ਮੁੰਬਈ: ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) 'ਚ ਭਾਰਤ ਤੀਜੇ ਸਥਾਨ 'ਤੇ ਹੈ। ਸ਼੍ਰੀਲੰਕਾ (Sri Lanka) ਦੀ ਟੀਮ ਸਿਖਰ 'ਤੇ ਬਰਕਰਾਰ ਹੈ। ਭਾਰਤ ਨੇ ਹੁਣ ਤੱਕ ਡਬਲਯੂਟੀਸੀ ਦੇ ਤਹਿਤ ਕੁੱਲ 6 ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਤਿੰਨ ਜਿੱਤੇ ਹਨ ਅਤੇ ਇੱਕ ਹਾਰਿਆ ਹੈ, ਜਦਕਿ ਦੋ ਟੈਸਟ ਡਰਾਅ ਰਹੇ ਹਨ। ਭਾਰਤ ਦੇ ਕੁੱਲ 42 ਅੰਕ ਹਨ।
ਹਾਲਾਂਕਿ, ਪਾਕਿਸਤਾਨ 24 ਅੰਕਾਂ ਦੇ ਬਾਵਜੂਦ ਦੂਜੇ ਸਥਾਨ 'ਤੇ ਹੈ। ਪਾਕਿਸਤਾਨ ਨੇ 2 ਮੈਚ ਜਿੱਤੇ ਅਤੇ ਇਕ ਮੈਚ ਹਾਰਿਆ। ਅੰਕਾਂ ਦੀ ਪ੍ਰਤੀਸ਼ਤਤਾ ਵਿੱਚ ਸ੍ਰੀਲੰਕਾ ਪਹਿਲੇ ਅਤੇ ਪਾਕਿਸਤਾਨ ਦੂਜੇ ਸਥਾਨ 'ਤੇ ਚੱਲ ਰਿਹਾ ਹੈ। ਟੀਮ ਦੀ ਰੈਂਕਿੰਗ ਅੰਕਾਂ ਦੀ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਤੈਅ ਕੀਤੀ ਜਾਵੇਗੀ। ਮੁੰਬਈ ਟੈਸਟ ਹਾਰਨ ਤੋਂ ਬਾਅਦ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਇੰਡੀਆ ਨੇ ਦੂਜੇ ਟੈਸਟ 'ਚ ਕੀਵੀ ਟੀਮ ਨੂੰ 372 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਕਾਰਨ ਨਿਊਜ਼ੀਲੈਂਡ ਚੌਥੇ ਤੋਂ ਛੇਵੇਂ ਸਥਾਨ 'ਤੇ ਖਿਸਕ ਗਿਆ ਹੈ।
ਸ੍ਰੀਲੰਕਾ ਦੇ ਅੰਕਾਂ ਦੀ ਪ੍ਰਤੀਸ਼ਤਤਾ 100 ਪ੍ਰਤੀਸ਼ਤ, ਪਾਕਿਸਤਾਨ ਦੇ 66.66 ਪ੍ਰਤੀਸ਼ਤ ਅਤੇ ਭਾਰਤ ਦੇ 55.33 ਪ੍ਰਤੀਸ਼ਤ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Cricketer, ICC, Indian cricket team, World ranking