IND vs AUS : ਰੋਹਿਤ ਅਤੇ ਵਿਰਾਟ ਦੇ ਅੱਗੇ ਕੰਗਾਰੂਆਂ ਨੇ ਟੇਕੇ ਗੋਡੇ, ਟੀਮ ਇੰਡੀਆ ਨੇ 2-1 ਨਾਲ ਜਿੱਤੀ ਵਨ ਡੇ ਸੀਰੀਜ਼

News18 Punjabi | News18 Punjab
Updated: January 20, 2020, 11:02 AM IST
share image
IND vs AUS : ਰੋਹਿਤ ਅਤੇ ਵਿਰਾਟ ਦੇ ਅੱਗੇ ਕੰਗਾਰੂਆਂ ਨੇ ਟੇਕੇ ਗੋਡੇ, ਟੀਮ ਇੰਡੀਆ ਨੇ 2-1 ਨਾਲ ਜਿੱਤੀ ਵਨ ਡੇ ਸੀਰੀਜ਼
IND vs AUS : ਰੋਹਿਤ ਅਤੇ ਵਿਰਾਟ ਦੇ ਅੱਗੇ ਕੰਗਾਰੂਆਂ ਨੇ ਟੇਕੇ ਗੋਡੇ, ਟੀਮ ਇੰਡੀਆ ਨੇ 2-1 ਨਾਲ ਜਿੱਤੀ ਵਨ ਡੇ ਸੀਰੀਜ਼

ਰੋਹਿਤ ਸ਼ਰਮਾ ਨੇ 119 ਦੌੜਾਂ ਦੀ ਪਾਰੀ ਖੇਡੀ ਅਤੇ ਉਨ੍ਹਾਂ ਨੂੰ ਇਸ ਲਈ ਮੈਨ ਆਫ਼ ਦੀ ਮੈਚ ਚੁਣਿਆ ਗਿਆ। ਵਿਰਾਟ ਕੋਹਲੀ ਨੂੰ ਮੈਨ ਆਫ਼ ਦੀ ਸੀਰੀਜ਼ ਦਾ ਖ਼ਿਤਾਬ ਮਿਲਿਆ।

  • Share this:
  • Facebook share img
  • Twitter share img
  • Linkedin share img
-ਰੋਹਿਤ ਸ਼ਰਮਾ (Rohit Sharma) ਦੇ ਸ਼ਾਨਦਾਰ ਸੈਂਕੜੇ ਅਤੇ ਵਿਰਾਟ ਕੋਹਲੀ (Virat kohli) ਦੇ 89 ਦੌੜਾਂ ਦੀ ਬਦੌਲਤ ਟੀਮ ਇੰਡੀਆ ਨੇ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਫ਼ੈਸਲਾਕੁਨ ਵਨ ਡੇ ਮੈਚ ‘ਚ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। 287 ਦੌੜਾਂ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੇ 47.3 ਓਵਰ ‘ਚ 3 ਵਿਕਟ ਗੁਆ ਕੇ ਆਸਾਨੀ ਨਾਲ ਜਿੱਤ ਪ੍ਰਾਪਤ ਕੀਤੀ। ਰੋਹਿਤ ਸ਼ਰਮਾ ਨੇ 119 ਦੌੜਾਂ ਦੀ ਪਾਰੀ ਖੇਡੀ ਅਤੇ ਉਨ੍ਹਾਂ ਨੂੰ ਇਸ ਲਈ ਮੈਨ ਆਫ਼ ਦੀ ਮੈਚ ਚੁਣਿਆ ਗਿਆ। ਵਿਰਾਟ ਕੋਹਲੀ ਨੂੰ ਮੈਨ ਆਫ਼ ਦੀ ਸੀਰੀਜ਼ ਦਾ ਖ਼ਿਤਾਬ ਮਿਲਿਆ।

ਰੋਹਿਤ ਤੇ ਵਿਰਾਟ ਦੇ ਅੱਗੇ ਟੇਕੇ ਗੋਡੇ


ਇਸ ਤੋਂ ਪਹਿਲਾਂ ਸਟੀਵ ਸਮਿਥ ਦੇ 9ਵੇਂ ਵਨ ਡੇ ਸੈਂਕੜੇ ਦੇ ਬਾਵਜੂਦ ਭਾਰਤ ਨੇ ਆਖ਼ਰੀ 10 ਓਵਰਾਂ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ ਆਸਟ੍ਰੇਲੀਆ ਨੂੰ 9 ਵਿਕਟਾਂ ਤੇ 286 ਦੋੜਾਂ ਤੇ ਰੋਕ ਲਿਆ। ਜਵਾਬ ‘ਚ ਚਿੰਨਾਸਵਾਮੀ ਸਟੇਡੀਅਮ ਦੀ ਸੌਖੀ ਪਿੱਚ ਤੇ 15 ਗੇਂਦਾ ਬਾਕੀ ਰਹਿੰਦੇ ਜਿੱਤ ਪ੍ਰਾਪਤ ਕੀਤੀ। ਫਾਰਮ ‘ਚ ਚੱਲ ਰਹੇ ਕੇਐਲ ਰਾਹੁਲ (19) ਦੇ ਛੇਤੀ ਆਊਟ ਹੋਣ ਤੋਂ ਬਾਅਦ ਰੋਹਿਤ ਅਤੇ ਕੋਹਲੀ (Virat kohli)  ਨੇ ਦੂਜੇ ਵਿਕਟ ਲਈ 137 ਦੌੜਾਂ ਦੀ ਪਾਟਨਰਸ਼ਿਪ ਕਰ ਭਾਰਤ ਦੀ ਜਿੱਤ ਸੌਖੀ ਬਣਾਈ।
ਪਹਿਲੇ ਦੋ ਮੈਚਾਂ ‘ਚ 10 ਅਤੇ 42 ਦੌੜਾਂ ਹੀ ਬਣਾਉਣ ਵਾਲੇ ਰੋਹਿਤ (Rohit Sharma) ਨੇ ਤੀਸਰੇ ਮੈਚ ‘ਚ 128 ਗੇਂਦਾ ‘ਚ 119 ਦੌੜਾਂ ਬਣਾਈਆਂ। ਇਸ ‘ਚ 8 ਚੌਕੇ ਅਤੇ 6 ਛੱਕੇ ਸ਼ਾਮਿਲ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਨ ਡੇ ਵਿਚ 9000 ਦੌੜਾਂ ਵੀ ਪੂਰੀਆਂ ਕਰ ਲਈਆਂ। ਉੱਥੇ ਕਪਤਾਨ ਵਿਰਾਟ ਕੋਹਲੀ ਨੇ 91 ਗੇਂਦਾ ‘ਚ 8 ਚੌਕਿਆਂ ਮਦਦ ਨਾਲ 89 ਦੌੜਾਂ ਬਣਾਇਆਂ। ਸ਼ਰੇਇਸ ਅਈਅਰ ਨੇ 35 ਗੇਂਦਾ ‘ਚ 6 ਚੌਕੇ ਅਤੇ 1 ਛੱਕੇ ਦੇ ਨਾਲ 44 ਦੌੜਾਂ ਬਣਾਇਆਂ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਸਟੀਵ ਸਮਿਥ ਨੇ 132 ਗੇਂਦਾ ਚ 131 ਦੌੜਾਂ ਬਣਾਇਆਂ, ਪਰ ਉਨ੍ਹਾਂ ਨੂੰ ਬਾਕੀ ਖਿਡਾਰੀਆਂ ਦਾ ਸਹਿਯੋਗ ਨਹੀਂ ਮਿਲੀਆਂ।
First published: January 20, 2020, 11:02 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading