ਭਾਰਤ-ਆਸਟਰੇਲੀਆ ਵਿਚਾਲੇ ਨਿਰਣਾਇਕ ਮੁਕਾਬਲਾ ਅੱਜ, ਫਿਰ ਬੋਲੇਗਾ ਧਵਨ, ਕੋਹਲੀ ਤੇ ਰਾਹੁਲ ਦਾ ਬੱਲਾ !

News18 Punjabi | News18 Punjab
Updated: January 19, 2020, 12:30 PM IST
share image
ਭਾਰਤ-ਆਸਟਰੇਲੀਆ ਵਿਚਾਲੇ ਨਿਰਣਾਇਕ ਮੁਕਾਬਲਾ ਅੱਜ, ਫਿਰ ਬੋਲੇਗਾ ਧਵਨ, ਕੋਹਲੀ ਤੇ ਰਾਹੁਲ ਦਾ ਬੱਲਾ !
ਭਾਰਤ-ਆਸਟਰੇਲੀਆ ਵਿਚਾਲੇ ਨਿਰਣਾਇਕ ਮੁਕਾਬਲਾ ਅੱਜ, ਫਿਰ ਬੋਲੇਗਾ ਧਵਨ, ਕੋਹਲੀ ਤੇ ਰਾਹੁਲ ਦਾ ਬੱਲਾ !

  • Share this:
  • Facebook share img
  • Twitter share img
  • Linkedin share img
ਵਿਸ਼ਵ ਦੀਆਂ ਦੋ ਮਹਾਨ ਟੀਮਾਂ- ਭਾਰਤ ਅਤੇ ਆਸਟਰੇਲੀਆ ਵਿਚਾਲੇ ਅੱਜ ਹੋਣ ਵਾਲੇ ਤੀਜੇ ਅਤੇ ਨਿਰਣਾਇਕ ਮੁਕਾਬਲੇ ਦੇ  ਰੋਮਾਂਚਕਾਰੀ ਹੋਣ ਦੀ ਸੰਭਾਵਨਾ ਹੈ, ਜਿਸ 'ਚ ਦੋਵੇਂ ਟੀਮਾਂ ਲੜੀ 'ਤੇ ਕਬਜ਼ਾ ਕਰ ਕੇ ਇਕ-ਦੂਜੇ 'ਤੇ ਬਾਦਸ਼ਾਹਤ ਕਾਇਮ ਕਰਨ ਦੀ ਕੋਸ਼ਿਸ਼ ਕਰਨਗੀਆਂ।

ਇਸ ਲੜੀ ਦੇ ਸ਼ੁਰੂ ਤੋਂ ਹੀ ਰੁਮਾਂਚਕ ਹੋਣ ਦੀ ਸੰਭਾਵਨਾ ਸੀ, ਪਰ ਜਿਸ ਤਰ੍ਹਾਂ ਆਸਟਰੇਲੀਆ ਨੇ ਪਹਿਲੇ ਵਨਡੇ ਮੈਚ ‘ਚ ਇੱਕਤਰਫਾ ਜਿੱਤ ਦਰਜ ਕੀਤੀ, ਉਸ ਤੋਂ ਲੱਗਣ ਲੱਗਾ ਸੀ ਕਿ ਉਹ ਲਗਾਤਾਰ ਭਾਰਤ ‘ਚ ਦੂਜੀ ਲੜੀ ਜਿੱਤਣ ‘ਚ ਕਾਮਯਾਬ ਰਹੇਗਾ। ਭਾਰਤ ਨੇ ਹਾਲਾਂਕਿ ਰਾਜਕੋਟ ‘ਚ ਖੇਡੇ ਗਏ ਦੂਜੇ ਵਨਡੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਹ ਸਾਬਿਤ ਕਰ ਦਿੱਤਾ ਕਿ ਮੁੰਬਈ ‘ਚ 10 ਵਿਕਟਾਂ ਨਾਲ ਹਾਰ ਤੋਂ ਰੌਲਾ ਪਾਉਣਾ ਜਲਦਬਾਜ਼ੀ ਸੀ।

ਮਿਡਲ ਆਡਰ ‘ਚ ਖੇਡਣਗੇ ਰਾਹੁਲ !
ਸਭ ਤੋਂ ਜਰੂਰੀ ਗੱਲ ਇਹ ਰਹੀ ਕਿ ਭਾਰਤ ਨੇ ਦੂਜੇ ਵਨਡੇ ਮੈਚ ‘ਚ ਆਪਣੀ ਬੱਲੇਬਾਜੀ ਸਹੀ ਕਰ ਲਈ ਅਤੇ ਕੇਐਲ ਰਾਹੁਲ ਨੇ ਵੀ ਪੰਜਵੇਂ ਨੰਬਰ ਉਤੇ ਮਿਲੇ ਮੌਕੇ ਦਾ ਪੂਰਾ ਫ਼ਾਇਦਾ ਚੁੱਕਿਆ। ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਪਾਰੀ ਦੀ ਸ਼ੁਰੂਆਤ ਕੀਤੀ, ਜਦਕਿ ਕਪਤਾਨ ਵਿਰਾਟ ਕੋਹਲੀ ਆਪਣੇ ਮਨਪਸੰਦ ਤੀਜੇ ਨੰਬਰ ਤੇ ਨਿਤਰੇ ਅਤੇ ਸ਼ਰੀਅਸ ਅੱਈਅਰ ਚੌਥੇ ਨੰਬਰ ਉਤੇ ਆਏ।

ਅੱਜ ਵੀ ਇਹੀ ਬੱਲੇਬਾਜੀ ਕ੍ਰਮ ਜਾਰੀ ਰਹਿਣ ਦੀ ਸੰਭਾਵਨਾ ਹੈ। ਰੋਹਿਤ ਨੇ ਫੀਲਡਿੰਗ ਦੌਰਾਨ ਆਪਣੇ ਮੋਢੇ ਉਤੇ ਸੱਟ ਲਵਾ ਲਈ ਸੀ, ਪਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਰੋਹਿਤ ਦੀ ਸੱਟ ਗੰਭੀਰ ਨਹੀਂ ਹੈ। ਉਨ੍ਹਾਂ ਨੇ ਦੱਸਿਆ, ਰੋਹਿਤ ਨਾਲ ਗੱਲ ਹੋਈ ਹੈ। ਉਸ ਨੇ ਕਿਹਾ ਕਿ ਸੱਟ ਜਿਆਦਾ ਨਹੀਂ ਹੈ। ਉਸ ਨੂੰ ਅਗਲੇ ਮੈਚ ‘ਚ ਖੇਡਣ ਦੀ ਉਮੀਦ ਹੈ।

ਧਵਨ-ਰੋਹਿਤ ਦੇ ਖੇਡਣ ਉਤੇ ਸਵਾਲ

ਰਾਜਕੋਟ ‘ਚ ਦੂਜੇ ਵਨਡੇ ਮੈਚ ਦੌਰਾਨ ਸ਼ਿਖਰ ਧਵਨ ਨੂੰ ਪੈਟ ਕਮਿੰਸ ਦੀ ਗੇਂਦ ਉਤੇ ਪਸਲੀਆਂ ਵਿਚ ਸੱਟ ਲੱਗ ਗਈ ਸੀ। ਰੋਹਿਤ ਸ਼ਰਮਾ ਨੇ ਆਸਟਰੇਲੀਆ ਦੀ ਪਾਰੀ ਸਮੇਂ ਫੀਲਡਿੰਗ ਦੌਰਾਨ ਆਪਣੇ ਮੋਢੇ ਉਤੇ ਸੱਟ ਲਵਾ ਲਈ ਸੀ, ਤੇ ਦੋਵੇਂ ਖਿਡਾਰੀ ਮੈਦਾਨ ਤੋਂ ਬਾਹਰ ਚਲੇ ਗਏ ਸਨ। BCCI ਨੇ ਬਿਆਨ ‘ਚ ਦੱਸਿਆ, ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੋਵੇਂ ਠੀਕ ਹੋ ਰਹੇ ਹਨ। ਉਨ੍ਹਾਂ ਦੀ ਰਿਕਵਰੀ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਆਖਿਰੀ ਵਨਡੇ ਮੈਚ ‘ਚ ਉਨ੍ਹਾਂ ਦੇ ਖੇਡਣ ਬਾਰੇ ਫੈਸਲਾ ਕੱਲ ਮੈਚ ਤੋਂ ਪਹਿਲਾਂ ਹੀ ਲਿਆ ਜਾਵੇਗਾ।

ਆਸਟਰੇਲੀਆਈ ਟੀਮ ‘ਚ ਬਦਲਾਅ ਦੀ ਸੰਭਾਵਨਾ ਘੱਟ

ਆਸਟਰੇਲੀਆ ਹਾਰ ਤੋਂ ਬਾਅਦ ਆਪਣੀ ਟੀਮ ਚ ਬਹੁਤ ਜਿਆਦਾ ਬਦਲਾਅ ਕਰੇਗੀ, ਇਸ ਦੀ ਸੰਭਾਵਨਾ ਕਾਫੀ ਘੱਟ ਹੈ। ਕੁਲਦੀਪ ਦੇ ਓਵਰ ‘ਚ 2 ਵਿਕਟਾਂ ਖੋਹਣ ਤੋਂ ਪਹਿਲਾਂ ਉਹ ਟੀਚੇ ਨੂੰ ਹਾਸਿਲ ਕਰਨ ਦੀ ਸਥਿਤੀ ‘ਚ ਸੀ। ਵਧਿਆ ਫਾਰਮ ‘ਚ ਚੱਲ ਰਹੇ ਮਾਰਨਸ ਲਾਬੁਸ਼ੇਨ ਨੇ ਆਪਣੀ ਪਹਿਲੀ ਵਨਡੇ ਪਾਰੀ ਤੋਂ ਪ੍ਰਭਾਵ ਛੱਡਿਆ। ਮਿਸ਼ੇਲ ਸਟਾਰਕ ਨੇ ਪਿਛਲੇ ਮੈਚ ‘ਚ 10 ਓਵਰਾਂ ਵਿਚ 78 ਰਨ ਦਿੱਤੇ ਸਨ, ਪਰ ਉਹ ਵਾਪਸੀ ਲਈ ਤਿਆਰ ਹੋਣਗੇ। ਪੈਟ ਕਮਿੰਸ ਵੀ ਵਧਿਆ ਗੇਂਦਬਾਜੀ ਕਰ ਰਹੇ ਨੇ, ਤੇ ਐਡਮ ਜੰਪਾ ਨੇ ਇਕ ਵਾਰ ਫਿਰ ਕੋਹਲੀ ਨੂੰ ਆਉਟ ਕੀਤਾ।
First published: January 19, 2020, 12:30 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading