂਦਾਂ ਨਾਲ ਟੀਮ ਇੰਡੀਆ ਦੇ ਮਿਡਲ ਆਰਡਰ ਦੀ ਪਿੱਠ ਤੋੜ ਦਿੱਤੀ। ਵਿਰਾਟ ਕੋਹਲੀ ਵੀ ਕੋਈ ਵੱਡੀ ਪਾਰੀ ਨਹੀਂ ਖੇਡ ਸਕੇ। ਉਹ 21 ਦੌੜਾਂ ਬਣਾ ਕੇ ਆਊਟ ਹੋ ਗਏ। ਸ਼੍ਰੇਅਸ ਅਈਅਰ ਨੂੰ ਵੀ ਹੇਜ਼ਲਵੁੱਡ ਨੇ ਆਉਟ ਕੀਤਾ। ਉਹ ਸਿਰਫ 2 ਦੌੜਾਂ ਹੀ ਬਣਾ ਸਕੇ। ਐਡਮ ਜ਼ੈਂਪਾ ਨੇ ਕੇ ਐਲ ਰਾਹੁਲ ਦੀ ਪਾਰੀ 'ਤੇ ਥੋੜ੍ਹੀ ਦੇਰ ਲਈ ਬਰੇਕ ਲਗਾ ਦਿੱਤੀ।

  ਇਸ ਤੋਂ ਪਹਿਲਾਂ ਕਪਤਾਨ ਐਰੋਨ ਫਿੰਚ ਅਤੇ ਸਟੀਵ ਸਮਿਥ ਦੇ ਸੈਂਕੜੇ ਦੀ ਮਦਦ ਨਾਲ ਆਸਟਰੇਲੀਆ ਨੇ ਭਾਰਤ ਖਿਲਾਫ ਛੇ ਵਿਕਟਾਂ 'ਤੇ 374 ਦੌੜਾਂ ਬਣਾਈਆਂ। ਆਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਸਮਿਥ ਨੇ ਵਨ ਡੇ ਕ੍ਰਿਕਟ ਵਿਚ ਦਸਵਾਂ ਸੈਂਕੜਾ ਜੜਿਆ। ਇਹ ਆਸਟਰੇਲੀਆ ਲਈ ਤੀਜਾ ਸਭ ਤੋਂ ਤੇਜ਼ ਵਨਡੇ ਸੈਂਕੜਾ ਸੀ, ਜੋ ਸਿਰਫ 62 ਗੇਂਦਾਂ ਵਿੱਚ ਬਣਾਇਆ ਗਿਆ ਸੀ। ਫਿੰਚ ਨੇ 124 ਗੇਂਦਾਂ ਵਿੱਚ 114 ਦੌੜਾਂ ਬਣਾਈਆਂ ਜਿਸ ਵਿੱਚ ਨੌਂ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਸਮਿਥ ਨੇ 66 ਗੇਂਦਾਂ ਵਿਚ 105 ਦੌੜਾਂ ਬਣਾਈਆਂ ਅਤੇ 11 ਚੌਕੇ ਅਤੇ ਚਾਰ ਛੱਕੇ ਮਾਰੇ। ਡੇਵਿਡ ਵਾਰਨਰ ਨੇ 69 ਅਤੇ ਗਲੇਨ ਮੈਕਸਵੈਲ ਨੇ 19 ਗੇਂਦਾਂ 'ਤੇ 45 ਦੌੜਾਂ ਦਾ ਯੋਗਦਾਨ ਪਾਇਆ।
  Published by:Ashish Sharma
  First published: