ਪੁਣੇ ਟੈਸਟ: ਵਿਰਾਟ ਕੋਹਲੀ ਨੇ ਰਿਕਾਰਡ ਤੋੜ ਦੋਹਰਾ ਸੈਂਕੜਾ ਲਗਾਇਆ

News18 Punjab
Updated: October 11, 2019, 9:29 PM IST
share image
ਪੁਣੇ ਟੈਸਟ: ਵਿਰਾਟ ਕੋਹਲੀ ਨੇ ਰਿਕਾਰਡ ਤੋੜ ਦੋਹਰਾ ਸੈਂਕੜਾ ਲਗਾਇਆ
ਪੁਣੇ ਟੈਸਟ: ਵਿਰਾਟ ਕੋਹਲੀ ਨੇ ਰਿਕਾਰਡ ਤੋੜ ਦੋਹਰਾ ਸੈਂਕੜਾ ਲਗਾਇਆ

ਕੋਹਲੀ ਨੇ ਆਪਣੇ ਕੈਰੀਅਰ ਦੇ ਸਭ ਤੋਂ ਵਧੀਆ 254 ਨਾਬਾਦ ਪਾਰੀ ਖੇਡੀ। ਉਨ੍ਹਾਂ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ (Sachin Tendulkar) ਅਤੇ ਵਿਰੇਂਦਰ ਸਹਿਵਾਗ (Virender Sehwag) ਨੂੰ ਪਿੱਛੇ ਛੱਡ ਦਿੱਤਾ, ਇਨ੍ਹਾਂ ਦੋਵਾਂ ਖਿਡਾਰੀਆਂ ਨੇ ਛੇ-ਛੇ ਦੋਹਰੇ ਸੈਂਕੜੇ ਮਾਰੇ ਹਨ।  ਇਸ ਤਰ੍ਹਾਂ ਕੋਹਲੀ ਨੇ ਰਿਕੀ ਪੋਟਿੰਗ ਦੇ ਟੈਸਟ ਕਪਤਾਨ ਵਜੋਂ 19 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕੀਤੀ।

  • Share this:
  • Facebook share img
  • Twitter share img
  • Linkedin share img
ਕਪਤਾਨ ਵਿਰਾਟ ਕੋਹਲੀ (Virat Kohli) ਦੇ ਰਿਕਾਰਡ 7ਵੇਂ ਦੋਹਰੇ ਸੈਂਕੜੇ ਦੀ ਬਦੌਲਤ ਭਾਰਤ ਨੇ ਟੈਸਟ ਕ੍ਰਿਕੇਟ ਦੇ ਦੂਜੇ ਦਿਨ ਪੰਜ ਵਿਕਟਾਂ ਉਤੇ 601 ਦੌੜਾਂ ਦਾ ਵੱਡਾ ਸਕੋਰ ਖੜਾ ਕਰ ਦਿੱਤਾ। ਪਹਿਲੀ ਪਾਰੀ ਘੋਸ਼ਿਤ ਕਰਨ ਤੋਂ ਸਟੰਪ ਤੱਕ ਦੱਖਣ ਅਫਰੀਕਾ (South Africa) ਨੇ  ਤਿੰਨ ਵਿਕਟ ਆਪਣੇ ਖਾਤੇ ਵਿਚ ਪਾਏ। ਕੋਹਲੀ ਨੇ ਆਪਣੇ ਕੈਰੀਅਰ ਦੇ ਸਭ ਤੋਂ ਵਧੀਆ 254 ਨਾਬਾਦ ਪਾਰੀ ਖੇਡੀ। ਉਨ੍ਹਾਂ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ (Sachin Tendulkar) ਅਤੇ ਵਿਰੇਂਦਰ ਸਹਿਵਾਗ (Virender Sehwag) ਨੂੰ ਪਿੱਛੇ ਛੱਡ ਦਿੱਤਾ, ਇਨ੍ਹਾਂ ਦੋਵਾਂ ਖਿਡਾਰੀਆਂ ਨੇ ਛੇ-ਛੇ ਦੋਹਰੇ ਸੈਂਕੜੇ ਮਾਰੇ ਹਨ।  ਇਸ ਤਰ੍ਹਾਂ ਕੋਹਲੀ ਨੇ ਰਿਕੀ ਪੋਟਿੰਗ ਦੇ ਟੈਸਟ ਕਪਤਾਨ ਵਜੋਂ 19 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕੀਤੀ। ਦੋਵੇਂ ਬੱਲੇਬਾਜ਼ ਦੱਖਣੀ ਅਫਰੀਕਾ ਦੇ ਗ੍ਰੀਮ ਸਮਿਥ (25 ਸੈਂਕੜੇ) ਤੋਂ ਬਾਅਦ ਦੂਜੇ ਸਥਾਨ ਉਪਰ ਹਨ। ਕੋਹਲੀ ਦਾ ਟੈਸਟ ਕ੍ਰਿਕੇਟ ਵਿਚ ਇਹ 7ਵਾਂ ਸੈਂਕੜਾ ਹੈ। ਇਸ ਸਾਲ ਦਾ ਇਹ ਪਹਿਲਾਂ ਟੈਸਟ ਮੈਚ ਦਾ ਸੈਂਕੜਾ ਹੈ।

