ICC World Cup : ਭਲਕੇ ਦੱਖਣੀ ਅਫ਼ਰੀਕਾ ਨਾਲ ਭਿੜੇਗੀ ਭਾਰਤੀ ਟੀਮ

News18 Punjab
Updated: June 4, 2019, 9:51 PM IST
ICC World Cup : ਭਲਕੇ ਦੱਖਣੀ ਅਫ਼ਰੀਕਾ ਨਾਲ ਭਿੜੇਗੀ ਭਾਰਤੀ ਟੀਮ
News18 Punjab
Updated: June 4, 2019, 9:51 PM IST
ਕ੍ਰਿਕਟ ਵਿਸ਼ਵ ਕੱਪ 2019 ਸ਼ੁਰੂ ਹੋਣ ਦੇ ਤਕਰੀਬਨ ਇਕ ਹਫਤੇ ਬਾਅਦ ਭਲਕੇ ਬੁੱਧਵਾਰ 5 ਜੂਨ ਨੂੰ ਭਾਰਤੀ ਟੀਮ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ। ਟੀਮ ਦੇ ਸਾਹਮਣੇ ਪਹਿਲੀ ਚੁਣੌਤੀ ਦੱਖਣੀ ਅਫ਼ਰੀਕਾ ਦੀ ਟੀਮ ਹੈ। ਇਹ ਮੁਕਾਬਲਾ ਸਾਊਥੈਮਪਟਨ ਦੇ ਦ ਰੋਜ਼ ਬਾਊਲ ਸਟੇਡੀਅਮ ਵਿਚ ਦੁਪਹਿਰ 3 ਵਜੇ ਖੇਡਿਆ ਜਾਵੇਗਾ। ਕ੍ਰਿਕਟ ਦੇ ਕਿਸੇ ਵੀ ਮੁਕਾਬਲੇ ਤੋਂ ਪਹਿਲਾਂ ਨਜ਼ਰਾਂ ਉਸ ਪਿੱਚ ਉਤੇ ਹੁੰਦੀਆਂ ਹਨ ਜਿਸ ਉਤੇ ਮੈਚ ਖੇਡਿਆ ਜਾਣਾ ਹੈ।

ਨਾਲ ਹੀ ਇਸ ਸਟੇਡੀਅਮ ਵਿਚ ਟੀਮ ਦੇ ਪਿਛਲੇ ਪ੍ਰਦਰਸ਼ਨ ਉਤੇ ਵੀ ਨਜ਼ਰਾਂ ਹਨ। ਭਾਰਤ ਲਈ ਇਹ ਮੁਕਾਬਲੇ ਕਾਫੀ ਦਿਲਚਸਪ ਹੋਵੇਗਾ। ਟੀਮ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਪਹਿਲਾਂ ਵਿਸ਼ਵ ਕੱਪ 2019 'ਚ ਆਪਣਾ ਪਹਿਲਾਂ ਮੈਚ ਖੇਡਣ ਜਾ ਰਹੀ ਹੈ। ਮੈਚ ਤੋਂ ਇਕ ਦਿਨ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਇਕ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕਿ ਉਹ ਟੂਰਨਾਮੈਂਟ ਦੀਆਂ ਚੁਣੌਤੀਆਂ ਲਈ ਤਿਆਰ ਹਨ।

Loading...
ਕੇਦਾਰ ਜਾਦਵ ਸਬੰਧੀ ਇਹ ਗੱਲ ਸਪਸ਼ਟ ਕਰਦਿਆਂ ਕੋਹਲੀ ਨੇ ਕਿਹਾ ਕਿ ਜਾਦਵ ਹੁਣ ਪੂਰੀ ਤਰ੍ਹਾਂ ਫਿੱਟ ਹਨ ਅਤੇ ਮੈਚ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਤਾਕਤ ਵੱਲ ਧਿਆਨ ਕੇਂਦਰਿਤ ਕਰਦੇ ਹੋਏ ਮੈਚ ਖੇਡਣ ਦੀ ਜ਼ਰੂਰਤ ਹੈ।
First published: June 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...