Indian cricketer Virat Kohli talks with teammates at the end of the second day of the second cricket test match between India and South Africa in Pune, India, Friday, Oct. 11, 2019. (AP Photo/Rajanish Kakade)


ਸ਼ੁਕਰਵਾਰ ਨੂੰ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਦੱਖਣ ਅਫਰੀਕਾ ਨੇ 3 ਵਿਕਟਾਂ 'ਤੇ 36 ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 5 ਵਿਕਟਾਂ 'ਤੇ 601 ਦੌੜਾਂ ਬਣਾ ਕੇ ਐਲਾਨ ਦਿੱਤੀ। ਕਪਤਾਨ ਵਿਰਾਟ ਕੋਹਲੀ ਨੇ ਨਾਬਾਦ  254 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਨੇ 91 ਦੌੜਾਂ ਦੀ ਪਾਰੀ ਖੇਡੀ। ਹੈ। ਉਧਰ ਦੱਖਣ ਅਫਰੀਕਾ ਦੇ ਸਲਾਮੀ ਬੱਲੇਬਾਜ ਏਡੇਨ ਮਕਰਮ 0, ਡੀਨ ਐਲਗਰ 6 ਅਤੇ ਟੇਮਬਾ ਬਵੁਮਾ 8 ਦੌੜਾਂ ਬਣਾ ਕੇ ਆਊਟ ਹੋ ਗਏ।
ਕੋਹਲੀ ਨੇ ਉਪਕਪਤਾਨ ਅੰਜਿਕਯ ਰਹਾਨੇ (59 ਦੌੜਾਂ) ਨਾਲ ਮਿਲ ਕੇ ਚੌਥੇ ਵਿਕਟ ਲਈ 178 ਦੌੜਾਂ ਬਣਾਈਆਂ, ਜਿਸ ਨਾਲ ਦੱਖਣੀ ਅਫਰੀਕੀ ਗੇਂਦਬਾਜਾਂ ਦਾ ਮਨੋਬਲ ਕਮਜੋਰ ਹੋ ਗਿਆ। ਜੋੜੀ ਨੂੰ ਸਪਿਨਰ ਕੇਸ਼ਵ ਮਹਾਰਾਜ ਨੇ ਰਹਾਣੇ ਨੂੰ ਆਊਟ ਕਰਕੇ ਤੋੜਿਆ। ਇਸ ਤੋਂ ਬਾਅਦ ਕੋਹਲੀ ਨੇ ਜਡੇਜਾ ਨਾਲ 39.1 ਓਵਰ ਵਿਚ 225 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਰਬਾੜਾ ਨੇ 26 ਓਵਰ ਵਿਚ 93 ਦੌੜਾਂ ਦੇ ਕੇ ਤਿੰਨ ਵਿਕੇਟਾਂ ਅਤੇ ਫਿਲੇਂਡਰ ਨੂੰ 26 ਓਵਰਾਂ ਵਿਚ 66 ਦੌੜਾਂ ਦੇ ਕੇ ਕੋਈ ਵਿਕੇਟ ਨਹੀਂ ਮਿਲੀ।
First published: October 11, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading